ਭਾਰਤ ''ਚ ਲੋਕ ਕੋਹਲੀ ਨੂੰ ਨਾ ਚੁਣਨ ਦੇ ਕਾਰਨ ਲੱਭਦੇ ਹਨ, ਉਹ ਮੇਰੀ ਪਹਿਲੀ ਪਸੰਦ : ਪੋਂਟਿੰਗ

05/22/2024 1:54:04 PM

ਬੇਂਗਲੁਰੂ, (ਭਾਸ਼ਾ) ਮਹਾਨ ਆਸਟ੍ਰੇਲੀਆਈ ਕ੍ਰਿਕਟਰ ਰਿਕੀ ਪੋਂਟਿੰਗ ਨੂੰ ਹੈਰਾਨੀ ਹੈ ਕਿ ਭਾਰਤ 'ਚ ਲੋਕ ਵਿਰਾਟ ਕੋਹਲੀ ਨੂੰ ਰਾਸ਼ਟਰੀ ਟੀਮ 'ਚ ਨਾ ਚੁਣਨ ਦੇ ਕਾਰਨ ਕਿਉਂ ਲੱਭਦੇ ਹਨ ਅਤੇ ਉਹ ਦਾ ਕਹਿਣਾ ਹੈ ਕਿ ਇਹ ਕ੍ਰਿਸ਼ਮਈ ਬੱਲੇਬਾਜ਼ ਟੀ-20 ਵਿਸ਼ਵ ਕੱਪ ਲਈ ਉਨ੍ਹਾਂ ਦੀ ਪਹਿਲੀ ਪਸੰਦ ਹੈ। IPL 'ਚ 14 ਮੈਚਾਂ 'ਚ 708 ਦੌੜਾਂ ਬਣਾਉਣ ਵਾਲੇ ਕੋਹਲੀ ਸ਼ਾਨਦਾਰ ਫਾਰਮ 'ਚ ਹਨ ਪਰ ਉਨ੍ਹਾਂ ਦੀ ਸਟ੍ਰਾਈਕ ਰੇਟ ਨੂੰ ਲੈ ਕੇ ਲਗਾਤਾਰ ਚਰਚਾ ਹੈ। ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਅਤੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਪੋਂਟਿੰਗ ਨੇ ਕਿਹਾ, “ਇਹ ਬਹੁਤ ਹੈਰਾਨੀਜਨਕ ਹੈ। ਮੈਨੂੰ ਲੱਗਦਾ ਹੈ ਕਿ ਭਾਰਤ 'ਚ ਲੋਕ ਹਮੇਸ਼ਾ ਉਸ ਨੂੰ ਰਾਸ਼ਟਰੀ ਟੀਮ 'ਚ ਨਾ ਚੁਣਨ ਦੇ ਕਾਰਨ ਲੱਭਦੇ ਰਹਿੰਦੇ ਹਨ ਜਾਂ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਟੀ-20 ਕ੍ਰਿਕਟ 'ਚ ਦੂਜਿਆਂ ਵਾਂਗ ਵਧੀਆ ਨਹੀਂ ਹੈ।'' 

