ਬੇ ਏਰੀਆ ਸੀਨੀਅਰ ਖੇਡਾਂ ਦੇ ਡਾਇਰੈਕਟਰ ਐੱਨ ਕ੍ਰਿਬਸ ਨਾਲ ਕੈਲੀਫੋਰਨੀਆ ਦੇ ਪੰਜਾਬੀ ਐਥਲੀਟਾਂ ਨੇ ਕੀਤੀ ਮੀਟਿੰਗ
Tuesday, Jun 18, 2024 - 12:27 PM (IST)
ਫਰਿਜਨੋ (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)- ਕੈਲੀਫੋਰਨੀਆ ਦੇ ਸੀਨੀਅਰ ਐਥਲੀਟਾਂ ਨੇ ਬੇ ਏਰੀਆ ਸੀਨੀਅਰ ਖੇਡਾਂ ਦੇ ਡਾਇਰੈਕਟਰ ਐਨ ਕ੍ਰਿਬਸ ਨਾਲ ਲੰਘੇ ਹਫ਼ਤੇ ਮੀਟਿੰਗ ਕੀਤੀ, ਇਹ ਮੀਟਿੰਗ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਦੇ ਯਤਨਾਂ ਨਾਲ ਸੰਭਵ ਹੋਈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਐੱਨ ਕ੍ਰਿਸਬ ਤੈਰਾਕੀ ਵਿਚ 1960 ਦੀ ਰੋਮ ਓਲੰਪੀਅਨ ਹੈ। ਇਸ ਮੀਟਿੰਗ ਮੌਕੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਜੇਤੂ ਦਰਸ਼ਨ ਸਿੰਘ ਸੰਧੂ ਬਾਸਕਟਬਾਲ ਕੋਚ ਯੂਨੀਵਰਸਿਟੀ ਪਟਿਆਲ ਵੀ ਮਜੂਦ ਰਹੇ, ਉਨ੍ਹਾਂ ਨੇ ਕਾਲਜ ਵਿਚ ਬਹੁਤ ਸਾਰੇ ਖਿਡਾਰੀਆਂ ਨੂੰ ਕੋਚ ਕੀਤਾ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡੇ।
ਕੁਲਵੰਤ ਸਿੰਘ ਲੰਬਰ ਪੰਜਾਬ ਪੁਲਸ ਦੇ ਸੇਵਾਮੁਕਤ ਅਫ਼ਸਰ ਅਤੇ ਪੰਜਾਬ ਪੁਲਸ ਅਤੇ ਭਾਰਤੀ ਰਾਸ਼ਟਰੀ ਟੀਮ ਦੇ ਮਹਾਨ ਬਾਸਕਟਬਾਲ ਖਿਡਾਰੀ ਹਨ ਵੀ ਇਸ ਮੌਕੇ ਮਜੂਦ ਰਹੇ। ਇਸ ਗੱਲਬਾਤ ਦਾ ਹਿੱਸਾ ਡਾ: ਸਤਿੰਦਰਪਾਲ ਸਿੰਘ ਸੰਘਾ ਪੀ.ਐੱਚ.ਡੀ. ਪੀ.ਏ.ਯੂ ਪਸ਼ੂ ਪਾਲਣ ਯੂਨੀਵਰਸਿਟੀ ਲੁਧਿਆਣਾ ਵੀ ਰਹੇ। ਉਹ ਡੀਨ ਵਜੋਂ ਸੇਵਾਮੁਕਤ ਹੋਏ ਹਨ ਜੋ ਵਰਤਮਾਨ ਵਿੱਚ ਅਮਰੀਕਾ ਦਾ ਦੌਰਾ ਕਰ ਰਹੇ ਹਨ। ਸਾਰੇ ਪਤਵੰਤੇ ਸੱਜਣਾਂ ਨਾਲ ਐਨ ਕ੍ਰਿਬਸ ਨੇ ਬਹੁਤ ਵਧੀਆ ਮਹੌਲ ਵਿੱਚ ਬਹੁਤ ਵਧੀਆ ਗੱਲਬਾਤ ਕੀਤੀ। ਐਨ ਕ੍ਰਿਸਬ ਚੰਗੀ ਐਥਲੀਟ ਹੋਣ ਦੇ ਨਾਲ ਨਾਲ ਇਨਸਾਨੀ ਗੁਣਾਂ ਨਾਲ ਭਰਪੂਰ ਜਿੰਦਾਦਿਲ ਖੇਡ ਡਾਇਰੈਕਟਰ ਹੈ, ਜਿਸ ਨੂੰ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ 2016 ਤੋਂ ਜਾਣਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8