ਬੱਚਿਆਂ ਨੂੰ ਸੁਸਤ ਬਣਾ ਰਿਹੈ ਸਮਾਰਟਫੋਨ

12/17/2019 9:40:08 PM

ਨਿਉੂਯਾਰਕ (ਇੰਟ.)- ਸਟ੍ਰੇਥਕਲਾਈਡ ਯੂਨੀਵਰਸਿਟੀ ਦੁਆਰਾ ਕੀਤੇ ਗਏ ਨਵੇਂ ਅਧਿਐਨ ਅਨੁਸਾਰ ਬੱਚਿਆਂ ਦੀਆਂ ਸਰੀਰਕ ਗਤੀਵਿਧੀਆਂ ਵਿਚ ਗਿਰਾਵਟ ਆ ਰਹੀ ਹੈ, ਜੋ ਕਿ ਕਿਸੇ ਖਾਸ ਵਰਗ ਤੱਕ ਸੀਮਤ ਨਹੀਂ ਹੈ। ਅੱਜਕਲ ਬਦਲਦਾ ਮਾਹੌਲ ਅਤੇ ਤਕਨੀਕ ਦੇ ਪ੍ਰਤੀ ਪਿਆਰ ਬੱਚਿਆਂ ਨੂੰ ਸੁਸਤ ਬਣਾ ਰਿਹਾ ਹੈ। ਬੱਚੇ ਪਾਰਕ ਵਿਚ ਖੇਡਣ ਦੀ ਬਜਾਏ ਬਿਸਤਰ 'ਤੇ ਮੋਬਾਇਲ ਚਲਾਉਣ ਨੂੰ ਪਹਿਲ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਘਟ ਰਹੀਆਂ ਹਨ।
ਵਿਸ਼ਵ ਸਿਹਤ ਸੰਗਠਨ ਦੇ ਅੰਕੜੇ ਦੱਸਦੇ ਹਨ ਕਿ ਦੁਨੀਆ ਦੇ ਅੱਲ੍ਹੜਾਂ ਦੀ 80 ਫੀਸਦੀ ਤੋਂ ਵੱਧ ਆਬਾਦੀ ਸਰੀਰਕ ਤੌਰ ’ਤੇ ਜ਼ਿਆਦਾ ਗਤੀਵਿਧੀ ਨਹੀਂ ਕਰਦੀ। ਇਸ ਲਈ ਉਨ੍ਹਾਂ ਦੀ ਸਿਹਤ ’ਤੇ ਮਾੜੇ ਪ੍ਰਭਾਵ ਪੈ ਰਹੇ ਹਨ।


Sunny Mehra

Content Editor

Related News