ਸ਼ਿਵ ਠਾਕਰੇ ਨਾਲ ਵਿਆਹ ਦੀਆਂ ਖ਼ਬਰਾਂ ''ਤੇ ਅਦਾਕਾਰਾ ਡੇਜ਼ੀ ਸ਼ਾਹ ਨੇ ਤੋੜੀ ਚੁੱਪੀ

06/02/2024 10:35:30 AM

ਮੁੰਬਈ(ਬਿਊਰੋ)- ਅਦਾਕਾਰ ਸ਼ਿਵ ਠਾਕਰੇ ਬਿੱਗ ਬੌਸ 16 'ਚ ਨਜ਼ਰ ਆਏ ਅਤੇ ਸਲਮਾਨ ਖ਼ਾਨ ਦੇ ਇਸ ਰਿਐਲਿਟੀ ਸ਼ੋਅ ਕਰਕੇ ਉਸ ਨੂੰ ਚੰਗੀ ਪਛਾਣ ਮਿਲੀ। ਇਸ ਤੋਂ ਬਾਅਦ ਉਹ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ ਸੀਜ਼ਨ 13' 'ਚ ਖਤਰਿਆਂ ਨਾਲ ਖੇਡਦੇ ਨਜ਼ਰ ਆਏ। ਇਸ ਸ਼ੋਅ 'ਚ ਉਸ ਦੀ ਮੁਲਾਕਾਤ ਅਦਾਕਾਰਾ ਡੇਜ਼ੀ ਸ਼ਾਹ ਨਾਲ ਹੋਈ ਸੀ।

PunjabKesari

ਦੱਸ ਦਈਏ ਕਿ ਸ਼ੋਅ ਦੌਰਾਨ ਦੋਵੇਂ ਚੰਗੇ ਦੋਸਤ ਬਣ ਗਏ। ਇਨ੍ਹਾਂ ਦੇ ਰਿਸ਼ਤੇ ਨੂੰ ਦੇਖ ਕੇ ਕਈ ਲੋਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲਾਂਕਿ, ਅਦਾਕਾਰਾ ਇਸ ਮੁੱਦੇ 'ਤੇ ਕਈ ਵਾਰ ਆਪਣੇ ਬਿਆਨ ਪੇਸ਼ ਕੀਤੇ ਹਨ। ਹੁਣ ਇੱਕ ਵਾਰ ਮੁੜ ਉਸ ਨੇ ਇਸ ਬਾਰੇ ਅਦਾਕਾਰਾ ਆਪਣੀ ਚੁੱਪੀ ਤੋੜੀ ਹੈ। ਉਸ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਅਫਵਾਹ ਵਿਆਹ ਤੱਕ ਪੁੱਜੀ ਹੋਵੇ। ਅਜਿਹੀਆਂ ਖ਼ਬਰਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਹਨ। ਸ਼ਿਵ ਅਤੇ ਮੇਰੇ ਵਿਚਕਾਰ ਕੁਝ ਵੀ ਅਜਿਹਾ ਨਹੀਂ ਹੈ ,ਅਸੀਂ ਬਹੁਤ ਚੰਗੇ ਦੋਸਤ ਹਾਂ। ਅਫਵਾਹਾਂ ਇਸ ਲਈ ਉੱਡ ਰਹੀਆਂ ਹਨ ਕਿਉਂਕਿ ਇੱਕ ਸਮਾਂ ਸੀ ਜਦੋਂ ਮੈਂ ਇਸ ਇੰਡਸਟਰੀ 'ਚ ਆਈ ਸੀ, ਮੇਰੇ ਲਈ ਸਭ ਕੁਝ ਬਿਲਕੁਲ ਨਵਾਂ ਸੀ ਅਤੇ ਕਿਸੇ ਨੇ ਮੇਰਾ ਹੱਥ ਫੜ ਕੇ ਮੈਨੂੰ ਗਾਈਡ ਨਹੀਂ ਕੀਤਾ ਸੀ। ਅੱਗੇ ਗੱਲ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ਜਦੋਂ ਮੈਂ ਸ਼ਿਵ ਨੂੰ ਮਿਲੀ ਤਾਂ ਉਸ ਨੇ ਮੈਨੂੰ ਰਿਐਲਿਟੀ ਸ਼ੋਅ ਬਾਰੇ ਦੱਸਿਆ। 

PunjabKesari
ਉਸ ਨੂੰ ਮੇਰੇ ਨਾਲੋਂ ਜ਼ਿਆਦਾ ਰਿਐਲਿਟੀ ਸ਼ੋਅਜ਼ ਦਾ ਤਜ਼ਰਬਾ ਹੈ ਅਤੇ ਮੈਨੂੰ ਫਿਲਮਾਂ ਦਾ ਜ਼ਿਆਦਾ ਤਜ਼ਰਬਾ ਹੈ। ਸਾਡਾ ਰਿਸ਼ਤਾ ਖਾਸ ਹੈ ਕਿਉਂਕਿ ਅਸੀਂ ਇੱਕ ਦੂਜੇ ਨਾਲ ਬਹੁਤ ਗੱਲਾਂ ਕਰਦੇ ਹਾਂ। ਜਦੋਂ ਤੁਸੀਂ ਇੱਕ ਦੂਜੇ ਨਾਲ ਜ਼ਿਆਦਾ ਚੀਜ਼ਾਂ ਸਾਂਝੀਆਂ ਕਰਦੇ ਹੋ, ਤਾਂ ਲੋਕ ਇਹ ਮੰਨਣ ਲੱਗਦੇ ਹਨ ਕਿ ਤੁਸੀਂ ਕਿਸੇ ਰਿਸ਼ਤੇ 'ਚ ਹੋ।


Harinder Kaur

Content Editor

Related News