ਹਾਰਡਕੋਰ ਕ੍ਰਿਮੀਨਲ ਨੂੰ ਪਨਾਹ ਦੇਣ ਵਾਲੇ 4 ਕਾਬੂ, ਮੁਲਜ਼ਮਾਂ ਤੋਂ ਅਹਿਮ ਜਾਣਕਾਰੀਆਂ ਮਿਲਣ ਦੀ ਸੰਭਾਵਨਾ

Wednesday, Feb 11, 2026 - 10:48 AM (IST)

ਹਾਰਡਕੋਰ ਕ੍ਰਿਮੀਨਲ ਨੂੰ ਪਨਾਹ ਦੇਣ ਵਾਲੇ 4 ਕਾਬੂ, ਮੁਲਜ਼ਮਾਂ ਤੋਂ ਅਹਿਮ ਜਾਣਕਾਰੀਆਂ ਮਿਲਣ ਦੀ ਸੰਭਾਵਨਾ

ਲੁਧਿਆਣਾ (ਅਨਿਲ) : ਪੁਲਸ ਕਮਿਸ਼ਨਰ ਆਈ.ਪੀ.ਐੱਸ. ਸਵਪਨ ਸ਼ਰਮਾ ਦੇ ਨਿਰਦੇਸ਼ਾਂ ’ਤੇ ਚਲਾਈ ਗਈ ਮੁਹਿੰਮ ਅਪ੍ਰੇਸ਼ਨ ਪ੍ਰਹਾਰ-2 ਤਹਿਤ ਕਾਰਵਾਈ ਕਰਦੇ ਥਾਣਾ ਸਲੇਮ ਟਾਬਰੀ ਦੇ ਇਲਾਕੇ ਵਿਚ ਹਾਰਡਕੋਰ ਅਪਰਾਧੀ ਨੂੰ ਪਨਾਹ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਏ.ਸੀ.ਪੀ. ਨਾਰਥ ਕਿੱਕਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਵਿਚ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਲਈ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਸਖਤ ਹੁਕਮ ਦਿੱਤੇ ਗਏ ਹਨ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਪਰਾਧੀ ਕੋਈ ਵੀ ਅਪਰਾਧ ਨਾ ਕਰ ਸਕੇ ਜਿਸ ਕਾਰਨ ਉਕਤ ਮੁਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਕਾਰਨ ਥਾਣਾ ਸਲੇਮ ਟਾਬਰੀ ਦੇ ਇਲਾਕੇ ਵਿਚ ਹਾਰਡ ਕੋਰ ਅਪਰਾਧੀ ਨੂੰ ਆਪਣੇ ਕੋਲ ਪਨਾਹ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : PRTC ਬੱਸ ਨੇ ਸਕਾਰਪੀਓ ਨੂੰ ਮਾਰੀ ਟੱਕਰ, ਬਿਜਲੀ ਦਾ ਖੰਭਾ ਤੋੜ ਡਿਵਾਈਡਰ 'ਤੇ ਜਾ ਚੜ੍ਹੀ ਗੱਡੀ

ਉਨ੍ਹਾਂ ਦੱਸਿਆ ਕਿ ਪੁਲਸ ਟੀਮ ਵੱਲੋਂ ਦਾਣਾ ਮੰਡੀ ਸ਼ੈੱਡ ਦੇ ਥੱਲੇ ਮੁਖ਼ਬਰ ਖਾਸ ਦੀ ਸੂਚਨਾ ’ਤੇ ਕਾਰਵਾਈ ਕਰਦੇ ਕਮਲ ਸਿੰਘ ਪੁੱਤਰ ਭਗਵਤੀ ਸਿੰਘ, ਅਰਜਨ ਸਿੰਘ ਪੁੱਤਰ ਕਮਲ ਸਿੰਘ ਵਾਸੀ ਸ਼ੰਕਰ ਵਿਹਾਰ ਕਾਲੋਨੀ, ਬਾਂਕੇ ਲਾਲ ਸਿੰਘ ਪੁੱਤਰ ਕੈਲਾਸ਼ ਪਤਨੀ ਸਿੰਘ ਵਾਸੀ ਗੀਤਾ ਕਾਲੋਨੀ ਤੇ ਸੰਤ ਨਾਰਾਇਣ ਪੁੱਤਰ ਅੰਬਿਕਾ ਸਿੰਘ ਵਾਸੀ ਗੀਤਾ ਕਾਲੋਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਮੁਲਜ਼ਮ ਆਪਸ ਵਿਚ ਮਿਲਜੁਲ ਕੇ ਹਾਰਡਕੋਰ ਅਪਰਾਧੀ ਅਜੇ ਸਿੰਘ ਪੁੱਤਰ ਕਮਲ ਸਿੰਘ ਵਾਸੀ ਸ਼ੰਕਰ ਵਿਹਾਰ ਕਾਲੋਨੀ ਨੂੰ ਆਪਣੇ ਕੋਲ ਪਨਾਹ ਦਿੰਦੇ ਸਨ ਜਿਸ ਕਾਰਨ ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਮੁਲਜ਼ਮਾਂ ਦੇ ਖਿਲਾਫ ਥਾਣਾ ਸਲੇਮ ਟਾਬਰੀ ਵਿਚ ਕੇਸ ਦਰਜ ਕੀਤਾ ਹੈ। ਏ.ਸੀ.ਪੀ. ਭੁੱਲਰ ਨੇ ਦੱਸਿਆ ਕਿ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਅੱਗੇ ਦੀ ਪੁੱਛਗਿਛ ਕੀਤੀ ਜਾ ਰਹੀ ਹੈ ਤਾਂ ਕਿ ਮੁਲਜ਼ਮਾਂ ਤੋਂ ਜਿਨ੍ਹਾਂ ਹਾਰਡਕੋਰ ਅਪਰਾਧੀ ਨੂੰ ਆਪਣੇ ਕੋਲ ਪਨਾਹ ਦਿੱਤੀ ਸੀ, ਸਬੰਧੀ ਪੁੱਛਗਿੱਛ ਕੀਤੀ ਜਾ ਸਕੇ ਜਿਸ ਦਾ ਖੁਲਾਸਾ ਪੁਲਸ ਆਉਣ ਵਾਲੇ ਦਿਨਾਂ ਵਿਚ ਕਰ ਸਕਦੀ ਹੈ।


author

Sandeep Kumar

Content Editor

Related News