ਸਕੂਲ ਜਾ ਰਹੀ ਮਹਿਲਾ ਅਧਿਆਪਕ ਨੂੰ ਟਿੱਪਰ ਨੇ ਦਰੜਿਆ, 4 ਮਹੀਨੇ ਪਹਿਲਾਂ ਹੋਇਆ ਸੀ ਵਿਆਹ

04/23/2024 3:55:01 PM

ਲੁਧਿਆਣਾ : ਜ਼ਿਲ੍ਹਾ ਲੁਧਿਆਣਾ 'ਚ ਇਕ ਮਹਿਲਾ ਅਧਿਆਪਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਫਿਲਹਾਲ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਉਕਤ ਮਹਿਲਾ ਅਧਿਆਪਕ ਸਕੂਟੀ 'ਤੇ ਸਕੂਲ ਜਾ ਰਹੀ ਸੀ। ਰਾਹ 'ਚ ਉਸ ਨੂੰ ਤੇਜ਼ ਰਫ਼ਤਾਰ ਇਕ ਟਿੱਪਰ ਨੇ ਦਰੜ ਦਿੱਤਾ।

ਇਹ ਵੀ ਪੜ੍ਹੋ : ਜਵਾਨ ਹੁੰਦੇ ਪੁੱਤ ਦੀ ਵੀ ਨਾ ਕੀਤੀ ਸ਼ਰਮ, ਸਭ ਹੱਦਾਂ ਟੱਪ Boyfriend ਨਾਲ ਭੱਜੀ, ਕਰਾ ਲਿਆ ਵਿਆਹ (ਵੀਡੀਓ)

ਇਸ ਹਾਦਸੇ ਦੌਰਾਨ ਮਹਿਲਾ ਅਧਿਆਪਕ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਦੇ ਹੱਥ-ਪੈਰ ਅਤੇ ਪੱਟਾਂ 'ਤੇ ਟਿੱਪਰ ਦੇ ਟਾਇਰ ਚੜ੍ਹ ਗਏ। ਜ਼ਖਮੀ ਹੋਈ ਮਹਿਲਾ ਅਧਿਆਪਕ ਦੀ ਪਛਾਣ ਕੀਰਤੀ ਦੇ ਰੂਪ 'ਚ ਹੋਈ ਹੈ, ਜਿਸ ਦਾ ਵਿਆਹ 4 ਮਹੀਨੇ ਪਹਿਲਾਂ ਹੀ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਛਾਏ ਸੰਘਣੇ ਕਾਲੇ ਬੱਦਲ, 13 ਜ਼ਿਲ੍ਹਿਆਂ ਲਈ Alert ਜਾਰੀ, ਮੌਸਮ ਬਾਰੇ ਪੜ੍ਹੋ ਪੂਰੀ ਖ਼ਬਰ

ਜਾਣਕਾਰੀ ਮੁਤਾਬਕ ਇਹ ਘਟਨਾ ਚੰਡੀਗੜ੍ਹ ਰੋਡ 'ਤੇ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਟਿੱਪਰ ਦੀ ਰਫ਼ਤਾਰ ਕਾਫ਼ੀ ਤੇਜ਼ ਸੀ, ਜਿਸ ਕਾਰਨ ਉਕਤ ਹਾਦਸਾ ਵਾਪਰਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News