ਅਮਰੀਕਾ ''ਚ ਸਿੱਖਾਂ ਦੇ ਯੋਗਦਾਨ ''ਤੇ ਅਮਰੀਕੀ ਕਾਂਗਰਸ ''ਚ ਪ੍ਰਸਤਾਵ ਪੇਸ਼

Friday, Nov 01, 2019 - 12:21 PM (IST)

ਵਾਸ਼ਿੰਗਟਨ— ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਮਰੀਕਾ 'ਚ ਸਿੱਖ ਭਾਈਚਾਰੇ ਦੇ ਯੋਗਦਾਨ, ਬਲਿਦਾਨ ਤੇ ਦੇਸ਼ ਅਤੇ ਦੁਨੀਆਭਰ 'ਚ ਉਨ੍ਹਾਂ ਦੇ ਨਾਲ ਹੋਏ ਭੇਦਭਾਵ ਨੂੰ ਰੇਖਾਂਕਿਤ ਕਰਨ ਦੇ ਲਈ ਅਮਰੀਕੀ ਸੰਸਦ 'ਚ ਪ੍ਰਸਤਾਵ ਪੇਸ਼ ਕੀਤੇ ਗਏ ਹਨ। ਸੈਨੇਟਰ ਟਾਡ ਯੰਗ ਤੇ ਬੇਨ ਕਾਰਡਿਨ ਵਲੋਂ ਵੀਰਵਾਰ ਨੂੰ ਪੇਸ਼ ਕੀਤੇ ਪ੍ਰਸਤਾਵਾਂ 'ਚੋਂ ਇਕ 'ਚ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਅੰਤੀ ਦੇ ਇਤਿਹਾਸਿਕ, ਸੰਸਕ੍ਰਿਤਿਕ ਤੇ ਧਾਰਮਿਕ ਮਹੱਤਵ ਦਾ ਜ਼ਿਕਰ ਹੈ।

ਸੈਨੇਟਰ ਯੰਗ ਨੇ ਕਿਹਾ ਕਿ ਇਹ ਪ੍ਰਸਤਾਵ ਅਮਰੀਕੀ ਸਿੱਖਾਂ ਦਾ ਸਨਮਾਨ ਕਰਦਾ ਹੈ, ਜੋ ਸਾਡੇ ਰਾਸ਼ਟਰ ਦੀ ਸੰਸਕ੍ਰਿਤੀ ਤੇ ਵਿਭਿੰਨਤਾ ਦਾ ਅਨਿੱਖੜਵਾਂ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇੰਡੀਆਨਾ 10 ਹਜ਼ਾਰ ਤੋਂ ਜ਼ਿਆਦਾ ਸਿੱਖਾਂ ਦਾ ਘਰ ਹੈ ਤੇ ਮੈਂ ਉਨ੍ਹਾਂ ਦੇ ਸਮਨਾਮ 'ਚ ਪਹਿਲਾ ਪ੍ਰਸਤਾਵ ਪੇਸ਼ ਕਰਨ 'ਤੇ ਮਾਣ ਮਹਿਸੂਸ ਕਰ ਰਿਹਾਂ ਹਾਂ। ਇਹ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਦੇ ਯੋਗਦਾਨ ਨਾਲ ਹੋਜ਼ਿਅਰ ਭਾਈਚਾਰਾ ਖੁਸ਼ਹਾਲ ਹੋਇਆ। ਸਿੱਖਾਂ ਪ੍ਰਤੀ ਸਨਮਾਨ ਵਿਅਕਤ ਕਰਦੇ ਹੋਏ ਪ੍ਰਸਤਾਵ 'ਚ ਅਮਰੀਕਾ ਤੇ ਵਿਸ਼ਵਭਰ ਦੇ ਸਿੱਖਾਂ ਦੇ ਨਾਲ ਹੋਏ ਭੇਦਭਾਵ ਦਾ ਵੀ ਜ਼ਿਕਰ ਕੀਤਾ ਗਿਆ। ਕਾਰਡਿਨ ਨੇ ਸਿੱਖਾਂ ਦਾ ਉਨ੍ਹਾਂ ਦੇ ਸਮਾਜਿਕ, ਸੰਸਕ੍ਰਿਤਿਕ ਤੇ ਆਰਥਿਕ ਖੇਤਰ 'ਚ ਯੋਗਦਾਨ ਤੇ ਉਨ੍ਹਾਂ ਦੇ ਤੇ ਹੋਰ ਭਾਈਚਾਰਿਆਂ ਦੇ ਖਿਲਾਫ ਹੋਏ ਨਸਲੀ ਤੇ ਧਾਰਮਿਕ ਭੇਦਭਾਵ ਦੇ ਖਿਲਾਫ ਖੜ੍ਹੇ ਹੋਣ ਦੇ ਉਨ੍ਹਾਂ ਦੇ ਸਾਹਸ ਦੀ ਸ਼ਲਾਘਾ ਕੀਤੀ। ਕਾਰਡਿਨ ਨੇ ਕਿਹਾ ਕਿ ਸਿੱਖ ਅਮਰੀਕੀ ਕਈ ਪੀੜ੍ਹੀਆਂ ਤੋਂ ਅਮਰੀਕੀ ਕਹਾਣੀ ਦਾ ਇਕ ਮਾਣ ਭਰਿਆ ਹਿੱਸਾ ਰਹੇ ਹਨ ਤੇ ਉਹ ਸਾਡੇ ਰਾਸ਼ਟਰ ਤੇ ਉਨ੍ਹਾਂ ਭਾਈਚਾਰਿਆਂ ਨੂੰ ਖੁਸ਼ਹਾਲ ਕਰਨਾ ਜਾਰੀ ਰੱਖਣਗੇ, ਜਿਨ੍ਹਾਂ 'ਚ ਉਹ ਰਹਿੰਦੇ ਹਨ।

