''ਹੈਲੋ, ਮੈਂ ਤੇਰਾ ਦੋਸਤ ਬੋਲ ਰਿਹਾ ਹਾਂ...'',ਠੱਗ ਨੇ ਅਜਿਹੇ ਤਰੀਕੇ ਨਾਲ ਮਾਰੀ ਠੱਗੀ ਕਿ ਤੁਸੀਂ ਵੀ ਰਹਿ ਜਾਓਗੇ ਹੈਰਾਨ
Sunday, Jun 16, 2024 - 02:20 AM (IST)
ਜਲੰਧਰ (ਰਮਨ)– ਵਟਸਐਪ ’ਤੇ ਵੈਸਟਰਨ ਮਨੀ ਦੀ ਫਰਜ਼ੀ ਰਸੀਦ ਭੇਜ ਕੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੰਬਰ 2 ਦੀ ਪੁਲਸ ਨੇ 2 ਲੋਕਾਂ ਖ਼ਿਲਾਫ਼ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ।
ਸ਼ਿਕਾਇਤਰਤਾ ਕ੍ਰਿਸ਼ਨ ਕੁਮਾਰ ਮਲਹੋਤਰਾ ਵਾਸੀ ਗੁਪਤਾ ਕਾਲੋਨੀ ਜਲੰਧਰ ਨੇ ਦੱਸਿਆ ਕਿ ਉਸਨੂੰ ਵਟਸਐਪ ’ਤੇ ਇਕ ਵਿਦੇਸ਼ੀ ਨੰਬਰ ਤੋਂ ਕਾਲ ਆਈ ਅਤੇ ਕਿਹਾ ਕਿ ਉਹ ਆਸਟ੍ਰੇਲੀਆ ਤੋਂ ਉਸ ਦਾ ਪੁਰਾਣਾ ਦੋਸਤ ਬੋਲ ਰਿਹਾ ਹੈ। ਉਸ ਨੇ ਸਮਝਿਆ ਕਿ ਸਤਬੀਰ ਫੋਨ ਕਰ ਰਿਹਾ ਹੈ। ਉਸ ਨੇ ਕਿਹਾ ਕਿ ਵੈਸਟਰਨ ਮਨੀ ’ਚ ਲੱਖਾਂ ਰੁਪਏ ਭੇਜੇ ਗਏ ਹਨ, ਜਿਸ ਦੀ ਰਸੀਦ ਤੁਹਾਡੇ ਨੰਬਰ ’ਤੇ ਭੇਜ ਦਿੱਤੀ ਗਈ ਹੈ।
ਉਸ ਨੇ ਕਿਹਾ ਕਿ ਡਾਕਟਰ ਨੇ ਆਪਣੇ ਦੋਸਤ ਦਾ ਆਪ੍ਰੇਸ਼ਨ ਕੀਤਾ ਹੈ, ਜਿਸ ਨੂੰ 3 ਲੱਖ ਰੁਪਏ ਦੇਣੇ ਹੋਣਗੇ। ਉਸ ਨੇ ਦੁਬਾਰਾ ਫੋਨ ਕੀਤਾ ਅਤੇ ਕਿਹਾ ਕਿ ਮੈਂ ਤੁਹਾਡਾ ਨੰਬਰ ਉਸ ਲੜਕੇ ਨੂੰ ਦੇ ਦਿੱਤਾ ਹੈ। ਉਹ ਆਪਣਾ ਅਕਾਊਂਟ ਦੇ ਦੇਵੇਗਾ ਅਤੇ 3 ਲੱਖ ਰੁਪਏ ਉਸ ਦੇ ਅਕਾਊਂਟ ਵਿਚ ਟਰਾਂਸਫਰ ਕਰ ਦੇਣਾ ਅਤੇ ਇਹ ਕਹਿ ਕੇ ਉਸਨੇ ਫੋਨ ਕੱਟ ਦਿੱਤਾ।
ਇਹ ਵੀ ਪੜ੍ਹੋ- NEET ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ, ਮੁਲਜ਼ਮਾਂ ਨੇ ਕਬੂਲੀ 'ਵਿਚੋਲਿਆਂ' ਨੂੰ 30-30 ਲੱਖ ਰੁਪਏ ਦੇਣ ਦੀ ਗੱਲ
