ਖ਼ੂਨਦਾਨ ਮੁਹਿੰਮ ਵਿਚ ਯੋਗਦਾਨ ਲਈ ਸਾਬਕਾ ਰੋਟਰੀ ਗਵਰਨਰ ਧਰਮਵੀਰ ਗਰਗ ਵਿਸ਼ੇਸ਼ ਤੌਰ ''ਤੇ ਸਨਮਾਨਿਤ
Sunday, Oct 06, 2024 - 05:25 PM (IST)
ਭਵਾਨੀਗੜ੍ਹ (ਕਾਂਸਲ)- ਰੋਟਰੀ ਕਲੱਬ ਦੇ ਸਾਬਕਾ ਜ਼ਿਲ੍ਹਾ ਗਵਰਨਰ ਧਰਮਵੀਰ ਗਰਗ ਨੂੰ ਖ਼ੂਨਦਾਨ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਲਈ ਬਲੱਡ ਬੈਂਕ, ਰਜਿੰਦਰਾ ਹਸਪਤਾਲ ਦੇ ਹੈੱਡ ਡਾਕਟਰ ਮੋਨਿਕਾ ਗਰਗ, ਸੁਖਵਿੰਦਰ ਸਿੰਘ ਅਤੇ ਬਾਕੀ ਡਾਕਟਰਾਂ ਵੱਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ।
ਬਲੱਡ ਬੈਂਕ ਦੇ ਡਾਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਧਰਮਵੀਰ ਗਰਗ ਵੱਲੋਂ ਇਸ ਸਾਲ ਜੁਲਾਈ 2024 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਖੇਤਰਾਂ ਵਿੱਚ ਖ਼ੂਨਦਾਨ ਕੈਂਪ ਆਯੋਜਿਤ ਕਰਨ ਵਿੱਚ ਬਲੱਡ ਬੈਂਕ ਦੀ ਮਦਦ ਕੀਤੀ ਗਈ ਹੈ। ਜਿਸ ਵਿੱਚ ਖਾਸ ਤੌਰ ਉੱਤੇ 12 ਜੁਲਾਈ ਨੂੰ ਫੋਕਲ ਪੁਆਇੰਟ ਪਟਿਆਲਾ ਵਿਖੇ ਮੈਗਾ ਕੈਂਪ ਦਾ ਆਯੋਜਿਤ ਕੀਤਾ ਗਿਆ ਜਿਸ ਵਿਚ 119 ਯੂਨਿਟ, 13 ਜੁਲਾਈ ਨੂੰ ਰੋਟਰੀ ਕਲੱਬ ਭਵਾਨੀਗੜ੍ਹ ਵੱਲੋਂ 130 ਯੂਨਿਟ, 16 ਜੁਲਾਈ ਨੂੰ ਸੰਸਕਾਰ ਵੈਲੀ ਸਮਾਰਟ ਸਕੂਲ ਭਵਾਨੀਗੜ੍ਹ ਵਿਖੇ 90 ਖ਼ੂਨਦਾਨ ਯੂਨਿਟ ਇਕੱਠੇ ਕੀਤੇ ਗਏ। ਇਸ ਤੋਂ ਬਾਅਦ 30 ਜੁਲਾਈ ਨੂੰ ਪੈਰਾਡਾਈਜ਼ ਸਕੂਲ, ਘੱਗਾ ਵਿਖੇ 60 ਯੂਨਿਟ, 11 ਅਗਸਤ ਨੂੰ ਦਯਾਨੰਦ ਪਬਲਿਕ ਸਕੂਲ ਨਾਭਾ ਵਿਖੇ 90 ਯੂਨਿਟ ਅਤੇ 6 ਸਤੰਬਰ ਨੂੰ ਪੰਜਾਬ ਕੇਸਰੀ ਸਮੂਹ ਦੇ ਸੰਸਥਾਪਕ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ਮੌਕੇ ਰੋਟਰੀ ਕਲੱਬ ਵੱਲੋਂ ਅਦਾਰਾ ਪੰਜਾਬ ਕੇਸਰੀ ਸਮੂਹ ਦੇ ਵਿਸ਼ੇਸ਼ ਸ਼ਹਿਯੋਗ ਨਾਲ ਭਵਾਨੀਗੜ੍ਹ ਵਿਖੇ 103 ਖ਼ੂਨਦਾਨ ਦੇ ਯੂਨਿਟ ਇਕੱਤਰ ਕੀਤੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ! ਜਾਂਚ ਲਈ ਬਣੀ ਕਮੇਟੀ
