ਕਸ਼ਮੀਰ ਮਸਲੇ ’ਤੇ ਇਮਰਾਨ ਦੇ ਸਮਰਥਨ ’ਚ ਆਏ ਅਫਰੀਦੀ, ਜਲਦ ਜਾਣਗੇ ਐੱਲ.ਓ.ਸੀ.

08/28/2019 4:22:33 PM

ਇਸਲਾਮਾਬਾਦ— ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਜੰਮੂ ਕਸ਼ਮੀਰ ਨੂੰ ਲੈ ਕੇ ਭਾਰਤ ’ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਹਨ। ਪਾਕਿਸਤਾਨੀ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਖਾਨ ਨੇ ਅਪੀਲ ਕੀਤੀ ਸੀ ਕਿ ਪਾਕਿਸਤਾਨੀ ਲੋਕ ਕਸ਼ਮੀਰੀ ਜਨਤਾ ਦੇ ਸਮਰਥਨ ’ਚ ਆਉਣ ਤੇ ਸ਼ੁੱਕਰਵਾਰ ਨੂੰ ਵਿਰੋਧ ਕਰਨ। ਹੁਣ ਇਮਰਾਨ ਦੀ ਇਸ ਮੁਹਿੰਮ ’ਚ ਸਾਬਕਾ ਪਾਕਿਸਤਾਨੀ ਿਕਟਰ ਸ਼ਾਹਿਦ ਅਫਰੀਦੀ ਵੀ ਆ ਗਏ ਹਨ।

ਸ਼ਾਹਿਦ ਅਫਰੀਦੀ ਨੇ ਬੁੱਧਵਾਰ ਨੂੰ ਟਵੀਟ ਕੀਤਾ ਤੇ ਕਿਹਾ ਕਿ ਉਹ ਇਸ ਸ਼ੁੱਕਰਵਾਰ ਮਜ਼ਾਰ-ਏ-ਕਾਇਦ ਦੇ ਕੋਲ ਦੁਪਹਿਰੇ 12 ਵਜੇ ਖੜ੍ਹੇ ਹੋਣਗੇ। ਇਸ ਤੋਂ ਇਲਾਵਾ ਉਹ 6 ਸਤੰਬਰ ਨੂੰ ਇਕ ਸ਼ਹੀਦ ਦੇ ਘਰ ਵੀ ਜਾਣਗੇ। ਇੰਨਾ ਹੀ ਨਹੀਂ ਉਹ ਜਲਦੀ ਹੀ ਲਾਈਨ ਆਫ ਕੰਟਰੋਲ ਦਾ ਦੌਰਾ ਕਰਨਗੇ।

ਦੱਸ ਦਈਏ ਕਿ ਹਾਲ ਹੀ ’ਚ ਇਮਰਾਨ ਖਾਨ ਨੇ ਜੰਮੂ-ਕਸ਼ਮੀਰ ਦੇ ਮਸਲੇ ’ਤੇ ਪਾਕਿਸਤਾਨੀ ਜਨਤਾ ਨੂੰ ਸੰਬੋਧਿਤ ਕੀਤਾ ਸੀ। ਇਸੇ ਦੌਰਾਨ ਇਮਰਾਨ ਖਾਨ ਨੇ ਆਪਣੀ ਜਨਤਾ ਨੂੰ ਕਿਹਾ ਸੀ ਕਿ ਹਰ ਹਫਤੇ ਲੋਕ ਆਪਣੇ ਘਰਾਂ ਤੋਂ ਨਿਕਲਣ ਤੇ ਕਸ਼ਮੀਰ ਦੇ ਲਈ ਜ਼ਰੂਰ ਆਵਾਜ਼ ਚੁੱਕਣ।

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅਪੀਲ ਕਰਦੇ ਹੋਏ ਕਿਹਾ ਕਿ ਹਰ ਸ਼ੁੱਕਰਵਾਰ ਲੋਕ ਆਪਣੇ ਘਰਾਂ ਤੋਂ ਨਿਕਲ ਕੇ ਇਹ ਜ਼ਾਹਿਰ ਕਰਨ ਕਿ ਅਸੀਂ ਕਸ਼ਮੀਰ ਦੇ ਨਾਲ ਖੜ੍ਹੇ ਹਾਂ। ਇਮਰਾਨ ਨੇ ਇਸ ਦੇ ਲਈ ਦੁਪਹਿਰੇ 12 ਤੋਂ 12:30 ਵਜੇ ਦਾ ਸਮਾਂ ਦੱਸਿਆ ਸੀ।

ਜ਼ਿਕਰਯੋਗ ਹੈ ਕਿ ਸ਼ਾਹਿਦ ਅਫਰੀਦੀ ਇਸ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ ਦੇ ਮਸਲੇ ’ਤੇ ਅਜਿਹੇ ਬਿਆਨ ਦੇ ਚੁੱਕੇ ਹਨ, ਜਿਸ ’ਤੇ ਬਹੁਤ ਵਿਵਾਦ ਹੋਇਆ ਹੈ। ਫਿਰ ਚਾਹੇ ਉਹ ਕਸ਼ਮੀਰੀ ਜਨਤਾ ਨੂੰ ਲੈ ਕੇ ਦਿੱਤਾ ਬਿਆਨ ਹੋਵੇ ਜਾਂ ਫਿਰ ਟਵੀਟ ਹੋਣ। ਨਾ ਸਿਰਫ ਸ਼ਾਹਿਦ ਅਫਰੀਦੀ ਬਲਕਿ ਸਾਬਕਾ ਪਾਕਿਸਤਾਨੀ ਿਕਟਰ ਜਾਵੇਦ ਮਿਆਂਦਾਦ, ਬਾਕਸਰ ਆਮਿਰ ਖਾਨ ਨੇ ਵੀ ਇਮਰਾਨ ਖਾਨ ਦਾ ਸਮਰਥਨ ਕੀਤਾ ਸੀ।


Baljit Singh

Content Editor

Related News