ਮੇਰੀ ਸਰਕਾਰ ਖਿਲਾਫ ਸਾਜ਼ਿਸ਼ ਰਚ ਰਹੇ ਹਨ ''ਕੁਝ ਲੋਕ'' : ਨਵਾਜ਼ ਸ਼ਰੀਫ

06/05/2017 7:58:30 PM

ਲਾਹੌਰ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸੋਮਵਾਰ ਨੂੰ 'ਕੁਝ ਲੋਕਾਂ' 'ਤੇ ਉਨ੍ਹਾਂ ਦੀ ਸਰਕਾਰ ਖਿਲਾਫ ਸਾਜ਼ਿਸ਼ ਕਰਨ ਦਾ ਦੋਸ਼ ਲਾਇਆ ਜਦਕਿ ਉਨ੍ਹਾਂ ਦੇ ਕਰੀਬੀ ਸਹਿਯੋਗੀ ਨੇ ਦੇਸ਼ 'ਚ ਸ਼ਕਤੀਸ਼ਾਲੀ ਸੰਸਥਾਪਨ 'ਤੇ ਨਿਸ਼ਾਨਾ ਕੱਸਿਆ ਹੈ। ਲਾਹੌਰ 'ਚ ਪੀ. ਐੱਮ. ਐੱਲ.-ਐੱਨ. ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਸ਼ਰੀਫ ਨੇ ਕਿਹਾ, ''ਮੈਨੂੰ ਆਪਣੀ ਸਰਕਾਰ ਖਿਲਾਫ ਸਾਜ਼ਿਸ਼ਾਂ ਦਾ ਪੱਤਾ ਹੈ ਪਰ ਮੈਂ ਤੁਹਾਨੂੰ ਦੱਸ ਦਿਆ ਕਿ ਆਰਥਿਕ ਵਿਕਾਸ ਦੇ ਰਾਹ 'ਤੇ ਦੇਸ਼ ਦੀ ਯਾਤਰਾ ਜਾਰੀ ਰਹੇਗੀ।'' ਪਾਕਿਸਤਾਨੇ ਦੇ ਸ਼ਕਤੀਸ਼ਾਲੀ ਸੰਸਥਾਪਨ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ, ''ਆਪਣੀ ਸਰਕਾਰ ਖਿਲਾਫ ਸਾਜ਼ਿਸ਼ਾਂ ਦੇ ਬਾਵਜੂਦ ਉਹ ਜਨਤਾ ਦੀ ਸੇਵਾ ਕਰਦੇ ਰਹਿਣਗੇ। ਸ਼ਰੀਫ ਨੇ ਕਿਹਾ, ''ਅਸੀਂ ਪਾਕਿਸਤਾਨ ਨੂੰ ਇਕ ਮਜ਼ਬੂਤ ਦੇਸ਼ ਬਣਾਇਆ ਹੈ ਅਤੇ ਹੁਣ ਸਾਰੀਆਂ ਸਾਜ਼ਿਸ਼ਾਂ ਦੇ ਬਾਵਜੂਦ ਉਸ ਨੂੰ ਆਰਥਿਕ ਰੂਪ ਤੋਂ ਮਜ਼ਬੂਤ ਰਾਸ਼ਟਰ ਬਣਾਵਾਂਗੇ। ਸ਼ਰੀਫ ਅਤੇ ਉਨ੍ਹਾਂ ਦੇ ਬੱਚਿਆਂ ਖਿਲਾਫ ਪਨਾਮਾ ਪੇਪਰਜ਼ ਲੀਕ ਮਾਮਲੇ 'ਚ ਮੁਕਦਮਾ ਚੱਲ ਰਿਹਾ ਹੈ। ਸੁਪਰੀਮ ਕੋਰਟ ਦੇ ਆਦੇਸ਼ 'ਤੇ ਗਠਨ ਸੰਯੁਕਤ ਜਾਂਚ ਦਲ ਫਿਸਹਾਲ ਸ਼ਰੀਫ ਦੇ ਪੁੱਤਰਾਂ ਹੁਸੈਨ ਅਤੇ ਹਸਨ ਤੋਂ ਪੁੱਛਗਿਛ ਕਰ ਰਹੀ ਹੈ। 


Related News