ਭੈਣ ਸੋਨਾਕਸ਼ੀ ਦੇ ਵਿਆਹ ''ਚ ਸ਼ਾਮਲ ਨਾ ਹੋਣ ਦੀਆਂ ਖ਼ਬਰਾਂ ''ਤੇ ਭਰਾ ਕੁਸ਼ ਨੇ ਤੋੜੀ ਚੁੱਪੀ

Wednesday, Jun 26, 2024 - 02:18 PM (IST)

ਭੈਣ ਸੋਨਾਕਸ਼ੀ ਦੇ ਵਿਆਹ ''ਚ ਸ਼ਾਮਲ ਨਾ ਹੋਣ ਦੀਆਂ ਖ਼ਬਰਾਂ ''ਤੇ ਭਰਾ ਕੁਸ਼ ਨੇ ਤੋੜੀ ਚੁੱਪੀ

ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਨੇ 23 ਜੂਨ ਨੂੰ ਪ੍ਰੇਮੀ ਜ਼ਹੀਰ ਇਕਬਾਲ ਨਾਲ ਕੋਰਟ 'ਚ ਵਿਆਹ ਕੀਤਾ ਹੈ। ਇਸ ਜੋੜੇ ਦੀ ਕੋਰਟ ਮੈਰਿਜ ਕਈ ਹਿੰਦੂ ਰੀਤੀ ਰਿਵਾਜ਼ਾਂ ਨਾਲ ਕਰਵਾਈ ਗਈ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਵਿਆਹ 'ਚ ਜੋੜੇ ਨੂੰ ਆਪਣੇ ਦੋਸਤਾਂ ਅਤੇ ਮਾਤਾ-ਪਿਤਾ ਨਾਲ ਦੇਖਿਆ ਗਿਆ ਹੈ ਪਰ ਸੋਨਾਕਸ਼ੀ ਦੇ ਭਰਾ ਲਵ ਅਤੇ ਕੁਸ਼ ਕਿਤੇ ਨਜ਼ਰ ਨਹੀਂ ਆਏ। ਅਜਿਹੇ 'ਚ ਲੋਕਾਂ ਦਾ ਕਹਿਣਾ ਹੈ ਕਿ ਅਦਾਕਾਰਾ ਦੇ ਦੋਵੇਂ ਭਰਾ ਸੋਨਾਕਸ਼ੀ-ਜ਼ਹੀਰ ਦੇ ਵਿਆਹ ਤੋਂ ਨਾਖੁਸ਼ ਹਨ ਅਤੇ ਉਹ ਇਸ ਦਾ ਹਿੱਸਾ ਨਹੀਂ ਬਣੇ। ਹੁਣ ਵਿਆਹ ਦੇ ਦੋ ਦਿਨ ਬਾਅਦ ਕੁਸ਼ ਨੇ ਇਨ੍ਹਾਂ ਖਬਰਾਂ 'ਤੇ ਆਪਣੀ ਚੁੱਪੀ ਤੋੜੀ ਹੈ।

ਇਹ ਖ਼ਬਰ ਵੀ ਪੜ੍ਹੋ- ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਰਣਬੀਰ-ਆਲੀਆ, ਦਿੱਤੇ ਰੋਮਾਂਟਿਕ ਪੋਜ਼

ਰਿਪੋਰਟ ਮੁਤਾਬਕ ਹਾਲ ਹੀ 'ਚ ਜਦੋਂ ਸੋਨਾਕਸ਼ੀ ਸਿਨਹਾ ਦੇ ਭਰਾ ਕੁਸ਼ ਤੋਂ ਉਨ੍ਹਾਂ ਦੀ ਭੈਣ ਦੇ ਵਿਆਹ 'ਚ ਨਾ ਨਜ਼ਰ ਆਉਣ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ''ਮੈਂ ਬਹੁਤ ਹੀ ਪ੍ਰਾਈਵੇਟ ਵਿਅਕਤੀ ਹਾਂ ਅਤੇ ਮੈਨੂੰ ਜ਼ਿਆਦਾ ਨਜ਼ਰ ਆਉਣਾ ਪਸੰਦ ਨਹੀਂ ਹੈ।'' ਇੰਨਾ ਹੀ ਨਹੀਂ ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਉਹ ਮੇਰੀ ਭੈਣ ਦਾ ਵਿਆਹ ਹੈ ਅਤੇ ਮੈਂ ਆਪਣੀ ਭੈਣ ਨੂੰ ਉਸ ਦੇ ਵਿਆਹ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।

ਇਹ ਖ਼ਬਰ ਵੀ ਪੜ੍ਹੋ- 3 ਸਾਲ ਦੀ ਡੇਟਿੰਗ ਤੋਂ ਬਾਅਦ ਤੇਜਸਵੀ- ਕਰਨ ਕੁੰਦਰਾ ਦਾ ਹੋਇਆ ਬ੍ਰੇਕਅੱਪ

ਇਸ ਤੋਂ ਪਹਿਲਾਂ ਸੋਨਾਕਸ਼ੀ ਦੇ ਦੂਜੇ ਭਰਾ ਲਵ ਸਿਨਹਾ ਨੇ ਕਿਹਾ ਸੀ, 'ਕਿਰਪਾ ਕਰਕੇ ਇਕ-ਦੋ ਦਿਨ ਦਿਓ। ਜੇ ਮੈਂ ਸੋਚਿਆ ਕਿ ਮੈਂ ਜਵਾਬ ਦੇ ਸਕਦਾ ਹਾਂ, ਤਾਂ ਮੈਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਵਾਂਗਾ। ਪੁੱਛਣ ਲਈ ਧੰਨਵਾਦ।


author

Priyanka

Content Editor

Related News