ਪੰਜਾਬ ’ਚ ਇਕ ਸਾਬਕਾ ਮੁੱਖ ਮੰਤਰੀ ਅਤੇ 3 ਦੇ ਰਿਸ਼ਤੇਦਾਰ ਲੜ ਰਹੇ ਹਨ ਲੋਕ ਸਭਾ ਚੋਣ

05/13/2024 9:46:21 AM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਦੌਰਾਨ ਜਿੱਥੇ ਕਈ ਮੌਜੂਦਾ ਅਤੇ ਸਾਬਕਾ ਐੱਮ. ਪੀ., ਵਿਧਾਇਕ, ਮੰਤਰੀ ਆਪਣੀ ਕਿਸਮਤ ਅਜ਼ਮਾ ਰਹੇ ਹਨ, ਉੱਥੇ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਲੋਕ ਸਭਾ ’ਚ ਐਂਟਰੀ ਲਈ ਜ਼ੋਰ ਲਗਾ ਰਹੇ ਹਨ। ਇਨ੍ਹਾਂ ’ਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਜਲੰਧਰ ਤੋਂ ਕਾਂਗਰਸ ਦੀ ਟਿਕਟ ’ਤੇ ਲੋਕ ਸਭਾ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਲੋਕ ਸਭਾ ਚੋਣਾਂ ਦਰਮਿਆਨ ਨਜ਼ਰ ਨਹੀਂ ਆਉਣਗੇ ਪੰਜਾਬ ਦੇ 5 ਮੌਜੂਦਾ ਸੰਸਦ ਮੈਂਬਰ

ਇਸ ਤੋਂ ਇਲਾਵਾ 3 ਸਾਬਕਾ ਮੁੱਖ ਮੰਤਰੀਆਂ ਦੇ ਪਰਿਵਾਰਕ ਮੈਂਬਰ ਵੀ ਮੈਦਾਨ ’ਚ ਹਨ, ਜੋ ਤਿੰਨੇ ਹੀ ਮੌਜੂਦਾ ਐੱਮ. ਪੀ. ਵੀ ਹਨ। ਇਸ ਲਿਸਟ ’ਚ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ, ਲੁਧਿਆਣਾ ਤੋਂ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ, ਬਠਿੰਡਾ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਬਾਦਲ ਦਾ ਨਾਂ ਸ਼ਾਮਲ ਹੈ। ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਬਾਦਲ ਵੀ ਫਿਰੋਜ਼ਪੁਰ ਤੋਂ ਮੌਜੂਦਾ ਐੱਮ. ਪੀ. ਹਨ ਪਰ ਇਸ ਵਾਰ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਸਪਲੀਮੈਂਟਰੀ Exams ਲਈ ਜਾਰੀ ਹੋਇਆ ਸ਼ਡਿਊਲ
8 ਸਾਬਕਾ ਮੰਤਰੀ ਵੀ ਹਨ ਮੈਦਾਨ ’ਚ
ਲੋਕ ਸਭਾ ਚੋਣਾਂ ਦੌਰਾਨ 8 ਸਾਬਕਾ ਮੰਤਰੀ ਵੀ ਮੈਦਾਨ ’ਚ ਹਨ, ਜਿਨ੍ਹਾਂ ’ਚੋਂ ਜ਼ਿਆਦਾ 4 ਅਕਾਲੀ ਦਲ ਦੇ ਉਮੀਦਵਾਰ ਹਨ ਅਤੇ 3 ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਹੈ। ਇਸ ਲਿਸਟ ’ਚ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਦਲਜੀਤ ਚੀਮਾ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਜਲੰਧਰ ਤੋਂ ਮਹਿੰਦਰ ਸਿੰਘ ਕੇ. ਪੀ., ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ, ਸੰਗਰੂਰ ਤੋਂ ਵਿਜੇ ਇੰਦਰ ਸਿੰਗਲਾ, ਲੁਧਿਆਣਾ ਤੋਂ ਰਾਜਾ ਵੜਿੰਗ, ਫਿਰੋਜ਼ਪੁਰ ਤੋਂ ਰਾਣਾ ਸੋਢੀ ਦੇ ਨਾਂ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News