ਸ਼੍ਰੀਲੰਕਾ ਨੇ ਭਾਰਤ ਦੇ 21 ਹੋਰ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
Monday, Mar 18, 2024 - 01:36 PM (IST)
ਚੇਨਈ/ਕੋਲੰਬੋ (ਭਾਸ਼ਾ)- ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਉਸ ਦੇ ਸਮੁੰਦਰੀ ਖੇਤਰ ’ਚ ਕਥਿਤ ਤੌਰ ’ਤੇ ਮੱਛੀਆਂ ਫੜਨ ਲਈ ਗਏ ਭਾਰਤ ਦੇ 21 ਹੋਰ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਮੁੰਦਰੀ ਫੌਜ ਨੇ ਦੱਸਿਆ ਕਿ ਮਛੇਰਿਆਂ ਨੂੰ ਜਾਫਨਾ ਦੇ ਡੇਫਟ ਟਾਪੂ ਨੇੜੇ ਫੜਿਆ ਗਿਆ ਅਤੇ ਕਾਂਕੇਸਨਥੁਰਈ ਬੰਦਰਗਾਹ ਲਿਜਾਇਆ ਗਿਆ ਹੈ। ਉਨ੍ਹਾਂ ਦੀਆਂ ਕਿਸ਼ਤੀਆਂ ਵੀ ਜ਼ਬਤ ਕਰ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ: ਘਰ ਦੀ ਛੱਤ ਡਿੱਗਣ ਕਾਰਨ 2 ਬੱਚਿਆਂ ਸਣੇ ਇਕੋ ਪਰਿਵਾਰ ਦੇ 6 ਜੀਆਂ ਦੀ ਮੌਤ
ਇਸ ਦਰਮਿਆਨ, ਭਾਜਪਾ ਦੀ ਤਾਮਿਲਨਾਡੂ ਇਕਾਈ ਅਤੇ ਪੱਟਾਲੀ ਮੱਕਲ ਕਾਚੀ (ਪੀ. ਐੱਮ. ਕੇ.) ਨੇ ਭਾਰਤੀ ਮਛੇਰਿਆਂ ਦੀ ਗ੍ਰਿਫ਼ਤਾਰੀ ਦਾ ਮੁੱਦਾ ਉਠਾਇਆ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਤੁਰੰਤ ਰਿਹਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਪਹਿਲਾਂ ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਸ਼ੁੱਕਰਵਾਰ ਨੂੰ ਉੱਤਰੀ ਜਾਫਨਾ ’ਚ ਕਰੈਨਗਰ ਤੱਟ ਤੋਂ ਘੱਟੋ-ਘੱਟ 15 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼੍ਰੀਲੰਕਾ ਨੇ ਇਸ ਸਾਲ ਹੁਣ ਤੱਕ ਘੱਟੋ-ਘੱਟ 146 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ: ਦੋ ਭਾਈਚਾਰਿਆਂ ਵਿਚਾਲੇ ਝੜਪ ਰੁਕਵਾਉਣ ਪੁੱਜੇ 16 ਫੌਜੀਆਂ ਦਾ ਕਤਲ, ਨੌਜਵਾਨਾਂ ਨੇ ਘੇਰ ਕੇ ਮਾਰਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।