Cyber ਠੱਗਾਂ ਨੇ ਅਪਣਾਇਆ ਨਵਾਂ ਹਥਕੰਡਾ, ਅਮਰੀਕੀ ਕ੍ਰੈਡਿਟ ਕਾਰਡ ਬਣਾਉਣ ਦਾ ਝਾਂਸਾ ਦੇ ਕੇ ਕਰ''ਤਾ ਖ਼ਾਤਾ ਖ਼ਾਲੀ

Saturday, Sep 28, 2024 - 05:32 AM (IST)

ਲੁਧਿਆਣਾ (ਜ.ਬ.) : ਸਾਈਬਰ ਠੱਗਾਂ ਨੇ ਆਪਣੀ ਚਲਾਕੀ ਦਾ ਜਾਲ ਇਸ ਤਰ੍ਹਾਂ ਵਿਛਾ ਰੱਖਿਆ ਹੈ ਕਿ ਕੋਈ ਨਾ ਕੋਈ ਵਿਅਕਤੀ ਹਮੇਸ਼ਾ ਉਨ੍ਹਾਂ ਦੇ ਜਾਲ ’ਚ ਫਸ ਹੀ ਜਾਂਦਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਸਾਈਬਰ ਠੱਗਾਂ ਨੇ ਅਮਰੀਕੀ ਕ੍ਰੈਡਿਟ ਕਾਰਡ ਬਣਾਉਣ ਦਾ ਬਹਾਨਾ ਲਗਾ ਕੇ ਇਕ ਵਿਅਕਤੀ ਦਾ ਬੈਂਕ ਖਾਤਾ ਖਾਲੀ ਕਰ ਦਿੱਤਾ। 

ਸਾਈਬਰ ਠੱਗਾਂ ਨੇ ਲਿੰਕ ਭੇਜ ਕੇ ਮੋਬਾਈਲ ਹੈਕ ਕਰ ਲਿਆ ਅਤੇ ਉਸ ਤੋਂ 3.96 ਲੱਖ ਰੁਪਏ ਕਢਵਾ ਲਏ। ਇਸ ਸਬੰਧੀ ਥਾਣਾ ਸਾਈਬਰ ਪੁਲਸ ਨੇ ਅਤੁਲ ਗੁਪਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਠੱਗਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਹੋਇਆ ਬੇਹੱਦ ਦਰਦਨਾਕ ਹਾਦਸਾ ; ਪਿਓ-ਧੀ ਇਕੱਠੇ ਦੁਨੀਆ ਨੂੰ ਕਹਿ ਗਏ ਅਲਵਿਦਾ

ਪੁਲਸ ਸ਼ਿਕਾਇਤ ’ਚ ਅਤੁਲ ਗੁਪਤਾ ਨੇ ਦੱਸਿਆ ਹੈ ਕਿ ਉਸ ਨੂੰ ਕੁਝ ਦਿਨ ਪਹਿਲਾਂ ਇਕ ਫੋਨ ਆਇਆ ਸੀ। ਮੁਲਜ਼ਮ ਨੇ ਉਸ ਨੂੰ ਅਮਰੀਕੀ ਕ੍ਰੈਡਿਟ ਕਾਰਡ ਲੈਣ ਦੀ ਪੇਸ਼ਕਸ਼ ਕੀਤੀ। ਪਹਿਲਾਂ ਤਾਂ ਅਤੁਲ ਨੇ ਉਕਤ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ ਪਰ ਮੁਲਜ਼ਮ ਨੇ ਉਸ ਨੂੰ ਆਪਣੀਆਂ ਗੱਲਾਂ ਨਾਲ ਲੁਭਾਇਆ ਅਤੇ ਉਸ ਨੂੰ ਲਿੰਕ ਭੇਜ ਦਿੱਤਾ। ਜਿਉਂ ਹੀ ਉਸ ਨੇ ਵੇਰਵੇ ਭਰਨ ਲਈ ਲਿੰਕ ਖੋਲ੍ਹਿਆ ਤਾਂ ਉਸ ਦੇ ਮੋਬਾਈਲ ’ਤੇ ਲੈਣ-ਦੇਣ ਹੋਣ ਲੱਗਾ। ਉਸ ਦੇ ਮੋਬਾਈਲ ਰਾਹੀਂ ਬੈਂਕ ’ਚੋਂ 3.96 ਹਜ਼ਾਰ ਰੁਪਏ ਕਢਵਾ ਲਏ ਗਏ।

ਜਦੋਂ ਅਤੁਲ ਨੇ ਉਕਤ ਨੰਬਰ ’ਤੇ ਦੁਬਾਰਾ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ, ਜਿਸ ਤੋਂ ਬਾਅਦ ਉਸ ਨੇ ਸਾਈਬਰ ਥਾਣੇ ਜਾ ਕੇ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋੋ- ਹੁਣ ਪੰਜਾਬ ਦੇ ਇਸ ਇਲਾਕੇ 'ਚ 2 ਬੱਚਿਆਂ ਨਾਲ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News