ਰੂਸ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਪੌਣੇ 4 ਲੱਖ, ਡੇਢ ਲੱਖ ਲੋਕਾਂ ਨੇ ਦਿੱਤੀ ਵਾਇਰਸ ਨੂੰ ਮਾਤ

Thursday, May 28, 2020 - 07:37 PM (IST)

ਰੂਸ ''ਚ ਕੋਰੋਨਾ ਪੀੜਤਾਂ ਦੀ ਗਿਣਤੀ ਪੌਣੇ 4 ਲੱਖ, ਡੇਢ ਲੱਖ ਲੋਕਾਂ ਨੇ ਦਿੱਤੀ ਵਾਇਰਸ ਨੂੰ ਮਾਤ

ਮਾਸਕੋ- ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 8371 ਨਵੇਂ ਮਾਮਲੇ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 3,79,051 ਭਾਵ ਪੌਣੇ 4 ਲੱਖ ਹੋ ਗਈ ਹੈ ਪਰ ਰਾਹਤ ਇਹ ਹੈ ਕਿ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 40 ਫੀਸਦੀ ਹੋ ਗਈ ਹੈ। ਨੈਸ਼ਨਲ ਕੋਰੋਨਾ ਵਾਇਰਸ ਨਿਗਰਾਨੀ ਸੈਂਟਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 

ਦੇਸ਼ ਦੇ 85 ਖੇਤਰਾਂ ਤੋਂ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 3,560 ਮਾਮਲਿਆਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ। ਨਵੇਂ ਮਾਮਲਿਆਂ ਵਿਚੋਂ ਸਭ ਤੋਂ ਵੱਧ 2,560 ਮਾਸਕੋ ਤੋਂ ਆਏ ਜਦੋਂਕਿ 774 ਮਾਮਲੇ ਮਾਸਕੋ ਦੇ ਖੇਤਰ ਤੋਂ ਸਾਹਮਣੇ ਆਏ। ਸੈਂਟ ਪੀਟਰਸਬਰਗ ਤੋਂ 382 ਮਾਮਲੇ ਸਾਹਮਣੇ ਆਏ ਹਨ। ਇਸ ਵਿਚਕਾਰ ਮਾਸਕੋ ਤੋਂ ਪਿਛਲੇ 24 ਘੰਟਿਆਂ ਦੌਰਾਨ 3,793 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ। ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਨਵੇਂ ਮਾਮਲਿਆਂ ਦੇ ਮੁਕਾਬਲੇ ਸਿਹਤਮੰਦ ਲੋਕਾਂ ਦੀ ਗਿਣਤੀ ਵਧੀ ਹੈ। ਕੇਂਦਰ ਮੁਤਾਬਕ ਇਸ ਸਮੇਂ ਦੌਰਾਨ 174 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 4,142 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ, 8,785 ਮਰੀਜ਼ਾਂ ਦੇ ਠੀਕ ਹੋਣ ਦੇ ਬਾਅਦ, ਠੀਕ ਹੋਏ ਲੋਕਾਂ ਦੀ ਗਿਣਤੀ 1,50,993 ਹੋ ਗਈ ਹੈ।


author

Lalita Mam

Content Editor

Related News