WA ਨੂੰ ਛੱਡ ਕੇ ਦੇਸ਼ ਦੇ ਸਾਰੇ ਰਾਜਾਂ ਤੇ ਖੇਤਰਾਂ ਦੀਆਂ ਸਰਹੱਦਾਂ ਖੋਲ੍ਹੀਆਂ ਜਾਣਗੀਆਂ : ਮੌਰੀਸਨ

11/13/2020 2:57:02 PM

ਸਿਡਨੀ (ਬਿਊਰੋ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਘੋਸ਼ਣਾ ਕੀਤੀ ਕਿ ਆਸਟ੍ਰੇਲੀਆ ਕ੍ਰਿਸਮਸ ਦੇ ਦੌਰਾਨ ਪੱਛਮੀ ਆਸਟ੍ਰੇਲੀਆ (WA) ਨੂੰ ਛੱਡ ਕੇ ਬਾਕੀ ਰਾਜਾਂ ਅਤੇ ਖੇਤਰਾਂ ਦੀਆਂ ਸਰਹੱਦਾਂ ਨੂੰ ਮੁੜ ਖੋਲ੍ਹ ਦੇਵੇਗਾ। ਇਸ ਦੇ ਨਾਲ ਹੀ ਮੌਰੀਸਨ ਦਾ ਕਹਿਣਾ ਹੈ ਕਿ ਉਹਨਾਂ ਨੇ ਵਿਦੇਸ਼ਾਂ ਤੋਂ ਆਸਟ੍ਰੇਲੀਆਈ ਲੋਕਾਂ ਨੂੰ ਘਰ ਵਾਪਸ ਲਿਆਉਣ ਦੀਆਂ ਨਿਰੰਤਰ ਯੋਜਨਾਵਾਂ ਦਾ ਵਿਸਥਾਰ ਕੀਤਾ ਹੈ।

ਮੌਰੀਸਨ ਨੇ ਕਿਹਾ ਕਿ ਅੱਜ ਦੀ ਕੌਮੀ ਕੈਬਨਿਟ ਦੀ ਬੈਠਕ ਵਿਚ, ਰਾਜ ਅਤੇ ਖੇਤਰ ਦੇ ਨੇਤਾਵਾਂ ਦੁਆਰਾ ਰਾਸ਼ਟਰੀ ਸਰਹੱਦਾਂ ਮੁੜ ਖੋਲ੍ਹਣ ਦੇ ਢਾਂਚੇ ‘ਤੇ ਸਹਿਮਤੀ ਜ਼ਾਹਰ ਕੀਤੀ ਗਈ। ਉਨ੍ਹਾਂ ਨੇ ਕਿਹਾ,“ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਕ੍ਰਿਸਮਸ ਦੌਰਾਨ ਬਾਕੀ ਆਸਟ੍ਰੇਲੀਆ ਨੂੰ ਖੋਲ੍ਹਣ ਦੀ ਯੋਜਨਾ ਹੈ। ਇਹ ਯੋਜਨਾ ਜਨਤਕ ਸਿਹਤ ਦੇ ਮੈਟ੍ਰਿਕਸ ਨੂੰ ਮਹੱਤਵਪੂਰਨ ਬਣਾਈ ਰੱਖਦੀ ਹੈ। ਇਹ ਯਕੀਨੀ ਕਰਦੀ ਹੈ ਕਿ ਜਦੋਂ ਅਸੀਂ ਸੁਰੱਖਿਅਤ ਢੰਗ ਨਾਲ ਖੋਲ੍ਹਦੇ ਹਾਂ ਤਾਂ ਅਸੀਂ ਸੁਰੱਖਿਅਤ ਢੰਗ ਨਾਲ ਖੁੱਲੇ ਰਹੀਏ।"

