ਪੰਜਾਬ ਵਿਚ ਜ਼ਬਰਦਸਤ ਹਨੇਰੀ, ਤਸਵੀਰਾਂ ''ਚ ਦੇਖੋ ਤੂਫਾਨ ਨੇ ਮਿੰਟਾਂ-ਸਕਿੰਟਾਂ ''ਚ ਕਿਵੇਂ ਮਚਾਈ ਤਬਾਹੀ
Tuesday, Sep 10, 2024 - 06:56 PM (IST)
ਤਰਨਤਾਰਨ (ਰਮਨ) : ਅੱਜ ਦੁਪਹਿਰ ਤਰਨਤਾਰਨ ਤੋਂ ਝਬਾਲ ਵਿਖੇ ਅਚਾਨਕ ਆਈ ਤੇਜ਼ ਹਨੇਰੀ-ਤੂਫਾਨ ਨੇ ਮਿੰਟਾਂ-ਸਕਿੰਟਾਂ ਵਿਚ ਹੀ ਵੱਡੇ ਰੁੱਖਾਂ ਨੂੰ ਜੜ੍ਹ ਤੋਂ ਪੁੱਟ ਸੁੱਟਿਆ। ਇਹ ਤੂਫਾਨ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਵੱਡੇ ਰੁਖ ਸੜਕ 'ਤੇ ਆ ਡਿੱਗੇ। ਸੜਕਾਂ ਉੱਪਰ ਡਿੱਗੇ ਰੁੱਖਾਂ ਨਾਲ ਭਾਵੇਂ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਨਾਲ ਆਵਾਜਾਈ ਠੱਪ ਹੋਣ ਦੇ ਚੱਲਦਿਆਂ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ ਭਿਆਨਕ ਬਣੇ ਹਾਲਾਤ, ਪੰਜਾਬੀਆਂ ਨੇ ਜਾਨ ਤਲੀ 'ਤੇ ਧਰ ਕੇ ਬਚਾਈ ਹਿਮਾਚਲ ਦੇ ਮੁੰਡਿਆਂ ਦੀ ਜਾਨ
ਤੇਜ਼ ਹਨੇਰੀ ਦੇ ਚੱਲਦਿਆਂ ਬਾਸਮਤੀ ਦੀ ਫਸਲ ਜ਼ਮੀਨ ਉੱਪਰ ਵਿੱਛ ਗਈ, ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਸੜਕ ਉੱਪਰ ਡਿੱਗੇ ਰੁੱਖਾਂ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਅਤੇ ਸਮਾਜ ਸੇਵੀ ਸੰਸਥਾ ਲਾਈਫ ਲਾਈਨ ਦੇ ਕਰਮਚਾਰੀਆਂ ਵੱਲੋਂ ਹਾਈਟੈੱਕ ਗੱਡੀਆਂ ਸਮੇਤ ਮੌਕੇ 'ਤੇ ਪਹੁੰਚ ਕੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰਦਿਆਂ ਰੁੱਖਾਂ ਨੂੰ ਸੜਕ ਤੋਂ ਹਟਾਇਆ ਗਿਆ ਜਿਸ ਤੋਂ ਬਾਅਦ ਆਵਾਜਾਈ ਬਹਾਲ ਹੋ ਸਕੀ।
ਇਹ ਵੀ ਪੜ੍ਹੋ : ਪੰਜਾਬ ਵਿਚ ਵੱਡਾ ਬੱਸ ਹਾਦਸਾ, ਇਕ ਦੀ ਮੌਤ, ਜਾਮ ਹੋਇਆ ਇਹ ਨੈਸ਼ਨਲ ਹਾਈਵੇਅ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8