ਪੋਂਟਿੰਗ ਦਾ ਮੰਨਣਾ ਹੈ ਕਿ ਅਗਲੇ ਮਹੀਨੇ ਵੈਸਟਇੰਡੀਜ਼ ਅਤੇ ਟੀ-20 ਵਿਸ਼ਵ ਕੱਪ 'ਚ ਅਮਰੀਕਾ 'ਚ ਹੋਣ ਜਾ ਰਹੀ ਹੈ, ਕੋਹਲੀ ਨੂੰ ਕਪਤਾਨ ਰੋਹਿਤ ਸ਼ਰਮਾ ਨਾਲ ਪਾਰੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਕਿਉਂਕਿ ਬਾਅਦ 'ਚ ਸੂਰਿਆਕੁਮਾਰ ਯਾਦਵ ਅਤੇ ਹੋਰ ਤੇਜ਼ ਦੌੜਾਂ ਬਣਾ ਸਕਦੇ ਹਨ। ਉਨ੍ਹਾਂ ਨੇ ਕਿਹਾ, ''ਸਲਾਮੀ ਜੋੜੀ ਦੇ ਬਾਰੇ 'ਚ ਚੋਣਕਾਰਾਂ ਨੂੰ ਫੈਸਲਾ ਲੈਣਾ ਹੋਵੇਗਾ ਕਿਉਂਕਿ ਯਸ਼ਸਵੀ ਜਾਇਸਵਾਲ ਵੀ ਟੀਮ 'ਚ ਹੈ। ਜਾਇਸਵਾਲ ਦੇ ਬੱਲੇਬਾਜ਼ੀ ਕ੍ਰਮ 'ਤੇ ਫੈਸਲਾ ਕਰਨਾ ਹੋਵੇਗਾ ਪਰ ਮੈਨੂੰ ਯਕੀਨ ਹੈ ਕਿ ਕੋਹਲੀ ਅਤੇ ਰੋਹਿਤ ਪਾਰੀ ਦੀ ਸ਼ੁਰੂਆਤ ਕਰਨਗੇ। ਸੂਰਿਆਕੁਮਾਰ ਅਤੇ ਬਾਕੀ ਬੱਲੇਬਾਜ਼ ਬਾਅਦ ਵਿੱਚ ਤੇਜ਼ੀ ਨਾਲ ਦੌੜਾਂ ਬਣਾ ਸਕਦੇ ਹਨ।''

ਪੋਂਟਿੰਗ ਨੇ ਕਿਹਾ ਕਿ ਅੱਜਕੱਲ੍ਹ ਕ੍ਰਿਕਟ ਵਿੱਚ ਔਸਤ ਨਾਲੋਂ ਸਟ੍ਰਾਈਕ ਰੇਟ ਨੂੰ ਜ਼ਿਆਦਾ ਮਹੱਤਵ ਮਿਲ ਰਿਹਾ ਹੈ ਪਰ ਭਾਰਤੀ ਟੀਮ ਲਈ ਕੋਹਲੀ ਦੀ ਉਪਯੋਗਤਾ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਉਸਨੇ ਕਿਹਾ, "ਤਿੰਨ-ਚਾਰ ਸਾਲ ਪਹਿਲਾਂ, ਟੀਮਾਂ ਸੋਚਦੀਆਂ ਸਨ ਕਿ ਸਿਖਰ 'ਤੇ ਰਹਿਣ ਵਾਲੇ ਨੂੰ 80 ਜਾਂ 100 ਦੌੜਾਂ ਬਣਾਉਣੀਆਂ ਚਾਹੀਦੀਆਂ ਹਨ, ਭਾਵੇਂ ਇਸ ਲਈ 60 ਗੇਂਦਾਂ ਹੀ ਕਿਉਂ ਨਾ ਖੇਡੀਆਂ ਜਾਣ। ਪਰ ਹੁਣ ਟੀਮਾਂ ਚਾਹੁੰਦੀਆਂ ਹਨ ਕਿ ਬੱਲੇਬਾਜ਼ 15 ਗੇਂਦਾਂ ਵਿੱਚ 40 ਦੌੜਾਂ ਬਣਾਵੇ। ਮੇਰਾ ਮੰਨਣਾ ਹੈ ਕਿ ਦਬਾਅ ਦੇ ਪਲਾਂ ਵਿੱਚ ਵੱਡੇ ਮੈਚਾਂ ਵਿੱਚ ਵਿਰਾਟ ਕੋਹਲੀ ਵਰਗੇ ਕ੍ਰਿਕਟਰ ਦੀ ਹੀ ਲੋੜ ਹੁੰਦੀ ਹੈ।'' 


Tarsem Singh

Content Editor

Related News