ਜਦੋਂ ਉਸ ਨੇ ਰਸੀਦ ਦੇਖੀ ਤਾਂ ਉਹ ਲੱਖਾਂ ਰੁਪਏ ਨਾਲ ਭਰੀ ਹੋਈ ਸੀ। ਇਸੇ ਦੌਰਾਨ ਰਾਜੂ ਨਾਂ ਦੇ ਇਕ ਨੌਜਵਾਨ ਦਾ ਫੋਨ ਆਉਂਦਾ ਹੈ, ਜੋ ਉਸ ਨੂੰ ਵਿਦੇਸ਼ ਵਿਚ ਰਹਿਣ ਵਾਲੇ ਆਪਣੇ ਦੋਸਤ ਬਾਰੇ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਸਨੇ ਤੁਹਾਡਾ ਨੰਬਰ ਦਿੱਤਾ ਹੈ ਅਤੇ ਉਹ ਤੁਹਾਨੂੰ ਆਪਣਾ ਬੈਂਕ ਖਾਤਾ ਭੇਜ ਰਿਹਾ ਹੈ, ਜਿਸ ਵਿਚ ਹਸਪਤਾਲ ਲਈ 3 ਲੱਖ ਰੁਪਏ ਜਮ੍ਹਾ ਕਰਵਾਉਣੇ ਹਨ।
ਆਪ੍ਰੇਸ਼ਨ ਦਾ ਨਾਂ ਸੁਣ ਕੇ ਮੈਂ ਤੁਰੰਤ ਉਸਦੇ ਖਾਤੇ 'ਚ 3 ਲੱਖ ਰੁਪਏ ਟਰਾਂਸਫਰ ਕਰ ਦਿੱਤੇ, ਜਿਸ ਦੀ ਰਸੀਦ ਵੀ ਉਸ ਕੋਲ ਹੈ। ਇਸ ਦੌਰਾਨ ਜਦੋਂ ਬੇਟੇ ਨੂੰ ਫੋਨ ਕਰ ਕੇ ਉਸ ਨੂੰ ਰਸੀਦ ਦੇ ਕੇ ਪੈਸੇ ਕਢਵਾਉਣ ਲਈ ਭੇਜਿਆ ਤਾਂ ਏਜੰਸੀ ਨੇ ਦੱਸਿਆ ਕਿ ਇਹ ਫਰਜ਼ੀ ਰਸੀਦ ਹੈ। ਤੁਹਾਡੇ ਨਾਲ ਧੋਖਾ ਹੋਇਆ ਹੈ। ਉਸ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ, ਜਿਥੋਂ ਪਤਾ ਲੱਗਾ ਕਿ ਉਕਤ ਦੋਵੇਂ ਨੰਬਰ ਫਰਜ਼ੀ ਹਨ।
ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਤੇ ਗਏ ਨੌਜਵਾਨ ਦੀ ਆਕਸੀਜਨ ਦੀ ਘਾਟ ਕਾਰਨ ਹੋਈ ਮੌਤ
ਇਕ ਨੰਬਰ ਇਥੇ ਰਹਿਣ ਵਾਲੇ ਪ੍ਰਦੀਪ ਸਾਹੂ ਦਾ ਹੈ। ਗੁਪਤਾ ਕਾਲੋਨੀ, ਆਨੰਦ ਨਗਰ, ਭੋਪਾਲ, ਬਿਹਾਰ, ਜਿ ਸਦੇ ਖਾਤੇ ਵਿਚ 3 ਲੱਖ ਰੁਪਏ ਜਮ੍ਹਾ ਹੋਏ ਹਨ। ਪੁਲਸ ਨੇ ਖਾਤਾਧਾਰਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਿਸ ਨੰਬਰ ਤੋਂ ਫੋਨ ਆਇਆ ਸੀ, ਉਹ ਨੰਬਰ ਵੀ ਟਰੇਸ ਕਰ ਕੇ ਉਸ ਵਿਅਕਤੀ ਨੂੰ ਵੀ ਪਰਚੇ ਵਿਚ ਨਾਮਜ਼ਦ ਕਰ ਲਿਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e