ਲੋਕ ਸਭਾ ਚੋਣਾਂ ਸੰਬਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ: ਐਸ.ਡੀ.ਐਮ

05/31/2024 10:07:10 PM

ਕਰਤਾਰਪੁਰ (ਸਾਹਨੀ) - ਲੋਕ ਸਭਾ ਚੋਣਾਂ 2024 ਲੋਕਤੰਤਰ ਦਾ ਇਹ ਤਿਉਹਾਰ ਜੋਕਿ ਸਾਰੇ ਦੇਸ਼ 'ਚ ਮਣਾਇਆ ਜਾ ਰਿਹਾ ਹੈ ਅਤੇ ਇਸ ਤਿਉਹਾਰ ਦੇ ਆਖਰੀ ਪੜਾਅ ਲਈ ਜਿੱਥੇ ਪੂਰਾ ਪੰਜਾਬ ਉਤਸ਼ਾਹਿਤ ਹੈ। ਲੋਕ ਸਭਾ ਹਲਕਾ ਜਲੰਧਰ 04 ਅਧੀਨ ਵਿਧਾਨ ਸਭਾ ਹਲਕਾ ਕਰਤਾਰਪੁਰ 33 ਵਿੱਚ ਇਨ੍ਹਾਂ ਚੋਣਾਂ ਸੰਬਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। 

ਇਸ ਸੰਬਧੀ ਐਸ.ਡੀ.ਐਮ ਕਮ ਚੋਣ ਰਜਿਸਟਰਾਰ ਬਲਬੀਰ ਰਾਜ ਸਿੰਘ ਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਅਗਰਵਾਲ ਵਲੋਂ ਲੋਕਾਂ ਦੀ ਇਨ੍ਹਾਂ ਚੋਣਾਂ ਵਿੱਚ ਵੱਧ-ਵੱਧ ਭਾਗੀਦਾਰੀ ਦਰਜ ਕਰਵਾਉਣ ਲਈ ਉਚੇਚੇ ਪ੍ਰੰਬਧ ਕੀਤੇ ਗਏ ਹਨ। ਇਸ ਲਈ ਹਲਕੇ ਦੇ ਹਰ ਸ਼ਹਿਰ, ਪਿੰਡ, ਗਲੀ, ਡੇਰਿਆਂ ਤੋਂ ਲੋਕ ਇਸ ਇੱਕ ਜੂਨ ਦੇ ਦਿਨ ਉਤਸ਼ਾਹ ਪੂਰਵਕ ਵੋਟਾ ਪਾਉਣ। ਉਨ੍ਹਾਂ ਦੱਸਿਆ ਕਿ  ਹਲਕਾ ਕਰਤਾਰਪੁਰ ਦੇ ਕੁਲ 1 ਲੱਖ 84 ਹਜ਼ਾਰ 937 ਵੋਟਾਂ ਹਨ ਜਿਨਾਂ ਵਿੱਚ 96 ਹਜ਼ਾਰ 293 ਵੋਟਾਂ ਪੁਰਸ਼ ਵੋਟਰ, 88 ਹਜ਼ਾਰ 640 ਮਹਿਲਾ ਵੋਟਰ ਅਤੇ 4 ਹੋਰ ਵੋਟਾਂ ਹਨ। 

ਇਹ ਵੀ ਪੜ੍ਹੋ- ਨਿਰਯਾਤ ਕਾਰੋਬਾਰ ਰਾਹੀਂ ਸੂਬੇ ਦੇ ਕਿਸਾਨਾਂ ਦੀ ਆਮਦਨ 'ਚ ਹੋਵੇਗਾ ਵੱਡਾ ਵਾਧਾ: ਸ਼੍ਰੋਮਣੀ ਅਕਾਲੀ ਦਲ

ਪ੍ਰਸ਼ਾਸਨ ਵਲੋਂ ਹਲਕਾ ਦੇ 226 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿੱਚ 21 ਬੂਥ ਕਰਤਾਰਪੁਰ ਸ਼ਹਿਰੀ ਖੇਤਰ ਵਿੱਚ ਹੋਣਗੇ। ਹਲਕਾ ਵਿੱਚ 10 ਮਾਡਲ ਬੂਥ ਬਣਾਏ ਗਏ ਹਨ ਜਿਨ੍ਹਾਂ ਵਿੱਚ 6 ਕਰਤਾਰਪੁਰ ਵਿੱਚ ਅਤੇ 4 ਵਡਾਲਾ ਖੇਤਰ ਵਿੱਚ ਬਣਾਏ ਗਏ ਹਨ। ਮਹਿਲਾਵਾਂ ਲਈ ਕਰਤਾਰਪੁਰ ਦੇ ਆਰੀਆ ਮਾਡਲ ਸਕੂਲ ਵਿੱਚ ਪੂਰੇ ਹਲਕੇ ਦਾ ਇੱਕਲੋਤਾ ਪਿੰਕ ਬੂਥ (ਬੂਥ ਨੰ 58) ਮਹਿਲਾਵਾਂ ਨੂੰ ਵੋਟਾਂ ਲਈ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਹੈ, ਜਿਥੇ ਸਾਰਾ ਸਟਾਫ ਔਰਤਾਂ ਦਾ ਹੋਵੇਗਾ। 

ਇਸ ਤੋ ਇਲਾਵਾ ਪੋਲਿੰਗ ਸਟਾਫ ਲਈ ਸੰਬਧਤ ਸਕੂਲਾਂ ਦੇ ਮੀਡ-ਡੇ ਸਟਾਫ ਨੂੰ 1700 ਰੁ ਪ੍ਰਤੀ ਬੂਥ ਦਾ ਖਰਚਾ ਵੀ ਸੈਕਟਰ ਅਫਸਰ ਰਾਹੀਂ ਦਿੱਤਾ ਗਿਆ ਹੈ। ਐਸ.ਡੀ.ਐਮ ਬਲਬੀਰ ਰਾਜ ਨੇ ਦੱਸਿਆ ਕਿ ਚੋਣ ਕਮੀਸ਼ਨ ਨੇ ਹਰ ਤਰ੍ਹਾਂ ਨਾਲ ਵੋਟਰਾਂ ਨੂੰ ਇਸ ਇੱਕ ਜੂਨ ਨੂੰ 100 ਫਿਸਦੀ ਮਤਦਾਨ ਕਰਨ ਲਈ ਉਤਸ਼ਾਹਿਤ ਕਰਨ ਦੇ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਸੰਬਧਤ ਬੂਥ ਵਿੱਚ ਬੀਐਲਓ ਸੈਕਟਰ ਅਫਸਰ ਨੂੰ ਸੰਪਰਕ ਕਰ ਸਕਦਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News