ਰੋਹਿੰਗਿਆ ਮੁਸਲਮਾਨਾਂ ਬਾਰੇ ਯੂ. ਐੱਨ. ''ਚ ਮਿਆਂਮਾਰ ਨੇ ਤੋੜੀ ਚੁੱਪੀ, ਬੋਲੇ ਅਜਿਹੇ ਬੋਲ...

09/26/2017 6:07:45 PM

ਸੰਯੁਕਤ ਰਾਸ਼ਟਰ, (ਭਾਸ਼ਾ)— ਸੰਯੁਕਤ ਰਾਸ਼ਟਰ ਵਿਚ ਮਿਆਂਮਾਰ ਦੇ ਦੂਤ ਨੇ ਸੋਮਵਾਰ ਕਿਹਾ ਕਿ ਮੁਸਲਮਾਨਾਂ ਦਾ ਜਾਤੀ ਸਫਾਇਆ ਜਾਂ ਕਤਲੇਆਮ ਨਹੀਂ ਹੋਇਆ ਹੈ। ਉਨ੍ਹਾਂ ਨੇ ਕੁਝ ਦੇਸ਼ਾਂ ਵਲੋਂ ਰਖਾਇਨ ਸੂਬੇ ਦੇ ਹਲਾਤਾਂ ਨੂੰ ਬਿਆਨ ਕਰਨ ਲਈ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਨ 'ਤੇ ਇੰਤਰਾਜ਼ ਜ਼ਾਹਰ ਕੀਤਾ। ਸੰਯੁਕਤ ਰਾਸ਼ਟਰ ਵਿਚ ਮਿਆਂਮਾਰ ਦੇ ਦੂਤ ਹਾਊ ਡੋਅ ਸੁਆਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 6 ਦਿਨਾਂ ਸੈਸ਼ਨ ਦੇ ਆਖਰੀ ਦਿਨ 'ਜਵਾਬ ਦੇਣ ਦੇ ਅਧਿਕਾਰ'  ਦੀ ਵਰਤੋਂ ਕੀਤੀ। ਉਨ੍ਹਾਂ ਨੇ 193 ਮੈਂਬਰ ਵਾਲੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਦੇ ਭਾਸ਼ਾਂ 'ਚ ਲਾਏ ਗਏ ਦੋਸ਼ਾਂ ਨੂੰ ਗੈਰ-ਜ਼ਿੰਮੇਦਰਾਨਾ ਟਿੱਪਣੀਆਂ' ਦੱਸਿਆ।
ਉਨ੍ਹਾਂ ਨੇ ਕਿਸੇ ਦੇਸ਼ ਦਾ ਨਾਂ ਨਹੀਂ ਲਿਆ ਪਰ ਮਿਆਂਮਾਰ ਛੱਡ ਕੇ ਦੌੜਨ ਵਾਲੇ 4,20,000 ਤੋਂ ਵਧ ਰੋਹਿੰਗਿਆ ਮੁਸਲਮਾਨਾਂ ਦੀ ਤਰਸਯੋਗ ਹਲਾਤ ਦੀ ਗੱਲ ਇਸ ਮੰਚ 'ਤੇ ਕਈ ਨੇਤਾਵਾਂ ਨੇ ਚੁੱਕੀ ਸੀ। ਬੀਤੀ 25 ਅਗਸਤ ਨੂੰ ਰੋਹਿੰਗਿਆ ਬਾਗ਼ੀਆਂ ਨੇ ਸੁਰੱਖਿਆ ਫੋਰਸਾਂ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਫੌਜ ਨੇ ਉਨ੍ਹਾਂ ਵਿਰੁੱਧ ਹਿੰਸਕ ਕਾਰਵਾਈ ਸ਼ੁਰੂ ਕੀਤੀ ਸੀ, ਜਿਸ ਦੇ ਚੱਲਦੇ ਰੋਹਿੰਗਿਆ ਲੋਕਾਂ ਨੂੰ ਉੱਥੋਂ ਦੌੜਨਾ ਪਿਆ। 
ਮਿਆਂਮਾਰ 'ਤੇ ਰੋਹਿੰਗਿਆ ਮੁਸਲਮਾਨਾਂ ਤੋਂ ਪਿਛਾ ਛੁਡਵਾਉਣ ਦਾ ਦੋਸ਼ ਲਾਉਣ ਵਾਲਿਆਂ 'ਚ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਰੇਸ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਜੈਦ ਰਾਦ ਅਲ ਹੁਸੈਨ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ ਕਈ ਇਸਲਾਮਿਕ ਦੇਸ਼ ਸ਼ਾਮਲ ਸਨ। ਸੁਆਨ ਨੇ ਉਨ੍ਹਾਂ ਦੇ ਦਾਅਵਿਆਂ ਨੂੰ ਖਾਰਜ ਕੀਤਾ। ਉਨ੍ਹਾਂ ਨੇ ਕਿਹਾ ਕਿ ਉੱਥੇ ਕੋਈ ਜਾਤੀ ਸਫਾਇਆ ਨਹੀਂ ਹੋਇਆ ਹੈ ਅਤੇ ਨਾ ਹੀ ਕੋਈ ਕਤਲੇਆਮ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਮਿਆਂਮਾਰ ਦੇ ਨੇਤਾ ਅਜਿਹੀਆਂ ਨੀਤੀਆਂ ਦੀ ਹਮਾਇਤ ਨਹੀਂ ਕਰਨਗੇ। ਅਸੀਂ ਜਾਤੀ ਸਫਾਏ ਅਤੇ ਕਤਲੇਆਮ ਨੂੰ ਰੋਕਣ ਲਈ ਸਭ ਕੁਝ ਕਰਾਂਗੇ।


Related News