ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਲੈ ਕੇ ਪਿਤਾ ਸ਼ਤਰੂਘਨ ਸਿਨਹਾ ਨੇ ਤੋੜੀ ਚੁੱਪੀ

06/11/2024 9:37:32 AM

ਮੁੰਬਈ (ਬਿਊਰੋ)- ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਖ਼ਬਰਾਂ ਆ ਰਹੀਆਂ ਹਨ ਕਿ ਅਦਾਕਾਰਾ 23 ਜੂਨ ਨੂੰ ਮੁੰਬਈ 'ਚ ਬਾਲੀਵੁੱਡ ਅਦਾਕਾਰ ਜ਼ਹੀਰ ਇਕਬਾਲ ਨਾਲ ਵਿਆਹ ਕਰਨ ਜਾ ਰਹੀ ਹੈ। ਉਨ੍ਹਾਂ ਦੇ ਪਿਤਾ ਸ਼ਤਰੂਘਨ ਸਿਨਹਾ ਨੇ ਵੀ ਇਸ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਸੋਨਾਕਸ਼ੀ ਅਤੇ ਜ਼ਹੀਰ ਨੇ ਅਜੇ ਤੱਕ ਇਨ੍ਹਾਂ ਦਾਅਵਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਅਦਾਕਾਰ ਤੋਂ ਰਾਜਨੇਤਾ ਬਣੇ ਸ਼ਤਰੂਘਨ ਨੇ ਵਿਆਹ ਦੀਆਂ ਅਫਵਾਹਾਂ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸ਼ਤਰੂਘਨ ਨੇ ਕਿਹਾ ਕਿ ਸੋਨਾਕਸ਼ੀ ਨੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਹੈ ਅਤੇ ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਬੱਚੇ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਮੰਗਦੇ। ਇਸ ਦੀ ਬਜਾਏ, ਉਹ ਆਪਣੇ ਮਾਪਿਆਂ ਨੂੰ ਆਪਣੇ ਫੈਸਲੇ ਬਾਰੇ ਸੂਚਿਤ ਕਰਦੇ ਹਨ।

PunjabKesari

ਉਨ੍ਹਾਂ ਕਿਹਾ, ''ਮੈਂ ਇਸ ਸਮੇਂ ਦਿੱਲੀ 'ਚ ਹਾਂ। ਚੋਣ ਨਤੀਜਿਆਂ ਤੋਂ ਬਾਅਦ ਮੈਂ ਇੱਥੇ ਆਇਆ ਹਾਂ। ਮੈਂ ਆਪਣੀ ਬੇਟੀ ਦੀ ਪਲੈਨਿੰਗ ਬਾਰੇ ਕਿਸੇ ਨਾਲ ਗੱਲ ਨਹੀਂ ਕੀਤੀ। ਤੁਹਾਡਾ ਸਵਾਲ ਇਹ ਹੈ ਕਿ ਕੀ ਉਹ ਵਿਆਹ ਕਰ ਰਹੀ ਹੈ? ਜਵਾਬ ਇਹ ਹੈ ਕਿ ਉਨ੍ਹਾਂ ਨੇ ਮੈਨੂੰ ਇਸ ਬਾਰੇ ਕੁਝ ਨਹੀਂ ਦੱਸਿਆ। ਸ਼ਤਰੂਘਨ ਸਿਨਹਾ ਨੇ ਅੱਗੇ ਕਿਹਾ, “ਮੈਂ ਜਿੰਨਾ ਵੀ ਮੀਡੀਆ ਨੂੰ ਦੱਸਿਆ ਹੈ, ਮੈਂ ਉਨ੍ਹਾਂ ਹੀ ਜਾਣਦਾ ਹਾਂ। ਜੇਕਰ ਉਹ ਮੇਰੇ 'ਤੇ ਭਰੋਸਾ ਕਰੇਗੀ, ਤਾਂ ਮੈਂ ਅਤੇ ਮੇਰੀ ਪਤਨੀ ਜੋੜੇ ਨੂੰ ਆਪਣਾ ਆਸ਼ੀਰਵਾਦ ਦੇਵਾਂਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸੋਨਾਕਸ਼ੀ ਆਪਣੇ ਲਈ ਸਹੀ ਫੈਸਲਾ ਲਵੇਗੀ।

PunjabKesari

ਦੋਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਉਨ੍ਹਾਂ ਦੇ ਰਿਸ਼ਤੇ ਦਾ ਪਤਾ ਲੱਗਦਾ ਹੈ। ਹਾਲ ਹੀ 'ਚ ਸੋਨਾਕਸ਼ੀ ਦੇ ਜਨਮਦਿਨ 'ਤੇ ਵੀ ਜ਼ਹੀਰ ਨੇ ਅਦਾਕਾਰਾ ਨਾਲ ਕਈ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਸਨ। 36 ਸਾਲਾ ਜ਼ਹੀਰ ਇਕਬਾਲ ਨੇ 2019 ਵਿੱਚ ਫਿਲਮ  'ਨੋਟਬੁੱਕ ' ਨਾਲ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ 2022  'ਚ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਸਟਾਰਰ ਫ਼ਿਲਮ  'ਡਬਲ ਐਕਸਐੱਲ '  'ਚ ਨਜ਼ਰ ਆਈ। 6 ਸਾਲ ਦੇ ਆਪਣੇ ਕਰੀਅਰ 'ਚ ਜ਼ਹੀਰ ਨੇ ਇਨ੍ਹਾਂ ਦੋਹਾਂ ਫਿਲਮਾਂ 'ਚ ਕੰਮ ਕੀਤਾ ਜੋ ਫਲਾਪ ਰਹੀਆਂ। ਜ਼ਹੀਰ ਦੇ ਪਿਤਾ ਇਕਬਾਲ ਰਤਨਾਸੀ ਵੀ ਸਲਮਾਨ ਖਾਨ ਦੇ ਕਰੀਬੀ ਦੋਸਤ ਹਨ। ਜ਼ਹੀਰ ਨੂੰ ਲਾਂਚ ਕਰਨ  'ਚ ਸਲਮਾਨ ਨੇ ਵੀ ਮਦਦ ਕੀਤੀ ਸੀ। ਇਸ ਤੋਂ ਪਹਿਲਾਂ ਜ਼ਹੀਰ ਸਲਮਾਨ ਦੇ ਭਰਾ ਸੋਹੇਲ ਦੀ ਇੱਕ ਫ਼ਿਲਮ 'ਚ ਸਹਾਇਕ ਨਿਰਦੇਸ਼ਕ ਵੀ ਸਨ। 


sunita

Content Editor

Related News