ਫੇਸਬੁੱਕ ਉੱਤੇ ਗਲਤ ਪੋਸਟ ਨਾਲ ਬੰਗਲਾਦੇਸ਼ ਵਿਚ ਹੰਗਾਮਾ, ਦੰਗਾਕਾਰੀਆਂ ਨੇ ਫੂਕੇ ਹਿੰਦੂਆਂ ਦੇ ਘਰ

Saturday, Nov 11, 2017 - 06:13 PM (IST)

ਢਾਕਾ (ਏਜੰਸੀ)- ਫੇਸਬੁੱਕ ਉੱਤੇ ਗਲਤ ਪੋਸਟ ਪਾਉਣ ਦੀ ਅਫਵਾਹ ਤੋਂ ਬਾਅਦ ਬੰਗਲਾਦੇਸ਼ ਵਿਚ ਬਵਾਲ ਮਚ ਗਿਆ ਅਤੇ ਭੀੜ ਨੇ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ 30 ਘਰਾਂ ਨੂੰ ਅੱਗ ਲਗਾ ਦਿੱਤੀ। ਹਿੰਸਕ ਭੀੜ ਨੂੰ ਖਿੰਡਾਉਣ ਲਈ ਪੁਲਸ ਨੂੰ ਗੋਲੀ ਚਲਾਉਣੀ ਪਈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। 
ਮੀਡੀਆ ਰਿਪੋਰਟ ਮੁਤਾਬਕ ਘਟਨਾ ਰਾਜਧਾਨੀ ਤੋਂ ਲਗਭਗ 300 ਕਿਲੋਮੀਟਰ ਦੂਰ ਰੰਗਪੁਰ ਜ਼ਿਲੇ ਦੇ ਠਾਕੁਰਪਾੜਾ ਪਿੰਡ ਵਿਚ ਕਲ 10 ਦਸੰਬਰ ਨੂੰ ਹੋਈ। ਮ੍ਰਿਤਕ ਦੀ ਪਛਾਣ ਹਮੀਦੁਲ ਇਸਲਾਮ ਨਾਂ ਦੇ ਤੌਰ ਉੱਤੇ ਹੋਈ ਹੈ। ਰਿਪੋਰਟ ਮੁਤਾਬਕ ਸਥਿਤੀ ਉੱਤੇ ਕਾਬੂ ਪਾਉਣ ਲਈ ਪੁਲਸ ਨੇ ਰਬਰ ਦੀਆਂ ਗੋਲੀਆਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ, ਜਿਸ ਵਿਚ 5 ਲੋਕ ਜ਼ਖਮੀ ਹੋ ਗਏ। 
ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਠਾਕੁਰਬਾੜੀ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਕੁਝ ਦਿਨ ਪਹਿਲਾਂ ਫੇਸਬੁਕ ਉੱਤੇ ਇਤਰਾਜ਼ਯੋਗ ਪੋਸਟ ਕੀਤਾ ਸੀ ਅਤੇ ਉਹ ਇਸ ਕਾਰਨ ਗੁੱਸੇ ਵਿਚ ਸਨ ਹਾਲਾਂਕਿ ਦੋਸ਼ੀ ਇਸ ਪਿੰਡ ਵਿਚ ਨਹੀਂ ਰਹਿੰਦਾ ਹੈ। 


Related News