ਇਮਰਾਨ ਖਾਨ ਦੀ ਭੈਣ ਨੂੰ 2490 ਕਰੋੜ ਰੁਪਏ ਦਾ ਟੈਕਸ ਤੇ ਜੁਰਮਾਨਾ ਦੇਣ ਦਾ ਹੁਕਮ

Thursday, Dec 13, 2018 - 08:54 PM (IST)

ਇਮਰਾਨ ਖਾਨ ਦੀ ਭੈਣ ਨੂੰ 2490 ਕਰੋੜ ਰੁਪਏ ਦਾ ਟੈਕਸ ਤੇ ਜੁਰਮਾਨਾ ਦੇਣ ਦਾ ਹੁਕਮ

ਇਸਲਾਮਾਬਾਦ— ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਅਲੀਮਾ ਖਾਨਮ ਨੂੰ ਇਕ ਹਫਤੇ ਅੰਦਰ 2490 ਕਰੋੜ ਰੁਪਏ ਦਾ ਟੈਕਸ ਅਤੇ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਵਿਦੇਸ਼ਾਂ ਵਿਚ ਜਾਇਦਾਦ ਰੱਖਣ ਦੇ ਇਕ ਮਾਮਲੇ ਵਿਚ ਉਕਤ ਹੁਕਮ ਦਿੱਤਾ। ਸੁਪਰੀਮ ਕੋਰਟ ਦੇ ਤਿੰਨ ਜੱਜਾਂ ’ਤੇ ਆਧਾਰਿਤ ਇਕ ਬੈਂਚ ਨੇ ਕਿਹਾ ਕਿ ਜੇ ਖਾਨਮ ਅਦਾਲਤ ਦੇ ਫੈਸਲੇ ਨੂੰ ਨਹੀਂ ਮੰਨਦੀ ਤਾਂ ਉਸ ਦੀ ਜਾਇਦਾਦ ਕੁਰਕ ਕਰ ਲਈ ਜਾਏਗੀ। ਖਾਨਮ ਨੇ ਅਦਾਲਤ ਵਿਚ ਪੇਸ਼ ਹੋ ਕੇ ਦੱਸਿਆ ਕਿ ਉਸ ਨੇ 10 ਸਾਲ ਪਹਿਲਾਂ 3 ਲੱਖ 70 ਹਜ਼ਾਰ ਡਾਲਰ ਦੀ ਇਕ ਜਾਇਦਾਦ ਖਰੀਦੀ ਸੀ, ਜਿਸ ਨੂੰ ਪਿਛਲੇ ਸਾਲ ਵੇਚ ਦਿੱਤਾ ਸੀ।


author

Inder Prajapati

Content Editor

Related News