ਅਮਰੀਕੀ ਕਰਮਚਾਰੀ ਸਨੋਡੇਨ ਨੇ ਫਰਾਂਸ ਕੋਲੋਂ ਮੰਗੀ ਸ਼ਰਣ

09/16/2019 3:28:56 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਸਾਬਕਾ ਕਰਮਚਾਰੀ ਐਡਵਰਡ ਜੋਸਫ ਸਨੋਡੇਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਸ਼ਰਣ ਦਿੱਤੀ ਜਾਵੇ । ਸਨੋਡੇਨ ਨੇ ਅਮਰੀਕਾ ਦੇ ਸਰਕਾਰੀ ਪ੍ਰੋਗਰਾਮ ਦੇ ਗੁਪਤ ਦਸਤਾਵੇਜ਼ਾਂ ਦਾ ਬਿਓਰਾ ਜਨਤਕ ਕਰ ਦਿੱਤਾ ਸੀ। ਫਰਾਂਸ ਦੇ ਰਾਸ਼ਟਰਪਤੀ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ।

 

ਸਨੋਡੇਨ ਅਮਰੀਕਾ 'ਚ ਮੁਕੱਦਮਿਆਂ ਤੋਂ ਬਚਣ ਲਈ ਇਸ ਸਮੇਂ ਰੂਸ 'ਚ ਰਹਿ ਰਹੇ ਹਨ। ਉਨ੍ਹਾਂ ਨੇ ਫਰਾਂਸ ਦੇ ਇੰਟਰ ਰੇਡੀਓ 'ਤੇ ਮੰਗਲਵਾਰ ਨੂੰ ਪ੍ਰਸਾਰਿਤ ਇਕ ਇੰਟਰਵਿਊ 'ਚ ਕਿਹਾ,''ਵਿਹਸਬਲੋਅਰ ਦੀ ਰੱਖਿਆ ਕਰਨਾ ਦੁਸ਼ਮਣਾਂ ਵਾਲਾ ਕੰਮ ਨਹੀਂ ਹੈ ਅਤੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਫਰਾਂਸ 'ਚ ਉਹ ਸੁਰੱਖਿਆ ਮਿਲਣ ਦੇ ਅਧਿਕਾਰੀ ਹਨ। ਸਨੋਡੇਨ ਨੇ 2013 'ਚ ਫਰਾਂਸ 'ਚ ਸ਼ਰਣ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਉਸ ਸਮੇਂ ਫਰਾਂਸ 'ਚ ਸਾਬਕਾ ਪੀ. ਐੱਮ. ਫਰਾਂਸਸਿਕੋ ਓਲਾਂਦੇ ਦੀ ਸਰਕਾਰ ਸੀ। ਉਨ੍ਹਾਂ ਨੇ ਕਈ ਹੋਰ ਦੇਸ਼ਾਂ ਤੋਂ ਵੀ ਸ਼ਰਣ ਮੰਗੀ ਹੈ। ਉਨ੍ਹਾਂ ਨੇ ਆਪਣੀ ਜੀਵਨੀ ਲਿਖ ਕੇ ਪਹਿਲੀ ਵਾਰ ਆਪਣੀ ਨਿੱਜੀ ਜ਼ਿੰਦਗੀ ਦੀ ਕਹਾਣੀ ਵਿਸਥਾਰ ਨਾਲ ਦੱਸੀ ਹੈ। ਇਸ ਨੂੰ ਮੰਗਲਵਾਰ ਨੂੰ ਫਰਾਂਸ ਸਮੇਤ ਤਕਰੀਬਨ 20 ਦੇਸ਼ਾਂ 'ਚ ਪਬਲਿਸ਼ ਕੀਤਾ ਜਾਵੇਗਾ।


Related News