ਇਕ ਵਾਰ ਫਿਰ ਬੰਬ ਧਮਾਕੇ ਨਾਲ ਦਹਿਲਿਆ ਸ਼੍ਰੀਲੰਕਾ

04/25/2019 12:06:37 PM

ਕੋਲੰਬੋ— ਈਸਟਰ ਸੰਡੇ ਦੇ ਦਿਨ ਸ਼੍ਰ੍ਰੀਲੰਕਾ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਵੀਰਵਾਰ ਨੂੰ ਵੀ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ 40 ਕਿਲੋਮੀਟਰ ਦੂਰ ਪੁਗੋਡਾ ਇਲਾਕੇ 'ਚ ਇਕ ਧਮਾਕਾ ਹੋਣ ਦੀ ਖਬਰ ਆ ਰਹੀ ਹੈ। ਪੁਲਸ ਨੇ ਦੱਸਿਆ ਕਿ ਇਹ ਧਮਾਕਾ ਕਿਸ ਤਰ੍ਹਾਂ ਦਾ ਸੀ ਉਹ ਇਸਦੀ ਜਾਂਚ ਕਰ ਰਹੀ ਹੈ। ਪੁਗੋਡਾ 'ਚ ਮੈਜੀਸਟ੍ਰੇਟ ਅਦਾਲਤ ਦੇ ਪਿੱਛੇ ਇਕ ਮਾਮੂਲੀ ਧਮਾਕਾ ਹੋਇਆ। ਧਮਾਕੇ 'ਚ ਅਜੇ ਤਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

PunjabKesari

ਜ਼ਿਕਰਯੋਗ ਹੈ ਕਿ ਸ਼੍ਰੀਲੰਕਾ 'ਚ ਹਾਲ ਹੀ 'ਚ ਈਸਟਰ ਸੰਡੇ ਨੂੰ ਲੜੀਵਾਰ ਕਈ ਬੰਬ ਧਮਾਕੇ ਹੋਏ ਸਨ, ਜਿਸ 'ਚ 359 ਲੋਕ ਮਾਰੇ ਗਏ ਤੇ ਲਗਭਗ 500 ਲੋਕ ਜ਼ਖਮੀ ਹੋਏ ਸਨ। ਇਨ੍ਹਾਂ ਧਮਾਕਿਆਂ 'ਚ 39 ਵਿਦੇਸ਼ੀ ਵੀ ਮਾਰੇ ਗਏ, ਜਿਨ੍ਹਾਂ 'ਚੋਂ 10 ਭਾਰਤੀ ਸਨ। ਇਸ ਹਮਲੇ ਦ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਕ ਸਟੇਟ ਨੇ ਲਈ ਹੈ।


Related News