ਸਾਊਦੀ ਦੇ ਸ਼ਖ਼ਸ ਨੇ ਖ਼ੁਦ ਦੇ ਖਰਚੇ 'ਤੇ ਆਪਣੇ ਡਰਾਈਵਰ ਦਾ ਵਿਆਹ ਫਿਲੀਪੀਨ ਦੀ ਜਨਾਨੀ ਨਾਲ ਕਰਾਇਆ
Thursday, Apr 15, 2021 - 09:37 PM (IST)
ਰਿਆਦ - ਸਾਊਦੀ ਅਰਬ ਦੇ ਰਹਿਣ ਵਾਲੇ ਇਕ ਸਖਸ਼ ਨੇ ਆਪਣੇ ਪਾਕਿਸਤਾਨੀ ਮੂਲ ਦੇ ਨਿੱਜੀ ਡਰਾਈਵਰ ਦਾ ਵਿਆਹ ਫਿਲੀਪੀਨ ਮੂਲ ਦੀ ਇਕ ਮਹਿਲਾ ਨਾਲ ਕਰਾਇਆ। ਨਾਲ ਹੀ ਉਸ ਦੇ ਵਿਆਹ ਦੇ ਸਾਰੇ ਇੰਤਜ਼ਾਮ ਦਾ ਖਰਚ ਉਕਤ ਵਿਅਕਤੀ ਵੱਲੋਂ ਚੁੱਕਿਆ ਗਿਆ। ਸਾਊਦੀ ਦੇ ਰਹਿਣ ਵਾਲੇ ਇਸ ਸਖਸ ਦਾ ਨਾਂ ਮਜ਼ਯਦ ਅਲ ਹੇਸ਼ਲ ਦੱਸਿਆ ਜਾ ਰਿਹਾ ਹੈ, ਨੇ ਆਪਣੇ ਡਰਾਈਵਰ ਅਸਦ ਮੁਹੰਮਦ ਦੇ ਵਿਆਹ ਲਈ ਪੂਰੀ ਤਿਆਰੀ ਕੀਤੀ, ਉਸ ਨੂੰ ਪਰਿਵਾਰ ਦਾ ਮੈਂਬਰ ਮੰਨਿਆ। ਜਦ ਅਸਦ ਨੇ ਅਲ ਹੇਸ਼ਲ ਨੂੰ ਇਕ ਨੌਜਵਾਨ ਫਿਲੀਪੀਨੋ ਮਹਿਲਾ ਨਾਲ ਵਿਆਹ ਕਰਨ ਦੀ ਆਪਣੀ ਇੱਛਾ ਬਾਰੇ ਦੱਸਿਆ, ਜਿਸ ਨੇ ਇਕ ਸਾਲ ਪਹਿਲਾਂ ਹੀ ਇਸਲਾਮ ਕਬੂਲ ਕੀਤਾ ਸੀ।
ਇਹ ਵੀ ਪੜੋ - ਪਾਕਿ ਦਾ ਵੱਡਾ ਦਾਅਵਾ, 'ਅਸੀਂ ਬਣਾ ਰਹੇ ਅਜਿਹੀ ਵੈਕਸੀਨ ਜਿਸ ਦੀ ਇਕ ਖੁਰਾਕ ਕੋਰੋਨਾ ਨੂੰ ਕਰ ਦੇਵੇਗੀ ਖਤਮ'
ਉਨ੍ਹਾਂ ਨੇ ਵਿਆਹ ਕਰਾਉਣ ਤੋਂ ਪਹਿਲਾਂ ਸਾਊਦੀ ਅਦਾਲਤ ਦੇ ਨਾਲ-ਨਾਲ ਫਿਲੀਪੀਂਸ ਅਤੇ ਪਾਕਿਸਤਾਨ ਦੇ ਦੂਤਘਰਾਂ ਤੋਂ ਜ਼ਰੂਰੀ ਇਜਾਜ਼ਤ ਲਈਆਂ। ਇਸ ਤੋਂ ਬਾਅਦ ਪ੍ਰਸਤਾਵਿਤ ਜੋੜੇ ਨੇ ਵਿਆਹ ਤੋਂ ਪਹਿਲਾਂ ਸਕ੍ਰੀਨਿੰਗ ਕੀਤੀ। ਫਿਰ ਵਿਆਹ ਦੇ ਪ੍ਰੋਗਰਾਮ ਨੂੰ ਕੋਰੋਨਾ ਪ੍ਰੋਟੋਕਾਲ ਦੇ ਆਧਾਰ 'ਤੇ ਅਲ ਅਲ ਹੇਸ਼ਲ ਦੇ ਘਰ ਵਿਚ ਹੀ ਆਯੋਜਿਤ ਕੀਤਾ ਗਿਆ। ਸਾਊਦੀ ਦੀ ਰਵਾਇਤੀ ਪੁਸ਼ਾਕ ਵਿਚ ਤਿਆਰ ਹੋਣ ਵਾਲੇ ਲਾੜੇ ਨੇ ਆਪਣੇ ਪਿਆਰ ਨੂੰ ਪਾਉਣ ਵਿਚ ਮਦਦ ਕਰਨ ਲਈ ਅਲ ਹੇਸ਼ਲ ਅਤੇ ਹੋਰਨਾਂ ਸਬੰਧਿਤ ਅਧਿਕਾਰੀਆਂ ਦਿਲੋਂ ਧੰਨਵਾਦ ਕੀਤਾ।
ਇਹ ਵੀ ਪੜੋ - ਆਪਣੀ ਹੀ 'ਔਲਾਦ' ਨਾਲ ਵਿਆਹ ਕਰਾਉਣ ਲਈ ਸਖਸ਼ ਨੇ ਅਦਾਲਤ ਤੋਂ ਮੰਗੀ ਇਜਾਜ਼ਤ