ਰੇਲਵੇ ਦੇ 29 ਮੁਲਾਜ਼ਮਾਂ ਨੂੰ ਸੇਵਾਮੁਕਤੀ ''ਤੇ 15.17 ਕਰੋੜ ਦਾ ਭੁਗਤਾਨ

Monday, Dec 08, 2025 - 06:43 PM (IST)

ਰੇਲਵੇ ਦੇ 29 ਮੁਲਾਜ਼ਮਾਂ ਨੂੰ ਸੇਵਾਮੁਕਤੀ ''ਤੇ 15.17 ਕਰੋੜ ਦਾ ਭੁਗਤਾਨ

ਜੈਤੋ (ਰਘੁਨੰਦਨ ਪਰਾਸ਼ਰ): ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਅੱਜ 29 ਸੇਵਾਮੁਕਤ ਕਰਮਚਾਰੀਆਂ ਨੂੰ 15.17 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਇਹ ਭੁਗਤਾਨ ਮੰਡਲ ਰੇਲ ਪ੍ਰਬੰਧਕ ਸੰਜੇ ਕੁਮਾਰ ਵੱਲੋਂ ਕਰਮਚਾਰੀਆਂ ਨੂੰ ਸਨਮਾਨ ਸਮਾਰੋਹ ਦੌਰਾਨ ਸੌਂਪਿਆ ਗਿਆ। 

ਜਾਣਕਾਰੀ ਅਨੁਸਾਰ, ਇਹ ਸਭ ਕਰਮਚਾਰੀ 30 ਨਵੰਬਰ 2025 ਨੂੰ ਸੇਵਾਮੁਕਤ ਹੋਏ ਸਨ। ਸੇਵਾਮੁਕਤੀ ਤੋਂ ਬਾਅਦ ਰੇਲਵੇ ਵੱਲੋਂ ਛੇ ਤਰ੍ਹਾਂ ਦੇ ਭੁਗਤਾਨ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ਵਿਚ ਪੈਨਸ਼ਨ ਪੇਮੈਂਟ ਆਰਡਰ (PPO), ਗ੍ਰੇਚੂਇਟੀ, ਕਮਿਊਟੇਸ਼ਨ, ਲੀਵ ਇਨਕੈਸ਼ਮੈਂਟ, GIS ਅਤੇ PF ਸ਼ਾਮਲ ਹਨ।

ਸਮਾਗਮ ਦੌਰਾਨ DRM ਸੰਜੇ ਕੁਮਾਰ ਨੇ ਰੇਲ ਸੇਵਾ ਦੌਰਾਨ ਕੀਤੇ ਯੋਗਦਾਨ ਲਈ ਸੇਵਾਮੁਕਤ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਅਪੀਲ ਕੀਤੀ ਕਿ ਮਿਲੀ ਰਕਮ ਦਾ ਸੋਚ-ਵਿਚਾਰ ਕਰਕੇ ਇਸਤੇਮਾਲ ਕਰਨ ਅਤੇ ਆਪਣੇ ਸ਼ੌਕ ਪੂਰੇ ਕਰਨ। ਇਸ ਮੌਕੇ ਵਧੀਕ ਡਿਵੀਜ਼ਨਲ ਰੇਲਵੇ ਮੈਨੇਜਰ ਨਿਤਿਨ ਗਰਗ, ਮੁੱਖ ਮੈਡੀਕਲ ਸੁਪਰਡੈਂਟ ਡਾ. ਰੰਜਨਾ ਸਹਿਗਲ, ਸੀਨੀਅਰ ਡਵੀਜ਼ਨਲ ਪਰਸੋਨਲ ਅਫਸਰ ਸਾਕਸ਼ੀ ਸਿੰਘ, ਸੀਨੀਅਰ ਡਵੀਜ਼ਨਲ ਵਿੱਤ ਮੈਨੇਜਰ ਰਾਹੁਲ ਦੇਵ, ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ, ਡਵੀਜ਼ਨਲ ਪਰਸੋਨਲ ਅਫਸਰ ਬਿਜੇਂਦਰ ਕੁਮਾਰ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
 


author

Anmol Tagra

Content Editor

Related News