ਵੈਟੀਕਨ ਸਿਟੀ ''ਚ ਮਹਿਲਾ ਪੱਤਰਕਾਰਾਂ ਨੇ ਇਸ ਕਾਰਨ ਦਿੱਤਾ ਅਸਤੀਫਾ

03/29/2019 12:34:48 AM

ਵੈਟੀਕਨ ਸਿਟੀ - ਵੈਟੀਕਨ ਦੀ ਮਹਿਲਾ ਮੈਗਜ਼ੀਨ ਦੀ ਸੰਪਾਦਕੀ ਟੀਮ ਨੇ ਉਨ੍ਹਾਂ ਦੀ ਰਿਪੋਰਟਿੰਗ ਨੂੰ ਦਬਾਉਣ ਅਤੇ ਜ਼ਿਆਦਾ ਆਗਿਆਕਾਰੀ ਪੱਤਰਕਾਰਾਂ ਦੀ ਨਿਯੁਕਤੀ ਦੇ ਕਥਿਤ ਯਤਨਾਂ ਨੂੰ ਲੈ ਕੇ ਅਸਤੀਫਾ ਦੇ ਦਿੱਤਾ ਹੈ। ਮੈਗਜ਼ੀਨ ਦੀ ਸੰਸਥਾਪਕ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਸੰਪਾਦਕੀ ਟੀਮ 'ਚ ਸਾਰੀਆਂ ਔਰਤਾਂ ਹਨ।
ਇਤਾਲਵੀ ਧਾਰਮਿਕ ਸਮਾਚਾਰ ਬਲਾਗ ਇਲ ਸਿਸਮੋਗ੍ਰਾਫੋ ਵੱਲੋਂ ਪ੍ਰਕਾਸ਼ਿਤ ਇਕ ਸੰਪਾਦਕੀ 'ਚ ਵੀਮੈਨ ਚਰਚ ਵਰਲਡ ਦੀ ਸੰਸਥਾਪਕ ਲੁਸੇਤਾ ਸਕਾਰਾਫੀਆ ਨੇ ਆਖਿਆ ਕਿ ਅਸੀਂ ਹਾਰ ਮੰਨ ਰਹੇ ਹਾਂ ਕਿਉਂਕਿ ਅਸੀਂ ਅਵਿਸ਼ਵਾਸ ਅਤੇ ਸਫਲਤਾ ਨੂੰ ਗੈਰ-ਕਾਨੂੰਨੀ ਠਹਿਰਾਏ ਜਾਣ ਦੇ ਮਾਹੌਲ ਨਾਲ ਘਿਰਿਆ ਹੋਇਆ ਮਹਿਸੂਸ ਕਰ ਰਹੇ ਹਾਂ।
ਪਾਦਰੀਆਂ ਵੱਲੋਂ ਨਨ ਦਾ ਜਿਨਸੀ ਸ਼ੋਸ਼ਣ ਕਰਨ ਜਿਹੇ ਮੁੱਦਿਆਂ ਨੂੰ ਚੁੱਕਣ ਤੋਂ ਨਾ ਡਰਨ ਵਾਲੀ ਇਹ ਮੈਗਜ਼ੀਨ 7 ਸਾਲ ਪਹਿਲਾਂ ਸ਼ੁਰੂ ਹੋਈ ਸੀ ਅਤੇ ਇਹ ਵੈਟੀਕਨ ਦੇ ਲਾਓਸਰਵਤੋਰ ਰੋਮਾਨੋ ਅਖਬਾਰ ਨਾਲ ਪ੍ਰਕਾਸ਼ਿਤ ਹੁੰਦੀ ਹੈ। ਸਕਾਰਾਫੀਆ ਨੇ ਕਿਹਾ ਕਿ ਲਾਓਸਰਵਤੋਰ ਦੀ ਨਵੀਂ ਸੰਪਾਦਕ ਆਂਦ੍ਰਿਆ ਮੋਂਦਾ ਸੰਪਾਦਕੀ ਕਾਰਜ ਨੂੰ ਕੰਟਰੋਲ ਕਰਨ ਲਈ ਬਾਹਰੀ ਹਿੱਸੇਦਾਰਾਂ ਨੂੰ ਲਿਆ ਕੇ ਇਸ ਮਹੀਨੇਵਾਰ ਮੈਗਜ਼ੀਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਔਰਤਾਂ ਨੂੰ ਚੁਣਨ ਦੇ ਚੱਲਣ ਵੱਲ ਜਾ ਰਹੀ ਹੈ ਜੋ ਆਗਿਆ ਦਾ ਪਾਲਨ ਯਕੀਨਨ ਕਰਨ ਅਤੇ ਸੁਤੰਤਰ ਸਮੀਕਰਨ ਨੂੰ ਛੱਡ ਦੇਣ, ਜਿਵੇਂ ਪੋਪ ਫ੍ਰਾਂਸਿਸ ਅਕਸਰ ਮੰਗ ਕਰਦੇ ਹਨ।


Khushdeep Jassi

Content Editor

Related News