ਫਿਲੀਪੀਨਜ਼ ਦੇ ਰਾਸ਼ਟਰਪਤੀ ਬੋਲੇ- ''ਚੀਨ ਨਾਲ ਬਿਨਾਂ ਖੂਨ-ਖਰਾਬੇ ਦੇ ਖ਼ਤਮ ਨਹੀਂ ਹੋਵੇਗਾ ਸੰਘਰਸ਼''

Wednesday, Apr 21, 2021 - 07:07 PM (IST)

ਫਿਲੀਪੀਨਜ਼ ਦੇ ਰਾਸ਼ਟਰਪਤੀ ਬੋਲੇ- ''ਚੀਨ ਨਾਲ ਬਿਨਾਂ ਖੂਨ-ਖਰਾਬੇ ਦੇ ਖ਼ਤਮ ਨਹੀਂ ਹੋਵੇਗਾ ਸੰਘਰਸ਼''

ਮਨੀਲਾ (ਬਿਊਰੋ): ਦੱਖਣੀ ਚੀਨ ਸਾਗਰ ਵਿਚ ਚੀਨ ਅਤੇ ਫਿਲੀਪੀਨਜ਼ ਵਿਚਾਲੇ ਵਿਵਾਦ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਹੁਣ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਨੇ ਚੀਨ ਤੋਂ ਵੱਧਦੇ ਖਤਰੇ ਨੂੰ ਲੈ ਕੇ ਆਪਣੇ ਹੀ ਅੰਦਾਜ਼ ਵਿਚ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਦੱਖਣੀ ਚੀਨ ਸਾਗਰ ਵਿਚ ਚੀਨ ਨਾਲ ਯੁੱਧ ਦੇ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਦੁਤਰੇਤੇ ਨੇ ਫਿਲੀਪੀਨਜ਼ ਦੀ ਜਲ ਸੈਨਾ ਦੀ ਤਾਇਨਾਤੀ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸੰਘਰਸ਼ ਬਿਨਾਂ ਕਿਸੇ ਖੂਨ-ਖਰਾਬੇ ਦੇ ਹੁਣ ਖ਼ਤਮ ਨਹੀਂ ਹੋਣ ਵਾਲਾ ਹੈ।

ਦੁਤਰੇਤੇ ਨੇ ਕਹੀ ਇਹ ਗੱਲ
ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਰੱਖਿਆ ਮੰਤਰੀ ਡੇਲਫਿਨ ਲੋਰੇਨਜਾਨਾ ਨਾਲ ਆਪਣੀ ਪੂਰੀ ਕੈਬਨਿਟ ਨੂੰ ਦੱਸਿਆ ਹੈ ਕਿ ਅਸੀਂ ਦੱਖਣੀ ਚੀਨ ਸਾਗਰ ਵਿਚ ਆਪਣੇ ਖੇਤਰ ਨੂੰ ਸਿਰਫ ਸ਼ਕਤੀ ਦੇ ਜ਼ਰੀਏ ਹੀ ਵਾਪਸ ਲੈ ਸਕਦੇ ਹਾਂ। ਇਸ ਦੇ ਬਿਨਾਂ ਇਸ ਖੇਤਰ ਨੂੰ ਵਾਪਸ ਲੈਣ ਦਾ ਕੋਈ ਦੂਜਾ ਵਿਕਲਪ ਨਹੀਂ ਹੈ। ਅਸੀਂ ਬਿਨਾਂ ਕਿਸੇ ਖੂਨ-ਖਰਾਬੇ ਦੇ ਫਿਲੀਪੀਨ ਸਾਗਰ ਨੂੰ ਵਾਪਸ ਪਾਉਣ ਦਾ ਰਸਤਾ ਨਹੀਂ ਕੱਢ ਸਕਦੇ ਹਾਂ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹੋ ਸਕਦਾ ਹੈ ਕਿ ਇਸ ਹਿੰਸਾ ਦੌਰਾਨ ਅਸੀਂ ਜਿੱਤ ਨਾ ਸਕੀਏ।

ਪਹਿਲੀ ਵਾਰ ਸਵੀਕਾਰ ਕੀਤੀ ਇਹ ਗੱਲ
ਟੀਵੀ 'ਤੇ ਪ੍ਰਸਾਰਿਤ ਕੀਤੇ ਗਏ ਇਸ ਸੰਬੋਧਨ ਵਿਚ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰੀਗੋ ਦੁਤਰੇਤੇ ਨੇ ਪਹਿਲੀ ਵਾਰ ਜਨਤਰ ਤੌਰ 'ਤੇ ਜੁਲਿਨਾ ਫੇਲਿਪ ਰੀਫ 'ਤੇ ਚੀਨੀ ਕਿਸ਼ਤੀਆਂ ਦੀ ਮੌਜੂਦਗੀ ਨੂੰ ਸਵੀਕਾਰ ਕੀਤਾ ਹੈ। ਇਸ ਟਾਪੂ 'ਤੇ ਦਹਾਕਿਆਂ ਤੋਂ ਫਿਲੀਪੀਨਜ਼ ਦਾ ਕੰਟਰੋਲ ਸੀ ਪਰ ਪਿਛਲੇ ਕੁਝ ਸਮੇਂ ਤੋਂ ਚੀਨੀ ਜਲ ਸੈਨਾ ਦੇ ਅੰਤਰਗਤ ਕੰਮ ਕਰਨ ਵਾਲੀ ਮਿਲੀਸ਼ੀਆ ਦੀਆਂ ਕਿਸ਼ਤੀਆਂ ਨੇ ਇਸ ਰੀਫ ਨੂੰ ਘੇਰ ਰੱਖਿਆ ਹੈ।