ਸੈਨੇਟਰ ਨੇ ਆਪਣੇ ਪ੍ਰਸਤਾਵ 'ਚ ਚਾਰ ਮਹਾਨ ਸਿੱਖਾਂ ਦੇ ਅਮਰੀਕਾ 'ਚ ਯੋਗਦਾਨ ਦਾ ਜ਼ਿਕਰ ਵੀ ਕੀਤਾ। ਇਨ੍ਹਾਂ 'ਚੋਂ ਪਹਿਲੇ ਏਸ਼ੀਆਈ-ਅਮਰੀਕੀ ਸੰਸਦ ਮੈਂਬਰ ਦਿਲੀਪ ਸਿੰਘ ਸੌਂਦ ਹਨ, ਜਿਨ੍ਹਾਂ ਨੂੰ 1957 'ਚ ਅਹੁਦੇ 'ਤੇ ਚੁਣਿਆ ਗਿਆ ਸੀ। 'ਫਾਈਬਰ ਆਪਟਿਕਸ' ਦੇ ਆਵਿਸ਼ਕਾਰਕ ਡਾ. ਨਰਿੰਦਰ ਕਪਾਨੀ, ਅਮਰੀਕਾ 'ਚ ਆਡੂ ਦੇ ਸਭ ਤੋਂ ਵੱਡੇ ਉਤਪਾਦਕ ਦੀਨਾਰ ਸਿੰਘ ਬੈਂਸ ਤੇ 'ਰੋਜਾ ਪਾਰਕਸ ਟ੍ਰੇਲਬਲੇਜ਼ਰ' ਪੁਰਸਕਾਰ ਵਿਜੇਤਾ ਗੁਰਿੰਦਰ ਸਿੰਘ ਖਾਲਸਾ ਸ਼ਾਮਲ ਹਨ। ਵਿਸ਼ਵ ਯੁੱਧ ਦੌਰਾਨ ਅਮਰੀਕਾ ਨੂੰ ਆਪਣੀ ਸੇਵਾ ਦੇਣ ਵਾਲੇ ਭਗਤ ਸਿੰਘ ਥਿੰਦ ਦੀ ਵੀ ਪ੍ਰਸਤਾਵ 'ਚ ਸ਼ਲਾਘਾ ਕੀਤੀ ਗਈ। ਇੰਡੀਆਨਾ ਸਥਿਤ ਖਾਲਾਸਾ ਨੇ ਕਿਹਾ ਕਿ ਇਹ ਅਮਰੀਕਾ 'ਚ ਸਿੱਖਾਂ ਦੇ ਲਈ ਮਹਾਨ ਦਿਨ ਹੈ ਕਿ ਭਾਈਚਾਰੇ ਦੇ ਯੋਗਦਾਨ ਜਾ ਜ਼ਿਕਰ ਕਰਨ ਵਾਲੇ ਪ੍ਰਸਤਾਵ ਹਾਊਸ ਤੇ ਸੈਨੇਟ 'ਚ ਪੇਸ਼ ਕੀਤੇ ਗਏ ਹਨ। ਸੰਸਦ 'ਚ ਇਕ ਹੋਰ ਪ੍ਰਸਤਾਵ ਸੰਸਦ ਮੈਂਬਰ ਟੀ.ਜੇ. ਕਾਕਸ ਵਲੋਂ ਪੇਸ਼ ਕੀਤਾ ਗਿਆ, ਜਿਸ ਦੇ 67 ਸਹਿ-ਪ੍ਰਸਤਾਵਕ ਸਨ। ਇਸ 'ਚ ਵੀ ਅਮਰੀਕਾ 'ਚ ਸਿੱਖ ਭਾਈਚਾਰੇ ਦੇ ਲੋਕਾਂ ਦੇ ਯੋਗਦਾਨ ਨੂੰ ਸਰਾਹਿਆ ਗਿਆ।


Baljit Singh

Content Editor

Related News