ਰਾਜਨਾਥ ਬੋਲੇ- ਅਸੀਂ ਚੀਨ ਦੀਆਂ ਥਾਵਾਂ ਦੇ ਨਾਂ ਬਦਲੇ ਤਾਂ ਕੀ ਉਹ ਸਾਡੀਆਂ ਹੋ ਜਾਣਗੀਆਂ

Tuesday, Apr 09, 2024 - 07:46 PM (IST)

ਰਾਜਨਾਥ ਬੋਲੇ- ਅਸੀਂ ਚੀਨ ਦੀਆਂ ਥਾਵਾਂ ਦੇ ਨਾਂ ਬਦਲੇ ਤਾਂ ਕੀ ਉਹ ਸਾਡੀਆਂ ਹੋ ਜਾਣਗੀਆਂ

ਨਵੀਂ ਦਿੱਲੀ, (ਅਨਸ)- ਅਰੁਣਾਚਲ ’ਚ ਮੰਗਲਵਾਰ ਨੂੰ ਇਕ ਚੋਣ ਰੈਲੀ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਦੀ ਨਿੰਦਾ ਕੀਤੀ ਹੈ। ਚੀਨ ਨੇ ਹਾਲ ਹੀ ਵਿਚ ਅਰੁਣਾਚਲ ਪ੍ਰਦੇਸ਼ ਵਿਚ ਕੁਝ ਥਾਵਾਂ ਦੇ ਨਾਂ ਬਦਲ ਦਿੱਤੇ ਸਨ। ਇਸ ’ਤੇ ਰਾਜਨਾਥ ਨੇ ਕਿਹਾ ਕਿ ਜੇਕਰ ਅਸੀਂ ਚੀਨ ਦੀਆਂ ਥਾਵਾਂ ਦੇ ਨਾਂ ਬਦਲਦੇ ਹਾਂ ਤਾਂ ਕੀ ਚੀਨ ਸਾਨੂੰ ਉਹ ਥਾਵਾਂ ਦੇਵੇਗਾ? ਉਨ੍ਹਾਂ ਕਿਹਾ ਕਿ ਅਰੁਣਾਚਲ ਦੀਆਂ ਥਾਵਾਂ ਦੇ ਨਾਂ ਬਦਲਣ ਨਾਲ ਚੀਨ ਨੂੰ ਕੁਝ ਹਾਸਲ ਨਹੀਂ ਹੋਵੇਗਾ। ਚੀਨ ਨੂੰ ਅਜਿਹੀ ਗਲਤੀ ਨਹੀਂ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ’ਤੇ ਅਸਰ ਪੈਂਦਾ ਹੈ।

‘ਹੁਣ ਕੋਈ ਭਾਰਤ ਦੀ ਧਰਤੀ ਨਹੀਂ ਲੈ ਸਕਦਾ’

ਰਾਜਨਾਥ ਸਿੰਘ ਨੇ ਕਾਂਗਰਸ ’ਤੇ ਵਿਅੰਗ ਕਰਦਿਆਂ ਕਿਹਾ ਕਿ ਭਾਜਪਾ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਚੀਨ ਨੇ ਭਾਰਤ ਦੇ ਕਈ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਹੁਣ ਕੋਈ ਭਾਰਤ ਦੀ ਜ਼ਮੀਨ ਨਹੀਂ ਲੈ ਸਕਦਾ ਹੈ। ਅਸੀਂ ਕਾਂਗਰਸ ਦੀਆਂ ਗਲਤੀਆਂ ਸੁਧਾਰ ਲਈਆਂ ਹਨ।

ਕਾਂਗਰਸ ਬਾਰਡਰ ਦੇ ਪਿੰਡਾਂ ਨੂੰ ਆਖਰੀ ਪਿੰਡ ਕਹਿੰਦੀ ਸੀ। ਪਰ ਅਸੀਂ ਇਨ੍ਹਾਂ ਨੂੰ ਪਹਿਲਾਂ ਪਿੰਡ ਕਹਿੰਦੇ ਹਾਂ। ਇਹ ਪਿੰਡ ਰਣਨੀਤਕ ਤੌਰ ’ਤੇ ਸਾਡੇ ਲਈ ਅਹਿਮ ਹਨ। ਇਥੇ ਰਹਿਣ ਵਾਲੇ ਲੋਕ ਸਾਡੇ ਲਈ ਜਾਇਦਾਦ ਹਨ।


author

Rakesh

Content Editor

Related News