15 ਸਾਲ ਦੀ ਉਮਰ 'ਚ ਗਰਭਵਤੀ ਸੀ ਇਹ ਬੱਚੀ, ਫਿਰ ਦਿੱਤਾ ਹੋਰ 7 ਬੱਚਿਆਂ ਨੂੰ ਜਨਮ (ਤਸਵੀਰਾਂ)
Monday, Sep 18, 2017 - 01:01 PM (IST)
ਮੈਲਬੌਰਨ—ਭਾਰਤ ਵਰਗੇ ਦੇਸ਼ 'ਚ 15 ਸਾਲਾ ਕੁੜੀ ਦੇ ਪ੍ਰੇਮ ਸੰਬੰਧਾਂ ਦੇ ਪਤਾ ਲੱਗਣ ਨਾਲ ਹੀ ਹੜਕੰਪ ਮਚ ਜਾਂਦਾ ਹੈ ਅਤੇ ਆਸਟਰੇਲੀਆ 'ਚ ਰਹਿਣ ਵਾਲੀ ਇਹ ਔਰਤ 15 ਸਾਲਾ ਦੀ ਸੀ ਜਦ ਆਪਣੇ ਪ੍ਰੇਮੀ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ। ਸ਼ੇਰੋਨ ਜੈਬਾਰ ਨਾਂ ਦੀ ਇਸ ਕੁੜੀ ਨੇ ਆਪਣੀ ਕਹਾਣੀ ਲੋਕਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਉਹ ਨਾਬਾਲਗ ਮਾਂ ਬਣੀ ਅਤੇ ਲੋਕਾਂ ਨੇ ਉਸ ਨੂੰ ਬਹੁਤ ਬੁਰਾ-ਭਲਾ ਕਿਹਾ। ਜਦ ਉਹ 15 ਸਾਲ ਦੀ ਉਮਰ 'ਚ ਗਰਭਵਤੀ ਹੋ ਗਈ ਸੀ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਇਸ ਬੱਚੇ ਨੂੰ ਖਤਮ ਕਰਨ ਦੀਆਂ ਸਲਾਹਾਂ ਦਿੱਤੀਆਂ ਸਨ ਪਰ ਉਸ ਨੇ ਇਕ ਵੀ ਨਾ ਮੰਨੀ। ਉਸ ਨੇ ਕਿਹਾ ਕਿ ਉਹ ਇਕ ਬੱਚੇ ਦੀ ਜਾਨ ਨਹੀਂ ਲੈ ਸਕਦੀ ਸੀ। ਉਸ ਨੇ ਕਿਹਾ ਕਿ ਉਸ ਦਾ ਪ੍ਰੇਮੀ ਉਸ ਦੇ ਨਾਲ ਸੀ, ਇਸ ਲਈ ਉਨ੍ਹਾਂ ਨੇ ਇਸ ਬੱਚੀ ਨੂੰ ਜਨਮ ਤੇ ਚੰਗੀ ਜ਼ਿੰਦਗੀ ਦਿੱਤੀ।

ਇਸ ਪ੍ਰੇਮੀ ਜੋੜੇ ਨੇ ਸਾਲ 2011 'ਚ ਵਿਆਹ ਕਰਵਾਇਆ, ਇਸ ਤੋਂ ਪਹਿਲਾਂ ਉਹ 6 ਬੱਚਿਆਂ ਦੇ ਮਾਂ-ਬਾਪ ਬਣ ਚੁੱਕੇ ਸਨ। ਵਿਆਹ ਮਗਰੋਂ ਉਹ ਹੋਰ 2 ਬੱਚਿਆਂ ਦੇ ਮਾਂ-ਬਾਪ ਬਣੇ ਹਨ ਭਾਵ ਉਨ੍ਹਾਂ ਦੇ 8 ਬੱਚੇ ਹਨ।

ਉਨ੍ਹਾਂ ਦੀ ਪਹਿਲੀ ਬੱਚੀ ਹੁਣ 18 ਸਾਲਾ ਦੀ ਹੋ ਚੁੱਕੀ ਹੈ ਤੇ ਉਸ ਦਾ ਸਭ ਤੋਂ ਛੋਟਾ ਬੱਚਾ 2 ਸਾਲ ਦਾ ਹੈ।

ਉਸ ਨੇ ਕਿਹਾ ਕਿ ਇੰਨੀਆਂ ਜ਼ੁੰਮੇਵਾਰੀਆਂ ਦੇ ਬਾਵਜੂਦ ਉਹ ਡਾਟਾ ਮਰਕਟਿੰਗ ਕੰਪਨੀ 'ਚ ਮੈਨੇਜਰ ਹੈ ਅਤੇ ਆਪਣਾ ਆਨਲਾਈਨ ਬਿਜ਼ਨੈੱਸ ਵੀ ਚਲਾ ਰਹੀ ਹੈ। ਉਸ ਨੇ ਕਿਹਾ ਕਿ ਲੋਕ ਉਸ ਨੂੰ ਤੇ ਉਸ ਦੀ ਵੱਡੀ ਧੀ ਨੂੰ ਭੈਣਾਂ ਕਹਿੰਦੇ ਹਨ ਤੇ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ।
