ਐੱਨ. ਆਈ. ਏ. ਨੇ ਦਿੱਤੀ ਮਖੂ ''ਚ ਦਸਤਕ, ਇਕ ਘਰ ''ਚ ਕੀਤੀ ਜਾ ਰਹੀ ਜਾਂਚ
Thursday, Jun 20, 2024 - 02:05 PM (IST)
ਮੱਖੂ (ਵਾਹੀ) : ਮਖੂ ਸ਼ਹਿਰ ਵਿਚ ਐੱਨ. ਆਈ. ਏ. ਦੀ ਟੀਮ ਵੱਲੋਂ ਦਸਤਕ ਦਿੱਤੀ ਗਈ ਹੈ। ਐੱਨ. ਆਈ. ਏ. ਦੀ ਟੀਮ ਵੱਲੋਂ ਅੱਜ ਮਖੂ ਵਿਖੇ ਜਸਪ੍ਰੀਤ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਵਾਰਡ ਨੰਬਰ 8 ਦੇ ਘਰ ਵਿਚ ਛਾਪੇ ਮਾਰੀ ਕੀਤੀ ਗਈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਐੱਨ. ਆਈ. ਏ. ਦੀ ਟੀਮ ਵੱਲੋਂ ਅਜੇ ਪੁੱਛਗਿਛ ਜਾਰੀ ਹੈ ਅਤੇ ਇਹ ਛਾਪੇਮਾਰੀ ਕਿਸ ਸੰਬੰਧ ਵਿਚ ਕੀਤੀ ਗਈ ਇਸ ਬਾਰੇ ਅਜੇ ਕੋਈ ਪੁਖਤਾ ਜਾਣਕਾਰੀ ਹਾਸਲ ਨਹੀਂ ਹੋਈ। ਖ਼ਬਰ ਲਿਖੇ ਜਾਣ ਤੱਕ ਘਰ ਦਾ ਗੇਟ ਬੰਦ ਕਰਕੇ ਅੰਦਰ ਪੁੱਛ ਪੜਤਾਲ ਜਾਂ ਤਲਾਸ਼ੀ ਜਾਰੀ ਸੀ ਅਤੇ ਘਰ ਦੇ ਬਾਹਰ ਪੁਲਸ ਤਾਇਨਾਤ ਸੀ।