ਪੜ੍ਹੋ ਇਹ ਅਹਿਮ ਖਬਰ- ਸਿੱਖਾਂ ਵੱਲੋਂ ਫਲਾਇਡ ਦੀ ਹੱਤਿਆ 'ਤੇ ਅਦਾਲਤੀ ਫ਼ੈਸਲੇ ਦਾ ਸਵਾਗਤ, ਅਮਰੀਕਾ 'ਚ ਪੁਲਸ ਸੁਧਾਰ ਲਈ ਸੱਦੇ ਦਾ ਸਮਰਥਨ

ਚੀਨ ਮੰਨਦਾ ਹੈ ਆਪਣਾ ਹਿੱਸਾ
ਚੀਨ ਇਸ ਨੂੰ ਦੱਖਣੀ ਚੀਨ ਸਾਗਰ ਦੇ ਸਪ੍ਰੈਟਲੀ ਟਾਪੂ ਸਮੂਹ ਦੇ ਵ੍ਹੀਸਟਨ ਰੀਫ ਦਾ ਹਿੱਸਾ ਮੰਨਦਾ ਹੈ। ਜੁਲਿਨਾ ਫੇਲਿਪ ਰੀਫ 'ਤੇ ਕਬਜ਼ੇ ਲਈ ਫਿਲੀਪੀਨਜ਼ ਦੀ ਜਲ ਸੈਨਾ ਨੇ ਕਈ ਵਾਰ ਕੋਸ਼ਿਸ਼ ਵੀ ਕੀਤੀ ਹੈ ਪਰ ਹਰ ਵਾਰੀ ਉਹਨਾਂ ਨੂੰ ਚੀਨੀ ਕਿਸ਼ਤੀਆਂ ਨੇ ਖਦੇੜ ਦਿੱਤਾ। ਫਿਲੀਪੀਨਜ਼ ਦੇ ਰੱਖਿਆ ਮੰਤਰੀ ਡੇਲਫਿਨ ਲੋਰੇਨਜਾਨਾ ਨੇ ਕਿਹਾ ਕਿ ਅਸੀ ਭਾਵੇਂ ਕਿੰਨੀ ਵੀ ਵਾਰੀ ਉਸ ਟਾਪੂ ਦੇ ਨੇੜੇ ਜਾਈਏ ਪਰ ਅਸੀਂ ਉਸ 'ਤੇ ਕਬਜ਼ਾ ਨਹੀਂ ਕਰ ਸਕੇ ਹਾਂ।

ਚੀਨ 'ਤੋ ਕਈ ਅਸਰ ਨਹੀਂ
ਫਿਲੀਪੀਨਜ਼ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ (ਡੀ.ਐੱਫ.ਏ.) ਨੇ ਬੀਜਿੰਗ ਦੇ ਸਮੁੰਦਰੀ ਮਿਲੀਸ਼ੀਆ ਦੀ ਗੈਰ ਕਾਨੂੰਨੀ ਮੌਜੂਦਗੀ ਨੂੰ ਲੈ ਕੇ ਕਈ ਵਾਰ ਡਿਪਲੋਮੈਟਿਕ ਵਿਰੋਧ ਜਤਾਇਆ ਹੈ। ਮਨੀਲਾ ਵਿਚ ਸਥਿਤ ਚੀਨੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਕਈ ਵਾਰ ਤਲਬ ਵੀ ਕੀਤਾ ਗਿਆ ਹੈ ਪਰ ਇਸ ਦਾ ਕੋਈ ਪ੍ਰਭਾਵ ਪੈਂਦਾ ਨਹੀਂ ਦਿਸ ਰਿਹਾ। ਚੀਨੀ ਵਿਦੇਸ਼ ਮੰਤਰਾਲੇ ਨੇ ਵੀ ਇਸ ਖੇਤਰ ਨੂੰ ਆਪਣੇ ਦੇਸ਼ ਦਾ ਹਿੱਸਾ ਦੱਸਿਆ ਹੈ।

ਵਿਵਾਦਿਤ ਸਮੁੰਦਰੀ ਸੀਮਾ 'ਤੇ ਨਜ਼ਰ ਰੱਖਣ ਵਾਲੀ ਇਕ ਸਰਕਾਰੀ ਸੰਸਥਾ ਨੇ ਕਿਹਾ ਕਿ ਚੀਨ ਦੀ ਜਲ ਸੈਨਾ ਦੇ ਚਾਰ ਸਮੁੰਦਰੀ ਜਹਾਜ਼ਾਂ ਸਮੇਤ ਚੀਨੀ ਝੰਡੇ ਵਾਲੇ ਜਹਾਜ਼ਾਂ ਦਾ ਚੀਨ ਦੇ ਕਬਜ਼ੇ ਵਾਲਾ ਮਨੁੱਖ ਵੱਲੋਂ ਬਣਾਏ ਗਏ ਟਾਪੂ 'ਤੇ ਕਬਜ਼ਾ ਸ਼ਿਪਿੰਗ ਅਤੇ ਸਮੁੰਦਰੀ ਜੀਵਨ ਦੀ ਸੁਰੱਖਿਆ ਲਈ ਜਾਨਲੇਵਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News