ਇਹ ਸਾਰੇ ਖ਼ੂਨਦਾਨ ਕੈਂਪ ਗਰਮੀ ਅਤੇ ਹੁੰਮਸ ਦੇ ਮੌਸਮ ਵਿਚ ਅਯੋਜਿਤ ਕੀਤੇ ਗਏ ਕਿਉਂਕਿ ਉਸ ਸਮੇਂ ਬਲੱਡ ਬੈਂਕ ਵਿਚ ਖ਼ੂਨ ਦੀ ਭਾਰੀ ਕਮੀ ਸੀ ਅਤੇ ਇਸ ਦਾ ਜ਼ਰੂਰਤਮੰਦ ਲੋਕਾਂ ਨੂੰ ਬਹੁਤ ਫ਼ਾਇਦਾ ਹੋਇਆ। ਧਰਮਵੀਰ ਗਰਗ ਵੱਲੋਂ ਜਿੱਥੇ ਸਾਲ 2015-16 ਰੋਟਰੀ ਗਵਰਨਰ ਦੇ ਤੌਰ ਤੇ ਰੋਟਰੀ ਜ਼ਿਲ੍ਹਾ 3090 ਦੀ ਅਗਵਾਈ ਕੀਤੀ ਉੱਥੇ ਬਲੱਡ ਡੋਨੇਸ਼ਨ ਕੈਂਪ ਨੂੰ ਬਹੁਤ ਅੱਗੇ ਵਧਾਇਆ ਗਿਆ। ਇਹਨਾਂ ਦੀ ਅਗਵਾਈ ਵਿੱਚ ਰੋਟਰੀ ਕਲੱਬ, ਭਵਾਨੀਗੜ੍ਹ ਵੱਲੋਂ ਹੁਣ ਤੱਕ 69 ਖ਼ੂਨਦਾਨ ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਖ਼ੂਨਦਾਨ ਯੂਨਿਟ ਇਕੱਠੇ ਕੀਤੇ ਗਏ ਹਨ ਹਨ। ਇਸ ਮੌਕੇ ਧਰਮਵੀਰ ਗਰਗ ਨੇ ਕਿਹਾ ਕਿ 18 ਸਾਲ ਤੋਂ ਉੱਪਰ ਸਾਰੇ ਨੌਜਵਾਨਾਂ ਨੂੰ ਸਵੈ-ਇੱਛੁਕ ਤੌਰ ਤੇ ਖ਼ੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਸਿਰਫ਼ ਇਕ ਇਨਸਾਨ ਹੀ ਦੂਜੇ ਇਨਸਾਨ ਨੂੰ ਖ਼ੂਨਦਾਨ ਕਰ ਸਕਦਾ ਹੈ। ਉਨ੍ਹਾਂ ਯੂਥ ਦੇ ਨਾਲ-ਨਾਲ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਸਾਲ ਵਿੱਚ ਇੱਕ ਖ਼ੂਨਦਾਨ ਕੈਂਪ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਬਲੱਡ ਬੈਂਕ ਦੇ ਅਧਿਕਾਰੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਸੰਸਥਾਵਾਂ ਨੂੰ ਬਲੱਡ ਬੈਂਕ ਨਾਲ ਜੋੜਨ ਦਾ ਵਾਅਦਾ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8