ਅਦਾਕਾਰਾ ਦਲਜੀਤ ਕੌਰ ਦੇ ਦੋਸ਼ਾਂ ''ਤੇ ਪਤੀ ਨਿਖਿਲ ਪਟੇਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

Thursday, May 30, 2024 - 03:49 PM (IST)

ਅਦਾਕਾਰਾ ਦਲਜੀਤ ਕੌਰ ਦੇ ਦੋਸ਼ਾਂ ''ਤੇ ਪਤੀ ਨਿਖਿਲ ਪਟੇਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

ਮੁੰਬਈ (ਬਿਊਰੋ): ਟੀ.ਵੀ. ਅਦਾਕਾਰਾ ਦਲਜੀਤ ਕੌਰ ਆਪਣੀ  ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ। ਅਦਾਕਾਰਾ ਨੇ ਆਪਣੇ ਪਤੀ ਨਿਖਿਲ ਪਟੇਲ ‘ਤੇ ਧੋਖਾਧੜੀ ਦੇ ਕਈ ਦੋਸ਼ ਲਗਾਏ। ਹਾਲਾਂਕਿ ਹੁਣ ਨਿਖਿਲ ਪਟੇਲ ਨੇ ਵੀ ਦਲਜੀਤ ਕੌਰ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਉਸ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕਈ ਖੁਲਾਸੇ ਵੀ ਕੀਤੇ ਹਨ।

PunjabKesari

ਦੱਸ ਦਈਏ ਕਿ ਨਿਖਿਲ ਪਟੇਲ ਨੇ ਦਲਜੀਤ ਕੌਰ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ, ‘ਇਸ ਸਾਲ ਜਨਵਰੀ ‘ਚ ਦਲਜੀਤ ਨੇ ਆਪਣੇ ਬੇਟੇ ਜੇਡੇਨ ਨਾਲ ਕੀਨੀਆ ਛੱਡ ਕੇ ਭਾਰਤ ਵਾਪਸ ਜਾਣ ਦਾ ਫੈਸਲਾ ਕੀਤਾ, ਜਿਸ ਕਾਰਨ ਅਸੀਂ ਵੱਖ ਹੋ ਗਏ। ਅਸੀਂ ਦੋਹਾਂ ਨੂੰ ਅਹਿਸਾਸ ਹੋਇਆ ਕਿ ਸਾਡੇ ਪਰਿਵਾਰ ਦੀ ਨੀਂਹ ਓਨੀ ਮਜ਼ਬੂਤ ​​ਨਹੀਂ ਸੀ ਜਿੰਨੀ ਅਸੀਂ ਉਮੀਦ ਕੀਤੀ ਸੀ। ਦਲਜੀਤ ਦਾ ਕੀਨੀਆ ਵਿਚ ਰਹਿਣਾ ਔਖਾ ਹੋ ਗਿਆ ਸੀ। ਰਿਸ਼ਤੇ ‘ਤੇ ਚੁੱਪੀ ਤੋੜਦੇ ਹੋਏ ਨਿਖਿਲ ਪਟੇਲ ਨੇ ਕਿਹਾ, ‘ਭਾਰਤ ‘ਚ ਆਪਣੇ ਕਰੀਅਰ ਅਤੇ ਜ਼ਿੰਦਗੀ ਨੂੰ ਯਾਦ ਕਰਦੇ ਹੋਏ ਦਲਜੀਤ ਅਤੇ ਸਾਡਾ ਪਰਿਵਾਰ ਹੋਰ ਦੂਰ ਹੋ ਗਿਆ। ਸਾਡੇ ਦੋਹਾਂ ਦੇ ਸੱਭਿਆਚਾਰ ਕਾਰਨ ਕਈ ਕੰਮ ਔਖੇ ਹੋ ਰਹੇ ਸਨ। ਮੇਰੀਆਂ ਧੀਆਂ ਦੀ ਇੱਕ ਮਾਂ ਹੈ ਜੋ ਉਨ੍ਹਾਂ ਦੇ ਰਿਸ਼ਤੇ ਦੀ ਪਰਵਾਹ ਕੀਤੇ ਬਿਨਾਂ ਛੱਡ ਗਈ। 

ਇਹ ਖ਼ਬਰ ਵੀ ਪੜ੍ਹੋB'Day Spl : ਕ੍ਰਿਸ਼ਨਾ ਅਭਿਸ਼ੇਕ ਨੇ ਟੀ.ਵੀ. ਇੰਡਸਟਰੀ ਦੇ ਜ਼ਰੀਏ ਬਣਾਈ ਦੁਨੀਆਂ 'ਚ ਆਪਣੀ ਵੱਖਰੀ ਪਛਾਣ

ਨਿਖਿਲ ਨੇ ਕਿਹਾ ਕਿ ਮੇਰੇ ਲਈ ਦਲਜੀਤ ਦਾ ਕੀਨੀਆ ਤੋਂ ਭਾਰਤ ਵਾਪਸ ਜਾਣਾ ਸਾਡੇ ਰਿਸ਼ਤੇ ਦੇ ਖਤਮ ਹੋਣ ਵਰਗਾ ਹੈ।ਅਦਾਕਾਰਾ ਨੇ ਪਿਛਲੇ ਸਾਲ ਮਾਰਚ 'ਚ ਮੁੰਬਈ 'ਚ ਕੀਨੀਆ ਦੇ ਕਾਰੋਬਾਰੀ ਨਿਖਿਲ ਪਟੇਲ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ, ਬੇਟੇ ਜੇਡੇਨ ਨਾਲ ਅਦਾਕਾਰਾ ਕੀਨੀਆ ਚਲੀ ਗਈ।  ਹਾਲਾਂਕਿ ਵਿਆਹ ਦੇ ਇੱਕ ਸਾਲ ਦੇ ਅੰਦਰ ਹੀ ਦਲਜੀਤ ਅਤੇ ਨਿਖਿਲ ਦੇ ਰਿਸ਼ਤੇ ਵਿੱਚ ਮੁਸ਼ਕਲਾਂ ਆਉਣ ਲੱਗੀਆਂ। ਬੀਤੇ ਸ਼ਨੀਵਾਰ ਨੂੰ ਦਲਜੀਤ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਨਿਖਿਲ ਨਾਲ ਆਪਣੇ ਵੱਖ ਹੋਣ ਦੀ ਪੁਸ਼ਟੀ ਕੀਤੀ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Anuradha

Content Editor

Related News