ਪੋਲਿੰਗ ਬੂਥ ''ਤੇ ਵਿਆਹ ਵਰਗਾ ਮਾਹੌਲ, ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਨੰਦ ਮਾਣ ਰਹੇ ਹਨ ਦਾਖਾ ਦੇ ਵੋਟਰ
Saturday, Jun 01, 2024 - 11:10 AM (IST)
ਮੁੱਲਾਂਪੁਰ ਦਾਖਾ (ਕਾਲੀਆ)- ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾਖਾ ਵਿਖੇ ਲੋਕ ਸਭਾ ਚੋਣਾਂ ਲਈ ਮਾਡਲ ਬੂਥ, ਪਿੰਕ ਬੂਥ ਅਤੇ ਬਜ਼ੁਰਗਾਂ ਲਈ ਪੀ.ਡਬਲਯੂ.ਡੀ. ਬਜ਼ੁਰਗਾਂ ਵਾਸਤੇ ਬਣਾਇਆ ਹੋਇਆ ਹੈ ।
ਵਿਆਹ ਵਾਂਗ ਟੈਂਟ ਲਗਾ ਕੇ ਸਵਾਗਤੀ ਗੇਟ ਸਜਾਏ ਹੋਏ ਹਨ। ਉੱਥੇ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਲੁਧਿਆਣਾ 'ਚ ਵੋਟਿੰਗ ਜਾਰੀ, ਸਵੇਰੇ 9 ਵਜੇ ਤਕ ਹੋਈ 9.08 ਫ਼ੀਸਦੀ ਵੋਟਿੰਗ
ਇਸ ਤੋਂ ਇਲਾਵਾ ਵਿਰਾਸਤ ਨੂੰ ਉਜਾਗਰ ਕਰਦਿਆਂ ਆਟਾ ਚੱਕੀ, ਕਲਚਰ ਪਾਰਕ ਦੀ ਨੁਮਾਇਸ਼ ਪ੍ਰਿੰਸੀਪਲ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਲਗਾਈ ਗਈ ਹੈ।
ਸਾਰੇ ਬੂਥਾਂ ਅੰਦਰ ਅਤੇ ਬਾਹਰ ਕਾਰਪੇਟ ਵਿਛਾਏ ਹੋਏ ਹਨ। ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਤੇ ਬੀ.ਐੱਲ.ਓ. ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਅਤੇ ਸਵਰਨ ਸਿੰਘ ਵੱਲੋਂ ਜਿੱਥੇ ਵੋਟਰਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਉੱਥੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਪੰਜਾਬ 'ਚ ਅੱਜ ਹੋਵੇਗੀ ਵੋਟਿੰਗ, 328 ਉਮੀਦਵਾਰਾਂ ਦੀ ਕਿਸਮਤ ਲਿਖਣਗੇ 2 ਕਰੋੜ ਪੰਜਾਬੀ
ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਆਰੰਭ ਹੋ ਗਿਆ ਸੀ। ਬੜੀ ਸ਼ਾਂਤੀ ਨਾਲ ਲੋਕ ਵੋਟਾਂ ਦਾ ਭੁਗਤਾਨ ਕਰ ਰਹੇ ਹਨ। ਉੱਥੇ ਵਿਆਹ ਵਰਗੇ ਮਾਹੌਲ ਵਿਚ ਵੋਟਰ ਸੱਭਿਆਚਾਰ ਪ੍ਰੋਗਰਾਮ ਦਾ ਵੀ ਆਨੰਦ ਮਾਣ ਰਹੇ ਹਨ। ਸੁਰੱਖਿਆ ਵਜੋਂ ਪੰਜਾਬ ਪੁਲਸ ਦੇ ਨਾਲ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਹੈ। ਮਾਡਲ ਬੂਥਾਂ ਅੰਦਰ ਵੀ ਚੋਣ ਅਮਲੇ ਨੂੰ ਏ.ਸੀ. ਲਗਾ ਕੇ ਦਿੱਤੇ ਹਨ ਖ਼ਬਰ ਲਿਖੇ ਜਾਣ ਤੱਕ 20% ਵੋਟ ਪੋਲ ਹੋ ਚੁੱਕੀ ਹੈ ਅਤੇ ਵੋਟਰ ਵੋਟ ਪਾ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਖਡੂਰ ਸਾਹਿਬ 'ਚ ਵੋਟਿੰਗ ਜਾਰੀ, ਸਵੇਰੇ 9 ਵਜੇ ਤਕ ਹੋਈ 9.71 ਫ਼ੀਸਦੀ ਵੋਟਿੰਗ
ਉੱਥੇ ਸਕੂਲ ਸਟਾਫ ਅਤੇ ਚੋਣ ਅਮਲਾ ਜੋ ਦਿਵਿਆਂਗਾਂ ਨੂੰ ਖੁਦ ਵੋਟ ਪਵਾਉਣ ਲਈ ਸਹਾਇਤਾ ਕਰਰਿਹਾ ਹੈ ਦੀ ਪ੍ਰਸ਼ੰਸਾ ਕਰ ਰਹੇ ਹਨ ਭਾਵੇਂ ਕਿ ਗਰਮੀ ਆਪਣਾ ਜੋਰ ਵਿਖਾ ਰਹੀ ਹੈ ਉਥੇ ਵੋਟਰ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਵਾਹਨਾਂ ਤੇ ਵੋਟ ਪਾਉਣ ਆ ਰਹੇ ਹਨ ਅਤੇ ਬੜੇ ਚਾਅ ਨਾਲ ਵੋਟ ਸੈਲਫੀ ਕਾਊਂਟਰ ਤੇ ਸੈਲਫੀਆਂ ਵੀ ਲੈ ਰਹੇ ਹਨ।
ਪਹਿਲੀ ਵਾਰ ਇਹੋ ਜਿਹਾ ਪ੍ਰਬੰਧ ਵੇਖ ਕੇ ਵੋਟਰ ਵਾਹ-ਵਾਹ ਕਰਨੋਂ ਨਹੀਂ ਖੁੰਝਦੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8