ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਤੋਂ ਨੋਇਡਾ ''ਚ ਇਕ ਕਰੋੜ ਤੋਂ ਵੱਧ ਦੀ ਨਕਦੀ ਜ਼ਬਤ
Wednesday, Apr 17, 2024 - 05:26 PM (IST)
ਨੋਇਡਾ (ਭਾਸ਼ਾ)- ਲੋਕ ਸਭਾ ਚੋਣਾਂ ਲਈ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਤੋਂ ਗੌਤਮਬੁੱਧ ਨਗਰ ਜ਼ਿਲ੍ਹੇ ਦੇ ਨੋਇਡਾ ਅਤੇ ਗ੍ਰੇਟਰ ਨੋਇਡਾ 'ਚ ਇਕ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਜਾ ਚੁੱਕੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ, ਨਿਗਰਾਨੀ ਦਲਾਂ ਅਤੇ ਉਡਣ ਦਸਤੇ ਨੇ ਮੰਗਲਵਾਰ ਨੂੰ ਜ਼ਿਲ੍ਹੇ 'ਚ ਤਿੰਨ ਵੱਖ-ਵੱਖ ਮਾਮਲਿਆਂ 'ਚ 20 ਲੱਖ ਰੁਪਏ ਤੋਂ ਵੱਧ ਨਕਦੀ ਜ਼ਬਤ ਕੀਤੀ।
ਇਕ ਸਥਾਨਕ ਚੋਣ ਅਧਿਕਾਰੀ ਨੇ ਦੱਸਿਆ,''ਹੁਣ ਤੱਕ, ਲਗਭਗ 30 ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਵੱਖ-ਵੱਖ ਲੋਕਾਂ ਕੋਲ ਮਨਜ਼ੂਰੀ ਤੋਂ ਵੱਧ ਮਾਤਰਾ 'ਚ ਬੇਹਿਸਾਬ ਨਕਦੀ ਪਾਈ ਗਈ ਹੈ। ਇਨ੍ਹਾਂ ਬੇਹਿਸਾਬ ਨਕਦੀਆਂ ਲਈ ਤੁਰੰਤ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ। ਹੁਣ ਤੱਕ ਕੁੱਲ 1,08,81,350 ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ।'' ਅਧਿਕਾਰੀ ਨੇ ਕਿਹਾ,''ਜ਼ਬਤ ਕੀਤੀ ਗਈ ਧਨਰਾਸ਼ੀ 'ਚੋਂ 31,44,700 ਰੁਪਏ (31.44 ਲੱਖ ਰੁਪਏ) ਉੱਚਿਤ ਪ੍ਰਕਿਰਿਆ ਤੋਂ ਬਾਅਦ ਵਾਪਸ ਕਰ ਦਿੱਤੇ ਗਏ ਹਨ, ਕਿਉਂਕਿ ਉਨ੍ਹਾਂ ਦੇ ਅਸਲੀ ਮਾਲਕਾਂ ਨੇ ਤੈਅ ਸਮੇਂ ਮਿਆਦ ਅੰਦਰ ਸੰਤੋਸ਼ਜਨਕ ਜਵਾਬ ਦੇ ਦਿੱਤਾ ਸੀ।'' ਅਧਿਕਾਰੀ ਅਨੁਸਾਰ, ਗੌਤਮਬੁੱਧ ਨਗਰ 'ਚ ਇਕ ਘਟਨਾ 'ਚ ਹੁਣ ਤੱਕ ਸਭ ਤੋਂ ਵੱਧ 11,58,400 ਰੁਪਏ (11.58 ਲੱਖ ਰੁਪਏ) ਜ਼ਬਤ ਕੀਤੇ ਗਏ। ਗੌਤਮਬੁੱਧ ਨਗਰ 'ਚ 26 ਅਪ੍ਰੈਲ ਨੂੰ ਦੂਜੇ ਪੜਾਅ 'ਚ ਵੋਟਿੰਗ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e