ਅਮਰੀਕਾ ਦਾ ਦੋਸ਼-''ਈਰਾਨ ਨੇ ਕੀਤਾ ਸਾਊਦੀ ਆਇਲ ਪਲਾਂਟ ''ਤੇ ਹਮਲਾ''

Sunday, Sep 15, 2019 - 02:51 PM (IST)

ਅਮਰੀਕਾ ਦਾ ਦੋਸ਼-''ਈਰਾਨ ਨੇ ਕੀਤਾ ਸਾਊਦੀ ਆਇਲ ਪਲਾਂਟ ''ਤੇ ਹਮਲਾ''

ਰਿਆਦ— ਸਾਊਦੀ ਅਰਬ 'ਚ ਹੋਏ ਡਰੋਨ ਹਮਲੇ 'ਚ ਸ਼ਨੀਵਾਰ ਨੂੰ ਸਰਕਾਰੀ ਕੰਪਨੀ ਅਰਾਮਕੋ ਦੀਆਂ ਦੋ ਤੇਲ ਰਿਫਾਇਨਰੀਆਂ 'ਚ ਅੱਗ ਲੱਗ ਗਈ। ਸਾਊਦੀ ਮੀਡੀਆ ਮੁਤਾਬਕ ਡਰੋਨ ਹਮਲੇ ਕਾਰਨ ਰਿਆਦ ਤੋਂ ਲਗਭਗ 150 ਕਿਲੋਮੀਟਰ ਦੂਰ ਅਬਕੈਕ ਸ਼ਹਿਰ 'ਚ ਰਿਫਾਇਨਰੀਜ਼ 'ਚ ਅੱਗ ਲੱਗ ਗਈ। ਅਰਾਮਕੋ ਕੰਪਨੀ ਨੂੰ ਦੁਨੀਆ ਦੇ ਸਭ ਤੋਂ ਵੱਡੇ ਆਇਲ ਪ੍ਰੋਸੈਸਿੰਗ ਪਲਾਂਟ ਦੇ ਰੂਪ 'ਚ ਜਾਣਿਆ ਜਾਂਦਾ ਹੈ। ਇਸ ਡਰੋਨ ਹਮਲੇ ਲਈ ਅਮਰੀਕਾ ਨੇ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਈਰਾਨ ਨੇ ਦੁਨੀਆ ਭਰ 'ਚ ਤੇਲ ਸਪਲਾਈ ਰੋਕਣ ਲਈ ਡਰੋਨ ਹਮਲੇ ਕਰਵਾਏ ਹਨ।

PunjabKesari

 

ਮਾਈਕ ਪੋਂਪੀਓ ਨੇ ਇਕ ਟਵੀਟ 'ਚ ਕਿਹਾ,'ਸਾਊਦੀ ਅਰਬ 'ਤੇ ਲਗਭਗ 100 ਹਮਲਿਆਂ ਲਈ ਤਹਿਰਾਨ ਜ਼ਿੰਮੇਵਾਰ ਹੈ ਜਦਕਿ ਰੂਹਾਨੀ ਅਤੇ ਜ਼ਰੀਫ ਕੂਟਨੀਤੀ 'ਚ ਸ਼ਾਮਲ ਹੋਣ ਦਾ ਦਿਖਾਵਾ ਕਰਦੇ ਹਨ। ਈਰਾਨ ਨੇ ਹੁਣ ਦੁਨੀਆ ਦੀ ਊਰਜਾ ਸਪਲਾਈ 'ਤੇ ਹਮਲਾ ਕੀਤਾ ਹੈ। ਯਮਨ ਦੇ ਹਮਲਿਆਂ ਦਾ ਕੋਈ ਸਬੂਤ ਨਹੀਂ ਹੈ।'

ਸ਼ਨੀਵਾਰ ਨੂੰ ਹੋਏ ਇਸ ਹਮਲੇ ਨਾਲ ਸਾਊਦੀ ਅਰਬ 'ਚ ਤੇਲ ਸਪਲਾਈ 'ਤੇ ਕਾਫੀ ਪ੍ਰਭਾਵ ਪਿਆ ਹੈ ਅਤੇ ਤੇਲ ਦੀਆਂ ਕੀਮਤਾਂ ਵੀ ਵਧਣ ਲੱਗੀਆਂ ਹਨ। ਮੱਧ ਪੂਰਬ ਦੇ ਕਈ ਦੇਸ਼ਾਂ 'ਚ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਸ਼ੱਕ ਵਧ ਗਿਆ ਹੈ।
ਯਮਨ ਦੇ ਈਰਾਨ ਸਮਰਥਤ ਹੌਤੀ ਵਿਦਰੋਹੀਆਂ ਨੇ ਆਇਲ ਰਿਫਾਇਨਰੀ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਕਿਹਾ ਗਿਆ ਕਿ ਵਿਦਰੋਹੀਆਂ ਨੇ ਵੱਡੇ ਪੈਮਾਨੇ 'ਤੇ ਆਪ੍ਰੇਸ਼ਨ ਸ਼ੁਰੂ ਕੀਤਾ ਜਿਸ 'ਚ 10 ਡਰੋਨ ਸ਼ਾਮਲ ਸਨ, ਜਿਨ੍ਹਾਂ ਨੇ ਪੂਰਬੀ ਅਰਬ 'ਚ ਅਬਕੀਕ ਅਤੇ ਖੁਰੇਸ 'ਚ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਇਆ। ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਇਸ ਹਮਲੇ 'ਚ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ। ਇਸ ਹਮਲੇ ਮਗਰੋਂ ਖਾੜੀ 'ਚ ਤਣਾਅ ਵਧਣ ਦਾ ਖਦਸ਼ਾ ਵਧ ਗਿਆ ਹੈ ਕਿਉਂਕਿ ਪ੍ਰਮਾਣੂੰ ਡੀਲ ਨੂੰ ਲੈ ਕੇ ਅਮਰੀਕਾ ਤੇ ਈਰਾਨ ਪਹਿਲਾਂ ਤੋਂ ਇਕ-ਦੂਜੇ ਦੇ ਆਹਮਣੇ-ਸਾਹਮਣੇ ਹਨ।


Related News