ਭੈਣ ਦੇ ਵਿਆਹ ''ਚ ਸ਼ਾਮਲ ਨਾ ਹੋਣ ''ਤੇ ਭਰਾ ਲਵ ਨੇ ਤੋੜੀ ਚੁੱਪੀ, ਕਿਹਾ 1-2 ਦਿਨ ''ਚ ਦੇਵਾਗਾਂ ਜਵਾਬ
Tuesday, Jun 25, 2024 - 11:37 AM (IST)
ਮੁੰਬਈ- ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਨੇ 23 ਜੂਨ ਨੂੰ ਕੋਰਟ ਮੈਰਿਜ ਕੀਤੀ ਹੈ। ਵਿਆਹ ਤੋਂ ਬਾਅਦ ਜੋੜੇ ਨੇ ਸ਼ਾਨਦਾਰ ਰਿਸੈਪਸ਼ਨ ਦਾ ਆਯੋਜਨ ਕੀਤਾ। ਪਾਰਟੀ 'ਚ ਪਰਿਵਾਰ, ਦੋਸਤ ਅਤੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ। ਵਿਆਹ ਦੌਰਾਨ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਅਤੇ ਪੂਨਮ ਸਿਨਹਾ ਨਜ਼ਰ ਆਏ। ਹਾਲਾਂਕਿ, ਸੋਨਾਕਸ਼ੀ ਦੇ ਦੋਵੇਂ ਭਰਾ ਲਵ ਸਿਨਹਾ ਅਤੇ ਕੁਸ਼ ਸਿਨਹਾ ਵਿਆਹ ਤੋਂ ਗੈਰਹਾਜ਼ਰ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਦੋਵੇਂ ਭਰਾਵਾਂ ਨੇ ਵਿਆਹ ਦੀਆਂ ਰਸਮਾਂ 'ਚ ਕੋਈ ਭੂਮਿਕਾ ਨਹੀਂ ਨਿਭਾਈ। ਅਜਿਹੇ 'ਚ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਭੈਣ-ਭਰਾ 'ਚ ਕੁਝ ਮਤਭੇਦ ਹਨ। ਹੁਣ ਲਵ ਸਿਨਹਾ ਨੇ ਇਨ੍ਹਾਂ ਅਟਕਲਾਂ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ- ਵਿਆਹ ਤੋਂ ਬਾਅਦ ਕੰਗਾਲ ਹੋਏ ਜੈਕੀ ਭਗਨਾਨੀ, ਕਰਜ਼ਾ ਚੁਕਾਉਣ ਲਈ ਵੇਚਿਆ ਦਫ਼ਤਰ
ਸੋਨਾਕਸ਼ੀ ਦੇ ਭਰਾ ਲਵ ਨੇ ਸਿਨਹਾ ਪਰਿਵਾਰ ਵਿਚਾਲੇ ਤਣਾਅ ਅਤੇ ਵਿਵਾਦ 'ਤੇ ਪ੍ਰਤੀਕਿਰਿਆ ਦਿੱਤੀ।ਇਕ ਚੈਨਲ ਨਾਲ ਗੱਲ ਕਰਦੇ ਹੋਏ ਲਵ ਨੇ ਕਿਹਾ, 'ਕਿਰਪਾ ਕਰਕੇ ਇਕ ਜਾਂ ਦੋ ਦਿਨ ਦਾ ਸਮਾਂ ਦਿਓ। ਮੈਂ ਤੁਹਾਡੇ ਸਵਾਲ ਦਾ ਜਵਾਬ ਦੇਵਾਂਗਾ ਜੇਕਰ ਮੈਨੂੰ ਲੱਗਦਾ ਹੈ ਕਿ ਮੈਂ ਕਰ ਸਕਦਾ ਹਾਂ। ਪੁੱਛਣ ਲਈ ਧੰਨਵਾਦ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਲਵ ਨੇ ਇਨ੍ਹਾਂ ਸਵਾਲਾਂ ਨੂੰ ਟਾਲਿਆ ਨਹੀਂ ਅਤੇ ਨਾ ਹੀ ਉਨ੍ਹਾਂ ਅਫਵਾਹਾਂ ਤੋਂ ਇਨਕਾਰ ਕੀਤਾ ਹੈ। ਅਜਿਹੇ 'ਚ ਫਿਰ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਸੋਨਾਕਸ਼ੀ ਨੇ ਆਪਣੇ ਪਰਿਵਾਰ ਨੂੰ ਖਫ਼ਾ ਕਰ ਜ਼ਹੀਰ ਨਾਲ ਕੋਰਟ ਮੈਰਿਜ ਕੀਤੀ ਹੈ। ਹਾਲਾਂਕਿ ਇਨ੍ਹਾਂ ਖਬਰਾਂ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ- ਬਿਹਾਰ 'ਚ ਦਾਖ਼ਲ ਨਹੀਂ ਹੋਣ ਦੇਵਾਂਗੇ ਸੋਨਾਕਸ਼ੀ ਸਿਨਹਾ ਨੂੰ, ਅਦਾਕਾਰਾ ਖਿਲਾਫ਼ ਲੱਗੇ ਪੋਸਟਰ
ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਸੋਨਾਕਸ਼ੀ ਅਤੇ ਜ਼ਹੀਰ ਇਕਬਾਲ ਦੇ ਵਿਆਹ ਦੀ ਤਰੀਕ ਸਾਹਮਣੇ ਆਈ ਉਦੋਂ ਤੋਂ ਹੀ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਸਿਨਹਾ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਹੈ। ਸੋਨਾਕਸ਼ੀ ਦੇ ਦੋਵੇਂ ਭਰਾ ਲਵ ਅਤੇ ਕੁਸ਼ ਉਨ੍ਹਾਂ ਤੋਂ ਨਾਰਾਜ਼ ਸਨ। ਪਰ ਵਿਆਹ 'ਚ ਪੂਰਾ ਪਰਿਵਾਰ ਸ਼ਾਮਲ ਹੋਇਆ ਸੀ ਪਰ ਸੋਨਾਕਸ਼ੀ ਦੇ ਦੋਵੇਂ ਭਰਾ ਲਵ ਅਤੇ ਕੁਸ਼ ਨਜ਼ਰ ਨਹੀਂ ਆਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।