ਇਟਲੀ 'ਚ ਰਹਿਣ ਵਾਲਾ ਪੰਜਾਬੀ ਨੌਜਵਾਨ ਰਨਵੀਰ ਸਿੰਘ ਨਾਗਰਾ ਲਾਪਤਾ

04/30/2018 12:53:46 PM

ਰੋਮ,(ਕੈਂਥ)— ਰਨਬੀਰ ਸਿੰਘ ਨਾਗਰਾ ਦੇ ਇਕ ਰਿਸ਼ਤੇਦਾਰ ਸਤਵੰਤ ਸਿੰਘ ਕੰਗ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਨਵੀਰ ਸਿੰਘ 3 ਦਿਨਾਂ ਤੋ ਲਾਪਤਾ ਹੈ ਜੋ ਇਟਲੀ ਦੀ ਰਾਜਧਾਨੀ ਰੋਮ ਦੇ ਪਿੰਡ ਲਾਦਸਪੋਲੀ ਵਿੱਚ ਰਹਿੰਦਾ ਸੀ ਤੇ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਨੂੰ ਭਾਰਤ ਤੋਂ ਆਏ ਨੂੰ ਤਕਰੀਬਨ 7-8 ਮਹੀਨੇ ਹੀ ਹੋਏ ਹਨ। ਉਹ ਭਾਰਤ ਵਿੱਚ ਸਤਾਰਗੜ੍ਹ ਉਤਰਾਖੰਡ ਨਾਲ ਸੰਬਧਿਤ ਹੈ। 
ਰਨਵੀਰ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਨੇ ਰਨਵੀਰ ਸਿੰਘ ਨੂੰ ਆਖਰੀ ਵਾਰ ਸ਼ੁੱਕਰਵਾਰ ਨੂੰ ਦੇਖਿਆ ਸੀ ਅਤੇ ਉਹ ਆਪਣਾ ਫੋਨ ਘਰ ਹੀ ਛੱਡ ਗਿਆ ਹੈ । ਉਹ ਹੁਣ ਤੱਕ ਘਰ ਵਾਪਸ ਨਹੀਂ ਆਇਆ ਅਤੇ ਉਸ ਤੋਂ ਬਾਅਦ ਉਸ ਦੀ ਖ਼ਬਰਸਾਰ ਨਹੀਂ ਹੈ। ਪਰਿਵਾਰ ਨੂੰ ਉਸ ਦੀ ਤੰਦਰੁਸਤੀ ਬਾਰੇ ਚਿੰਤਾ ਹੈ। ਪਰਿਵਾਰ ਨੂੰ ਡਰ ਹੈ ਕਿ ਉਸ ਨਾਲ ਕੋਈ ਹਾਦਸਾ ਨਾ ਵਾਪਰ ਗਿਆ ਹੋਵੇ । ਪਰਿਵਾਰ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਇਸ ਬਾਬਤ ਜਾਣਕਾਰੀ ਹੋਵੇ ਤਾਂ ਮੇਹਰਬਾਨੀ ਕਰਕੇ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ।


Related News