ਕਾਂਗਰਸ ਨੇ ਜਨਤਾ ਨਾਲ ਹਮੇਸ਼ਾ ਵਾਅਦਾਖਿਲਾਫੀ ਕੀਤੀ : ਚੁੱਘ
Saturday, Oct 05, 2024 - 12:41 AM (IST)
ਜਲੰਧਰ/ਚੰਡੀਗੜ੍ਹ, (ਵਿਸ਼ੇਸ਼)– ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰਾਸਤ ਨਾਲ ਵਿਕਾਸ ਨੂੰ ਜੋੜਿਆ ਹੈ ਅਤੇ ਕਾਂਗਰਸੀ ਨੇਤਾਵਾਂ ਤੇ ਮਮਤਾ ਬੈਨਰਜੀ ਨੂੰ ਕ੍ਰੈਡਿਟ ਵਾਰ ਵਿਚ ਨਹੀਂ ਪੈਣਾ ਚਾਹੀਦਾ।
ਦੇਸ਼ ਭਰ ਵਿਚ ਰਾਹੁਲ ਗਾਂਧੀ ਤੇ ਕਾਂਗਰਸ ਦੀ ਵਾਅਦਾਖਿਲਾਫੀ ਵਿਸ਼ਵ ਰਿਕਾਰਡ ਬਣਾ ਚੁੱਕੀ ਹੈ, ਭਾਵੇਂ ਇਹ ਸਰਕਾਰ ਹਿਮਾਚਲ ਦੀ ਹੋਵੇ, ਕਰਨਾਟਕ ਦੀ ਹੋਵੇ ਜਾਂ ਤੇਲੰਗਾਨਾ ਦੀ। ਸੁੱਖੂ ਸਰਕਾਰ ਨੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ।
ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਤਾਂ ਕਾਂਗਰਸ ਸਰਕਾਰ ਨੇ ਟਾਇਲਟਾਂ ’ਤੇ ਵੀ ਟੈਕਸ ਲਾ ਦਿੱਤਾ ਹੈ। ਤੇਲੰਗਾਨਾ ਦੀਆਂ ਭੈਣਾਂ ਨੂੰ ਪੈਸਾ ਨਹੀਂ ਮਿਲ ਰਿਹਾ। ਹਿਮਾਚਲ ਵਿਚ 300 ਯੂਨਿਟ ਮੁਫਤ ਬਿਜਲੀ ਨਹੀਂ ਦਿੱਤੀ ਗਈ। ਰਾਹੁਲ ਇਨ੍ਹਾਂ ਵਾਅਦਿਆਂ ’ਤੇ ਚੁੱਪ ਕਿਉਂ ਹਨ?
ਭਾਜਪਾ ਨੇਤਾ ਨੇ ਕਿਹਾ ਕਿ ਕਾਂਗਰਸ ਸ਼ਾਸਿਤ ਸੂਬਿਆਂ ਵਿਚ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ। ਮੋਦੀ ਸਰਕਾਰ ਨੌਜਵਾਨਾਂ, ਕਿਸਾਨਾਂ ਤੇ ਔਰਤਾਂ ਨੂੰ ਅੱਗੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ’ਚ ਬਾਲਾ ਸਾਹਿਬ ਠਾਕਰੇ ਨੇ ਜੋ ਵਿਚਾਰ ਦਿੱਤੇ ਸਨ, ਉਨ੍ਹਾਂ ਨੂੰ ਊਧਵ ਠਾਕਰੇ ਨੇ ਤਿਆਗ ਦਿੱਤਾ ਹੈ। ਹਰਿਆਣਾ ਦੀ ਜਨਤਾ ਨੂੰ ਚੋਣਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਕਾਂਗਰਸ ਦੀ ਪੋਲ ਖੁੱਲ੍ਹ ਚੁੱਕੀ ਹੈ।