ਯੂਰਪ ਕਬੱਡੀ ਕੱਪ ਕਰਵਾਉਣ ਲਈ ਇਟਲੀ ''ਚ ਖੇਡ ਪਰਮੋਟਰਾਂ ਤੇ ਖਿਡਾਰੀਆਂ ਦਾ ਹੋਇਆ ਇਕੱਠ

Tuesday, Feb 08, 2022 - 01:04 PM (IST)

ਯੂਰਪ ਕਬੱਡੀ ਕੱਪ ਕਰਵਾਉਣ ਲਈ ਇਟਲੀ ''ਚ ਖੇਡ ਪਰਮੋਟਰਾਂ ਤੇ ਖਿਡਾਰੀਆਂ ਦਾ ਹੋਇਆ ਇਕੱਠ

ਮਿਲਾਨ/ਇਟਲੀ (ਸਾਬੀ ਚੀਨੀਆਂ): ਬੀਤੇ ਦਿਨੀ ਇਟਲੀ ਦੇ ਸ਼ਹਿਰ ਬੈਰਗਮੋ ਦੇ ਕਸਬਾ ਕਿਊਦੁਨੋ ਦੇ ਤਾਜ ਮਹੱਲ ਰੈਂਸਟੋਰੈਂਟ ਵਿਖੇ ਯੂਰਪ ਕਬੱਡੀ ਕੱਪ ਕਰਵਾਉਣ ਸੰਬੰਧੀ ਮੀਟਿੰਗ ਹੋਈ, ਜਿਸ ਵਿੱਚ ਇਟਲੀ ਦੇ ਕਬੱਡੀ ਪ੍ਰਮੋਟਰ, ਨਵੇਂ ਅਤੇ ਪੁਰਾਣੇ ਖਿਡਾਰੀ ਅਤੇ ਕਬੱਡੀ ਦੇ ਪ੍ਰਸੰਸਕਾਂ ਨੇ ਹਿੱਸਾ ਲਿਆ। ਇਹ ਮੀਟਿੰਗ ਸੁਖਮਿੰਦਰ ਸਿੰਘ ਜੌਹਲ ਦੁਆਰਾ ਆਯੋਜਿਤ ਕਰਵਾਈ ਗਈ। ਇਸ ਮੀਟਿੰਗ ਵਿੱਚ ਇੰਟਰਨੈਸ਼ਨਲ ਕਬੱਡੀ ਫੈਡਰੈਸ਼ਨ ਦੇ ਪ੍ਰਧਾਨ ਅਸ਼ੌਕ ਦਾਸ ਯੂ.ਕੇ. ਨੇ ਹਿੱਸਾ ਲਿਆ। 

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਟਲੀ ਤੋਂ ਕਬੱਡੀ ਪ੍ਰਮੋਟਰ ਅਨਿਲ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਪਿਛਲੇ ਕਾਫੀ ਸਮੇਂ ਤੋਂ ਇਟਲੀ ਅਤੇ ਯੂਰਪ ਵਿੱਚ ਕਬੱਡੀ ਦੇ ਮੁਕਾਬਲੇ ਬਹੁਤ ਘੱਟ ਕਰਵਾਏ ਗਏ ਸਨ। ਜਿਸ ਕਰਕੇ ਕਬੱਡੀ ਦੇ ਖਿਡਾਰੀ ਅਤੇ ਪ੍ਰਸੰਸਕ ਕਾਫੀ ਜ਼ਿਆਦਾ ਮਾਯੂਸ ਸਨ। ਹੁਣ ਪ੍ਰਸ਼ੰਸਕਾਂ ਦੀ ਮੰਗ ਅਤੇ ਕੋਰੋਨਾ ਦੇ ਕੇਸਾਂ ਦੀ ਰਫਤਾਰ ਵਿੱਚ ਕਮੀ ਨੂੰ ਦੇਖਦਿਆਂ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਕਬੱਡੀ ਪ੍ਰਸੰਸਕਾਂ ਦੇ ਸਹਿਯੋਗ ਨਾਲ ਯੂਰਪ ਕਬੱਡੀ ਕੱਪ ਕਰਵਾਉਣ ਦਾ ਫ਼ੈਸਲਾ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-5 ਸਾਲ ਦਾ ਬੱਚਾ ਬਣਿਆ 'ਲਾਈਫ ਕੋਚ', ਮਾਂ ਨੂੰ ਦੱਸੇ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਤਰੀਕੇ

ਇਸ ਲਈ ਅਗਲੀ ਮੀਟਿੰਗ ਜਲਦੀ ਹੀ ਬੁਲਾਈ ਜਾਵੇਗੀ। ਜਿਸ ਵਿੱਚ ਯੂਰਪ ਕਬੱਡੀ ਕੱਪ ਦੀ ਤਾਰੀਖ਼ ਅਤੇ ਖੇਡ ਗਰਾਉਡਾਂ ਦਾ ਫ਼ੈਸਲਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿਹਾ ਯੂਰਪ ਕਬੱਡੀ ਕੱਪ ਵਿੱਚ  ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਲਈ ਬੀਮਾ ਪਾਲਿਸੀ ਕਰਵਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਮੀਟਿੰਗ ਦੇ ਅਖੀਰ ਵਿੱਚ ਸਾਈਪ੍ਰਸ ਵਿੱਚ ਹੋਏ ਯੂਰਪ ਕੱਪ ਵਿੱਚ ਗਈਆਂ ਸਰਕਲ ਅਤੇ ਨੈਸ਼ਨਲ ਦੋਨੋ  ਟੀਮਾਂ ਦੇ ਖਿਡਾਰੀਆਂ ਨੂੰ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।


author

Vandana

Content Editor

Related News