ਅਦਾਕਾਰਾ ਦਿਵਿਆ ਅਗਰਵਾਲ ਨੇ ਤਲਾਕ ਦੀਆਂ ਖ਼ਬਰਾਂ ''ਤੇ ਤੋੜੀ ਚੁੱਪੀ, ਹੇਟਰਜ਼ ਨੂੰ ਦਿੱਤਾ ਇਹ ਜਵਾਬ

05/28/2024 12:35:34 PM

ਮੁੰਬਈ (ਬਿਊਰੋ): 'ਬਿੱਗ ਬੌਸ ਓਟੀਟੀ ਸੀਜ਼ਨ 1' ਦੀ ਜੇਤੂ ਦਿਵਿਆ ਅਗਰਵਾਲ ਦੀ ਨਿੱਜੀ ਜ਼ਿੰਦਗੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਦਿਵਿਆ ਅਗਰਵਾਲ ਨੇ ਤਿੰਨ ਮਹੀਨੇ ਪਹਿਲਾਂ ਹੀ ਬੁਆਏਫ੍ਰੈਂਡ ਅਪੂਰਵਾ ਪਡਗਾਓਂਕਰ ਨਾਲ ਵਿਆਹ ਕੀਤਾ ਸੀ। ਅਦਾਕਾਰਾ ਨੇ ਹਾਲ ਹੀ ਵਿੱਚ ਆਪਣੇ ਪਤੀ ਨਾਲ ਵਿਆਹ ਦੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤੀਆਂ ਸਨ। ਜਿਸ ਤੋਂ ਬਾਅਦ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਉੱਡਣੀਆਂ ਸ਼ੁਰੂ ਹੋ ਗਈਆਂ। ਹੁਣ ਅਦਾਕਾਰਾ ਨੇ ਆਪਣੇ ਪਤੀ ਤੋਂ ਵੱਖ ਹੋਣ ਦੀਆਂ ਅਫਵਾਹਾਂ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।

PunjabKesari

ਅਦਾਕਾਰਾ ਨੇ ਸੋਸ਼ਲ ਮੀਡੀਆ ਤੋਂ ਇਨ੍ਹਾਂ ਤਸਵੀਰਾਂ ਨੂੰ ਹਟਾਉਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਲੰਮਾ ਨੋਟ ਸਾਂਝਾ ਕੀਤਾ ਹੈ, ਜਿਸ ਵਿਚ ਉਸ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਅਤੇ ਉਸ ਦੇ ਪਤੀ ਵਿਚਕਾਰ ਸਭ ਕੁਝ ਠੀਕ ਹੈ। ਦਿਵਿਆ ਦਾ ਇਹ ਵੀ ਕਹਿਣਾ ਹੈ ਕਿ ਉਸ ਨੇ ਆਪਣੇ ਇੰਸਟਾ ਅਕਾਊਂਟ ਤੋਂ ਹੋਰ ਪੋਸਟਾਂ ਨੂੰ ਵੀ ਹਟਾਇਆ ਹੈ, ਪਰ ਲੋਕਾਂ ਨੇ ਸਿਰਫ਼ ਵਿਆਹ ਦੀਆਂ ਫੋਟੋਆਂ ਨੂੰ ਹਟਾਉਣ 'ਤੇ ਹੀ ਪ੍ਰਤੀਕਿਰਿਆ ਦਿੱਤੀ। ਅਦਾਕਾਰਾ ਨੇ ਲਿਖਿਆ ਕਿ-'ਇਹ ਅਜੀਬ ਹੈ ਕਿ ਲੋਕ ਮੈਨੂੰ ਕਿਵੇਂ ਦੇਖਦੇ ਹਨ ਅਤੇ ਉਨ੍ਹਾਂ ਨੂੰ ਮੇਰੇ ਤੋਂ ਕਿਸ ਤਰ੍ਹਾਂ ਦੀਆਂ ਉਮੀਦਾਂ ਹਨ।  ਮੈਂ ਆਪਣੀ ਜ਼ਿੰਦਗੀ 'ਚ ਹਮੇਸ਼ਾ ਉਹੀ ਕੀਤਾ ਹੈ ਜਿਸ ਦੀ ਲੋਕਾਂ ਨੂੰ ਮੇਰੇ ਤੋਂ ਉਮੀਦ ਨਹੀਂ ਸੀ। ਲੋਕ ਹੁਣ ਇਹ ਉਮੀਦ ਕਰ ਰਹੇ ਹਨ - ਤਲਾਕ ਜਾਂ ਬੱਚੇ ਦੀ। ਪਰ  ਅਜਿਹਾ ਕੁਝ ਨਹੀਂ ਹੋ ਰਿਹਾ। ਦਿਵਿਆ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, 'ਹਰ ਕਹਾਣੀ ਦਾ ਅੰਤ ਖੁਸ਼ਹਾਲ ਹੁੰਦਾ ਹੈ । ਅਦਾਕਾਰਾ ਨੇ ਅੱਗੇ ਲਿਖਿਆ, 'ਰੱਬ ਦੇ ਆਸ਼ੀਰਵਾਦ ਨਾਲ, ਮੇਰੇ ਪਤੀ ਅਪੂਰਵਾ ਪਡਗਾਓਂਕਰ ਮੇਰੇ ਕੋਲ ਆਰਾਮ ਨਾਲ ਸੌਂ ਰਹੇ ਹਨ।

PunjabKesari

ਦੱਸ ਦੇਈਏ ਕਿ ਦਿਵਿਆ ਅਗਰਵਾਲ ਨੇ 20 ਫਰਵਰੀ ਨੂੰ ਅਪੂਰਵਾ ਨਾਲ ਵਿਆਹ ਕੀਤਾ ਹੈ। ਦਿਵਿਆ ਨੇ ਇਸ ਵਿਆਹ 'ਚ ਕਰੀਬੀ ਲੋਕਾਂ ਨੂੰ ਹੀ ਸੱਦਾ ਦਿੱਤਾ ਸੀ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।


Anuradha

Content Editor

Related News