ਜਾਣੋ ਸਕਾਟਲੈਂਡ ਨੂੰ 11 ਅਪ੍ਰੈਲ ਨੂੰ ਕਿਉਂ ਕੀਤਾ ਜਾਵੇਗਾ ਨੀਲੇ ਰੰਗ ਨਾਲ ਰੌਸ਼ਨ?

Friday, Apr 09, 2021 - 01:12 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਭਰ ਦੇ ਪ੍ਰਸਿੱਧ ਸਥਾਨਾਂ ਨੂੰ 11 ਅਪ੍ਰੈਲ ਦਿਨ ਐਤਵਾਰ ਨੂੰ ਵਿਸ਼ਵ ਪਾਰਕਿੰਸਨ (ਦਿਮਾਗ ਨਾਲ ਸੰਬੰਧਿਤ ਇੱਕ ਬਿਮਾਰੀ) ਦਿਵਸ ਮੌਕੇ ਨੀਲੇ ਰੰਗ ਨਾਲ ਰੋਸ਼ਨ ਕੀਤਾ ਜਾਵੇਗਾ। ਇਸ ਵਿਸ਼ੇਸ਼ ਦਿਨ ਨੂੰ ਸਕਾਟਲੈਂਡ ਵਿੱਚ ਇਸ ਬਿਮਾਰੀ ਨਾਲ ਪ੍ਰਭਾਵਿਤ 12,400 ਲੋਕਾਂ ਲਈ ਇੱਕ-ਦੂਜੇ ਦੇ ਨਾਲ ਜੁੜਨ ਦੇ ਇੱਕ ਮੌਕੇ ਦੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਦੁਨੀਆ ਭਰ ਵਿੱਚ ਲੱਖਾਂ ਹੋਰ ਲੋਕ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਨਿਊਰੋਲੌਜੀਕਲ ਸਥਿਤੀ ਦੇ ਨਾਲ ਜੀਅ ਰਹੇ ਹਨ।

ਇਹ ਵੀ ਪੜ੍ਹੋ : ਮਿਸਿਜ਼ ਸ਼੍ਰੀਲੰਕਾ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਨਵਾਂ ਮੋੜ,ਮਿਸਿਜ਼ ਵਰਲਡ ਗ੍ਰਿਫ਼ਤਾਰ

ਇਸ ਸਬੰਧੀ ਚੈਰੀਟੀ ਪਾਰਕਿੰਸਨ ਸਕਾਟਲੈਂਡ ਆਪਣੇ ਸਮਰਥਨ ਨੂੰ ਦਰਸਾਉਣ ਅਤੇ ਬਿਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਦੇਸ਼ ਭਰ ਦੀਆਂ ਪ੍ਰਸਿੱਧ ਥਾਵਾਂ ਨੂੰ ਨੀਲਾ ਬਣਾ ਕੇ ਇਸ ਖਾਸ ਦਿਨ ਦੀ ਤਿਆਰੀ ਕਰਨ ਲਈ ਤਿਆਰ ਬਰ ਤਿਆਰ ਹੈ। ਇਸ ਦਿਨ ਲਈ ਲਰਵਿਕ ਤੋਂ ਆਇਰ, ਸੇਂਟ ਐਂਡਰਿਊਜ਼ ਤੋਂ ਇਨਵਰਨੇਸ ਅਤੇ ਗਲਾਸਗੋ ਤੋਂ ਐਡਿਨਬਰਾ, ਐਡਿਨਬਰਾ ਕੈਸਲ ਅਤੇ ਐਬਰਡੀਨ ਦੇ ਮਾਰਿਸ਼ਲ ਕਾਲਜ ਵਰਗੀਆਂ ਮਸ਼ਹੂਰ ਇਮਾਰਤਾਂ, ਇਸ ਸਥਿਤੀ 'ਤੇ ਰੋਸ਼ਨੀ ਪਾਉਣ ਲਈ ਨੀਲੇ ਰੰਗ ਨਾਲ ਪ੍ਰਕਾਸ਼ਿਤ ਹੋਣਗੀਆਂ।

ਇਹ ਵੀ ਪੜ੍ਹੋ : ਦੁਨੀਆ ’ਚ ਸਭ ਤੋਂ ਲੰਬੇ ਨਹੁੰ ਰੱਖਣ ਵਾਲੀ ਜਨਾਨੀ ਨੇ 28 ਸਾਲ ਬਾਅਦ ਕਟਵਾਏ ਆਪਣੇ ਨਹੁੰ, ਵੇਖੋ ਵੀਡੀਓ

ਇਸ ਪ੍ਰੋਗਰਾਮ ਦਾ ਆਯੋਜਨ ਵਲੰਟੀਅਰ ਕੈਰਨ ਮੈਕਕਨੇਲ ਕਰ ਰਹੀ ਹੈ ਜੋ ਕਿ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੇ ਯਤਨ ਵਿਚ ਦੇਸ਼ ਭਰ ਵਿੱਚ ਮਹੱਤਵਪੂਰਣ ਨਿਸ਼ਾਨਾਂ ਨਾਲ ਤਾਲਮੇਲ ਕਰ ਰਿਹਾ ਹੈ। ਇਸ ਸਾਲ ਐਡਿਨਬਰਾ ਕੈਸਲ ਨੂੰ ਪਹਿਲੀ ਵਾਰ ਸ਼ਾਮਿਲ ਕੀਤਾ ਜਾ ਰਿਹਾ ਹੈ, ਕਿਉਂਕਿ ਇਹ ਸਕਾਟਲੈਂਡ ਵਿੱਚ ਇੱਕ ਪ੍ਰਮੁੱਖ ਸਥਾਨ ਹੈ। ਕੈਰਨ ਅਨੁਸਾਰ ਵਿਸ਼ਵ ਪਾਰਕਿੰਸਨ ਡੇ ਦੇ ਲਈ ਸਕਾਟਲੈਂਡ ਨੂੰ ਪ੍ਰਕਾਸ਼ਿਤ ਕਰਨਾ ਪਾਰਕਿੰਸਨ ਦੇ ਲਈ ਜਾਗਰੂਕਤਾ ਵਧਾਉਣ ਅਤੇ ਪਾਰਕਿੰਸਨ ਦੇ ਭਾਈਚਾਰੇ ਨੂੰ ਦਰਸਾਏਗਾ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ ਅਤੇ ਜਦੋਂ ਤੱਕ ਕੋਈ ਇਲਾਜ ਨਹੀਂ ਮਿਲ ਜਾਂਦਾ ਉਦੋਂ ਤੱਕ ਇਹ ਸੰਸਥਾ ਜਾਗਰੂਕਤਾ ਵਧਾਉਣ ਲਈ ਕੰਮ ਕਰਦੀ ਰਹੇਗੀ।

ਇਹ ਵੀ ਪੜ੍ਹੋ : ਉਥੱਪਾ ਨੂੰ IIM ਕੋਝੀਕੋਡ ਨੈਸ਼ਨਲ ਐਕਸੀਲੈਂਸ ਪੁਰਸਕਾਰ ਨਾਲ ਨਵਾਜਿਆ ਗਿਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


cherry

Content Editor

Related News