ਜਦ-ਯੂ ਦੇ MP ਦਾ ਅਜੀਬੋ-ਗਰੀਬ ਬਿਆਨ- ''''ਮੈਨੂੰ ਵੋਟ ਨਹੀਂ ਪਾਈ, ਤਾਂ ਯਾਦਵਾਂ ਤੇ ਮੁਸਲਮਾਨਾਂ ਦਾ ਨਹੀਂ ਕਰਾਂਗਾ ਕੰਮ''''
Monday, Jun 17, 2024 - 09:22 PM (IST)
ਪਟਨਾ (ਯੂ.ਐੱਨ.ਆਈ.)- ਲੋਕ ਸਭਾ ਚੋਣਾਂ ’ਚ ਮੁਸਲਮਾਨ ਅਤੇ ਯਾਦਵ ਭਾਈਚਾਰੇ ਤੋਂ ਉਮੀਦ ਮੁਤਾਬਿਕ ਸਮਰਥਨ ਨਾ ਮਿਲਣ ਤੋਂ ਨਾਰਾਜ਼ ਬਿਹਾਰ ਦੀ ਸੀਤਾਮੜੀ ਸੰਸਦੀ ਸੀਟ ਤੋਂ ਜਨਤਾ ਦਲ ਯੂਨਾਈਟਿਡ (ਜਦ-ਯੂ) ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਦੇਵੇਸ਼ ਚੰਦਰ ਠਾਕੁਰ ਨੇ ਕਿਹਾ ਕਿ ਉਹ ਮੁਸਲਮਾਨਾਂ ਅਤੇ ਯਾਦਵਾਂ ਦਾ ਕੋਈ ਕੰਮ ਨਹੀਂ ਕਰਨਗੇ।
ਠਾਕੁਰ ਨੇ ਐਤਵਾਰ ਨੂੰ ਆਪਣੇ ਹਲਕੇ ’ਚ ਸਥਾਨਕ ਲੋਕਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ’ਚ ਲੋਕਾਂ ਨੇ ਉਨ੍ਹਾਂ ਦਾ ਭਰਪੂਰ ਸਮਰਥਨ ਕੀਤਾ ਪਰ ਮੁਸਲਮਾਨਾਂ ਅਤੇ ਯਾਦਵਾਂ ਨੇ ਉਨ੍ਹਾਂ ਦਾ ਬਿਲਕੁਲ ਵੀ ਸਾਥ ਨਹੀਂ ਦਿੱਤਾ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਨੇ ਛੱਡੀ ਵਾਇਨਾਡ ਸੀਟ, ਰਾਏਬਰੇਲੀ ਤੋਂ ਬਣੇ ਰਹਿਣਗੇ ਸਾਂਸਦ
ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਸਾਰੇ ਭਾਈਚਾਰਿਆਂ ਦਾ ਬਹੁਤ ਸਨਮਾਨ ਕਰਦੇ ਹਨ। ਜਦ-ਯੂ ਸੰਸਦ ਮੈਂਬਰ ਨੇ ਕਿਹਾ, ‘‘ਜੇ ਕੋਈ ਮੁਸਲਮਾਨ ਜਾਂ ਯਾਦਵ ਸਮਾਜ ਦਾ ਵਿਅਕਤੀ ਕਿਸੇ ਕੰਮ ਲਈ ਮੇਰੇ ਘਰ ਆਉਂਦਾ ਹੈ ਤਾਂ ਮੈਂ ਉਸ ਦਾ ਚੰਗਾ ਸਤਿਕਾਰ ਕਰਾਂਗਾ ਪਰ ਉਸ ਦਾ ਕੰਮ ਨਹੀਂ ਕਰਾਂਗਾ।’’
ਉਨ੍ਹਾਂ ਕਿਹਾ, ‘‘ਮੈਂ ਆਪਣੇ ਲੰਬੇ ਜਨਤਕ ਜੀਵਨ ’ਚ ਸਮਾਜ ਦੇ ਸਾਰੇ ਵਰਗਾਂ ਦੀ ਸੇਵਾ ਕੀਤੀ ਹੈ। ਮੈਨੂੰ ਦੁੱਖ ਹੈ ਕਿ ਸੀਤਾਮੜੀ ’ਚ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਮੁਸਲਿਮ ਅਤੇ ਯਾਦਵ ਭਾਈਚਾਰੇ ਨੇ ਉਨ੍ਹਾਂ ਦਾ ਸਮਰਥਨ ਨਹੀਂ ਕੀਤਾ।’’
ਇਹ ਵੀ ਪੜ੍ਹੋ- ਚਚੇਰੇ ਭਰਾ ਵੱਲੋਂ ਭਰੀ ਪੰਚਾਇਤ 'ਚ ਜ਼ਲੀਲ ਕੀਤੇ ਜਾਣ ਤੋਂ ਬਾਅਦ ਠੇਕੇਦਾਰ ਦੀ ਨਹਿਰ 'ਚੋਂ ਮਿਲੀ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e