ਪੜ੍ਹੋ ਇਹ ਅਹਿਮ ਖਬਰ- ਮਰਿਅਮ ਦਾ ਇਮਰਾਨ ਸਰਕਾਰ 'ਤੇ ਵੱਡਾ ਦੋਸ਼, ਜੇਲ੍ਹ 'ਚ ਰਹਿਣ ਦੌਰਾਨ ਬਾਥਰੂਮ 'ਚ ਲੱਗਵਾਏ ਖੁਫ਼ੀਆ ਕੈਮਰੇ

ਇਸ ਦੌਰਾਨ ਮੌਰੀਸਨ ਨੇ ਪੁਸ਼ਟੀ ਕੀਤੀ ਕਿ ਕਿਸੇ ਵੀ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਅਜੇ ਤੱਕ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੇਸ਼ ਦਾ ਹੋਟਲ ਕੁਆਰੰਟੀਨ ਪ੍ਰੋਗਰਾਮ ਜਾਰੀ ਰਹੇਗਾ ਅਤੇ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਆਈ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ। ਡੀ.ਐਫ.ਏ.ਟੀ. ਨਾਲ ਰਜਿਸਟਰਡ 35,000 ਤੋਂ ਜ਼ਿਆਦਾ ਆਸਟੇਲੀਆਈ ਘਰ ਆਉਣਾ ਚਾਹੁੰਦੇ ਹਨ, ਉਨ੍ਹਾਂ ਵਿਚੋਂ ਬਹੁਤ ਸਾਰੇ ਵਿਦੇਸ਼ਾਂ ਵਿਚ ਰਹਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਰਚ ਵਿਚ ਕੋਰੋਨਾਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 400,000 ਆਸਟ੍ਰੇਲੀਆਈ ਘਰ ਆਏ ਹਨ, ਜਿਨ੍ਹਾਂ ਵਿਚੋਂ 36,000 ਦੀ ਸਰਕਾਰ ਦੁਆਰਾ ਮਦਦ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਗਲੇ ਹਫਤੇ ਵਿਕਟੋਰੀਅਨ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨਾਲ ਮੁਲਾਕਾਤ ਕਰਨਗੇ। ਇਹ ਦੇਖਣ ਲਈ ਕਿ ਮੈਲਬੌਰਨ ਏਅਰਪੋਰਟ ਨੂੰ ਮੁੜ ਖੋਲ੍ਹਣ ਦੇ ਕੰਮ ਵਿਚ ਕਿੰਨੀ ਤਰੱਕੀ ਹੋ ਰਹੀ ਹੈ। ਮੌਰੀਸਨ ਨੇ ਕਿਹਾ ਕਿ ਉਹ ਆਸਟ੍ਰੇਲੀਆ ਦੀਆਂ ਸਫਲ ਮਹਾਮਾਰੀ ਦੀਆਂ ਰਣਨੀਤੀਆਂ ਬਾਰੇ ਜਾਣਕਾਰੀ ਨਵੇਂ ਚੁਣੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਸਾਂਝੀਆਂ ਕਰਨਗੇ। ਗੌਰਤਲਬ ਹੈ ਕਿ ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦੇ 27,676 ਮਾਮਲੇ ਸਾਹਮਣੇ ਆਏ ਹਨ। ਜਦਕਿ ਇਨਫੈਕਸ਼ਨ ਨਾਲ 907 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ, ਦੁਨੀਆ ਭਰ ਵਿਚ ਇਨਫੈਕਸ਼ਨ ਦੇ 5,26,81,305 ਮਾਮਲੇ ਸਾਹਮਣੇ ਆਏਹਨ ਅਤੇ ਇਨਫੈਕਸ਼ਨ ਨਾਲ 12,92,279 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ ਦੇ ਸ਼ਾਸਕ ਨੇ ਬਣਵਾਈ ਕੁੱਤੇ ਦੀ 50 ਫੁੱਟ ਦੀ 'ਸੋਨੇ' ਦੀ ਮੂਰਤੀ (ਤਸਵੀਰਾਂ)


Vandana

Content Editor

Related News