ਸ਼੍ਰੀਲੰਕਾਈ ਰਾਸ਼ਟਰਪਤੀ ਦੇ ਗੁੱਸੇ ਹੋਣ ਤੋਂ ਬਾਅਦ ਏਅਰਲਾਈਨ ਨੇ ਯਾਤਰੀਆਂ ਨੂੰ ਕਾਜੂ ਦੇਣੇ ਕੀਤੇ ਬੰਦ

09/12/2018 8:23:16 PM

ਸ਼੍ਰੀਲੰਕਾਈ ਰਾਸ਼ਟਰਪਤੀ ਦੇ ਕਹਿਣ 'ਤੇ ਏਅਰਲਾਈਨ ਨੇ ਯਾਤਰੀਆਂ ਨੂੰ ਕਾਜੂ ਦੇਣ ਕੀਤੇ ਬੰਦ
ਕੋਲੰਬੋ — ਸ਼੍ਰੀਲੰਕਾ ਦੀ ਰਾਸ਼ਟਰੀ ਏਅਰਲਾਈਨ ਨੇ ਬੁੱਧਵਾਰ ਨੂੰ ਆਖਿਆ ਕਿ ਉਸ ਨੇ ਯਾਤਰੀਆਂ ਨੂੰ ਖਾਣ ਲਈ ਕਾਜੂ ਦੇਣੇ ਬੰਦ ਕਰ ਦਿੱਤੇ ਹਨ। ਰਾਸ਼ਟਰਪਤੀ ਮੈਤ੍ਰੀਪਾਲ ਸਿਰੀਸੇਨਾ ਨੇ ਕੋਲੰਬੋ ਜਾਣ ਦੌਰਾਨ ਜਹਾਜ਼ 'ਚ ਉਨ੍ਹਾਂ ਨੂੰ ਪਰੋਸੇ ਗਏ ਕਾਜੂਆਂ 'ਤੇ ਗੁੱਸਾ ਵਿਅਕਤ ਕੀਤਾ ਸੀ। ਸਿਰੀਸੇਨਾ ਨੇ ਸੋਮਵਾਰ ਨੂੰ ਆਖਿਆ ਸੀ ਕਿ ਕਾਠਮੰਡੂ ਤੋਂ ਵਾਪਸ ਆਉਣ 'ਤੇ ਮੈਨੂੰ ਸ਼੍ਰੀਲੰਕਾਈ ਜਹਾਜ਼ 'ਚ ਖਾਣ ਲਈ ਕੁਝ ਕਾਜੂ ਦਿੱਤੇ ਗਏ ਪਰ ਇਹ ਇੰਨੇ ਖਰਾਬ ਸਨ ਕਿ ਇਨ੍ਹਾਂ ਨੂੰ ਕੋਈ ਕੁੱਤਾ ਵੀ ਨਹੀਂ ਖਾਵੇਗਾ।

ਰਾਸ਼ਟਰਪਤੀ ਨੇ ਕਿਸਾਨਾਂ ਦੀ ਇਕ ਬੈਠਕ 'ਚ ਕਿਹਾ ਕਿ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ ਕਿ ਇਨ੍ਹਾਂ ਕਾਜੂਆਂ ਦੀ ਖਰੀਦ ਕਿਸ ਨੇ ਜ਼ਿਆਦਾ ਕੀਤੀ ਹੈ। ਏਅਰਲਾਈਨ ਦੇ ਇਕ ਬੁਲਾਰੇ ਨੇ ਆਖਿਆ ਕਿ ਕਾਜੂ ਦੇ ਸਟਾਕ ਨੂੰ ਹਟਾ ਕੇ ਉਸ ਨੇ ਕਦਮ ਚੁਕਿਆ ਹੈ ਅਤੇ ਇਸ ਨੂੰ ਸਿਰਫ ਬਿਜਨੈੱਸ ਕਾਲ 'ਚ ਹੀ ਦਿੱਤਾ ਗਿਆ ਸੀ। ਉਹ ਇਹ ਕਾਜੂ ਦੁਬਈ ਸਥਿਤ ਸਪਲਾਇਰ ਨੂੰ ਵਾਪਸ ਕਰ ਦੇਣਗੇ।


Related News