''ਹੁਣ ਬਲੱਡ ਟੈਸਟ ਨਾਲ ਪਤਾ ਲੱਗੇਗਾ ਨੀਂਦ ਪੂਰੀ ਹੋਈ ਜਾਂ ਨਹੀਂ''

09/24/2018 5:54:33 PM

ਲੰਡਨ— ਵਿਗਿਆਨੀਆਂ ਨੇ ਇਕ ਅਜਿਹਾ ਬਲੱਡ ਟੈਸਟ ਵਿਕਸਿਤ ਕੀਤਾ ਹੈ, ਜਿਸ ਨਾਲ ਪਤਾ ਲੱਗ ਸਕਦਾ ਹੈ ਕਿ ਕਿਸੇ ਵਿਅਕਤੀ ਦੀ ਨੀਂਦ ਪੂਰੀ ਹੋਈ ਹੈ ਜਾਂ ਨਹੀਂ। ਇਸ ਜਾਂਚ ਨਾਲ ਸੁਸਤੀ 'ਚ ਗੱਡੀ ਚਲਾਉਣ ਕਾਰਨ ਹੋਣ ਵਾਲੇ ਕਾਰ ਹਾਦਸਿਆਂ ਨੂੰ ਰੋਕਣ 'ਚ ਮਦਦ ਮਿਲੇਗੀ। ਪਹਿਲਾਂ ਦੀਆਂ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਜੋ ਡਰਾਈਵਰ ਰੋਜ਼ਾਨਾ ਲੋੜੀਂਦੀ ਨੀਂਦ ਤੋਂ ਘੱਟ ਸਮੇਂ ਤੱਕ ਸੌਂਦੇ ਹਨ ਮਤਲਬ ਇਕ ਜਾਂ ਦੋ ਘੰਟਿਆਂ ਦੀ ਨੀਂਦ ਲੈਂਦੇ ਹਨ, ਉਨ੍ਹਾਂ ਦੇ ਕਾਰ ਹਾਦਸੇ 'ਚ ਸ਼ਾਮਲ ਹੋਣ ਦਾ ਖਤਰਾ ਦੁਗਣਾ ਹੋ ਜਾਂਦਾ ਹੈ।

ਬ੍ਰਿਟੇਨ ਦੀ ਯੂਨੀਵਰਸਿਟੀ ਆਫ ਸਰਰੇ ਦੇ ਡਰਕ ਜੇਨ ਦਿਜਕ ਦੀ ਅਗਵਾਈ 'ਚ ਹੋਏ ਅਧਿਐਨ ਲਈ 36 ਲੋਕਾਂ ਨੇ ਹਿੱਸਾ ਲਿਆ, ਜਿਹੜੇ ਇਕ ਰਾਤ ਨਹੀਂ ਸੁੱਤੇ। ਇਸ ਦੌਰਾਨ ਖੂਨ ਦੇ ਨਮੂਨੇ ਲਏ ਗਏ ਤੇ ਹਜ਼ਾਰਾਂ ਜੀਨਸ ਦੇ ਵਿਵਹਾਰਿਕ ਪੱਧਰ 'ਤੇ ਹੋਏ ਬਦਲਾਵਾਂ ਨੂੰ ਮਾਪਿਆ ਗਿਆ। ਖੋਜਕਾਰਾਂ ਨੇ ਕਿਹਾ ਕਿ ਇਸ ਖੋਜ ਨਾਲ ਅੱਗੇ ਦੀਆਂ ਜਾਂਚਾਂ ਦੇ ਰਸਤੇ ਵੀ ਸਾਫ ਹੁੰਦੇ ਹਨ, ਜਿਸ ਨਾਲ ਇਹ ਪਤਾ ਲਗਾਉਣ 'ਚ ਸਫਲਤਾ ਮਿਲੀ ਕਿ ਕਿਸੇ ਡਰਾਈਵਰ ਦੀ ਨੀਂਦ ਪੂਰੀ ਹੋਈ ਹੈ ਜਾਂ ਨਹੀਂ। ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਐਮਾ ਲਾਯੰਗ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਲੋੜੀਂਦੀ ਨੀਂਦ ਨਾ ਲੈਣ ਨਾਲ ਖਾਸ ਕਰਕੇ ਲੰਬੇ ਅਰਸੇ ਤੱਕ ਨੀਂਦ ਪੂਰੀ ਨਾ ਹੋਣ ਨਾਲ ਸਾਡੀ ਸਰੀਰਿਕ ਤੇ ਮਾਨਸਿਕ ਸਿਹਤ ਲਈ ਖਤਰਾ ਪੈਦਾ ਹੋ ਜਾਂਦਾ ਹੈ।

ਹਾਲਾਂਕਿ ਅਜੇ ਸੁਤੰਤਰ ਰੂਪ ਨਾਲ ਇਹ ਅਨੁਮਾਨ ਨਹੀਂ ਹੋ ਸਕਦਾ ਹੈ ਕਿ ਕਿਸੇ ਵਿਅਕਤੀ ਨੇ ਕਿੰਨੀ ਨੀਂਦ ਲਈ ਹੈ ਤੇ ਇਸ ਨਾਲ ਪੁਲਸ ਨੂੰ ਇਹ ਜਾਨਣ 'ਚ ਬਹੁਤ ਮੁਸ਼ਕਿਲ ਆਉਂਦੀ ਹੈ ਕਿ ਕੋਈ ਵਿਅਕਤੀ ਗੱਡੀ ਚਲਾਉਣ ਲਈ ਫਿੱਟ ਹੈ ਜਾਂ ਨਹੀਂ, ਜਾਂ ਇਹ ਪਤਾ ਕਰਨ 'ਚ ਕਿ ਕੋਈ ਵਿਅਕਤੀ ਕੰਮ ਕਰਨ ਦੀ ਸਥਿਤੀ 'ਚ ਹੈ ਜਾਂ ਨਹੀਂ। ਇਸ ਤਰ੍ਹਾਂ ਦਾ ਬਾਇਓਮਾਰਕਰ ਦੀ ਪਛਾਣ ਹੋ ਜਾਣ ਨਾਲ ਹੁਣ ਅੱਗੇ ਹੋਰ ਜਾਂਚ ਵਿਕਸਿਤ ਕਰਨ 'ਚ ਮਦਦ ਮਿਲੇਗੀ।


Related News