ਜਾਰਡਨ 'ਚ 7 ਸਾਲ ਨਰਕ ਭਰੀ ਜ਼ਿੰਦਗੀ ਬਿਤਾਉਣ ਮਗਰੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਘਰ ਵਾਪਸ ਪੁੱਜਿਆ ਪੰਜਾਬੀ

03/30/2024 6:35:43 PM

ਲੋਹੀਆਂ ਖ਼ਾਸ (ਰਾਜਪੂਤ)- ਜਾਰਡਨ ਦੀਆਂ ਜੇਲ੍ਹਾਂ ਵਿਚ ਨਰਕ ਭਰੀ ਜ਼ਿੰਦਗੀ ਬਿਤਾਉਣ ਤੋਂ ਬਾਅਦ ਸੁਲਤਾਨਪੁਰ ਲੋਧੀ ਦਾ ਨੌਜਵਾਨ 7 ਸਾਲਾ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਵਾਪਸ ਘਰ ਪਰਤ ਆਇਆ ਹੈ। ਹਰਪ੍ਰੀਤ ਸਿੰਘ ਨਾਂ ਦਾ ਨੌਜਵਾਨ 7 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਜਾਰਡਨ ਗਿਆ ਸੀ ਪਰ ਉੱਥੇ ਜਿਸ ਕੰਪਨੀ ਵਿਚ ਉਹ ਕੰਮ ਕਰਦਾ ਸੀ, ਉਸ ਨੇ ਕਦੇ ਵੀ ਉਸ ਨੂੰ ਤਨਖ਼ਾਹ ਨਹੀਂ ਸੀ ਦਿੱਤੀ। ਜਦਕਿ ਕੰਪਨੀ ਵੱਲੋਂ ਉਸ ਨੂੰ 70 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਉੱਥੇ ਜਾਂਦਿਆ ਹੀ ਇਕ ਤਰ੍ਹਾਂ ਨਾਲ ਉਸ ਨੂੰ ਬੰਧੀ ਬਣਾ ਕੇ ਰੱਖਿਆ ਹੋਇਆ ਸੀ ਅਤੇ ਉਸ ਦਾ ਪਾਸਪੋਰਟ ਵੀ ਖੋਹ ਲਿਆ ਸੀ। 

ਹਰਪ੍ਰੀਤ ਨੇ ਦੱਸਿਆ ਉੱਥੇ ਉਸ ਨੇ ਕਈ ਵਾਰ ਮਦਦ ਲਈ ਗੁਹਾਰ ਲਗਾਈ ਪਰ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੀ। ਹਰਪ੍ਰੀਤ ਸਿੰਘ ਦੇ ਭਰਾ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਜਾਰਡਨ ਵਿਚ ਫਸੇ ਹਰਪ੍ਰੀਤ ਨੂੰ ਕਢਾਉਣ ਲਈ 15 ਜਨਵਰੀ 2024 ਨੂੰ ਬੇਨਤੀ ਕੀਤੀ ਸੀ। ਸੰਤ ਸੀਚੇਵਾਲ ਵੱਲੋਂ ਜਾਰਡਨ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਸਾਧ ਕੇ ਹਰਪ੍ਰੀਤ ਦੀ ਵਾਪਸੀ ਸੰਭਵ ਬਣਾਈ ਸੀ। ਹਰਪ੍ਰੀਤ ਸਿੰਘ ਵੱਲੋਂ ਵਾਪਸ ਪਹੁੰਚਦਿਆਂ ਹੀ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ 'ਤੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਸੁਰੱਖਿਆ 'ਚ ਕੀਤੀ ਕਟੌਤੀ

ਉਸ ਨੇ ਦੱਸਿਆ ਕਿ ਪੰਜਾਬ ਦੀ ਧਰਤੀ 'ਤੇ ਵਾਪਸ ਮੁੜਨਾ ਉਸ ਲਈ ਇਕ ਸੁਫ਼ਨਾ ਬਣ ਕੇ ਰਹਿ ਗਿਆ ਸੀ। 7 ਸਾਲ ਬਾਅਦ ਵਾਪਸ ਆਪਣੇ ਪਰਿਵਾਰ ਵਿੱਚ ਆਏ ਹਰਪ੍ਰੀਤ ਸਿੰਘ ਨੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਘਟਨਾਵਾਂ ਦੱਸੀਆਂ। ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਜਾਰਡਨ ਵਿਚ ਜਿੱਥੇ ਉਹ ਰਹਿੰਦਾ ਸੀ, ਉਹ ਇਜ਼ਰਾਇਲ ਦੀ ਹੱਦ ਨਾਲ ਲੱਗਦਾ ਸੀ। ਫਲਸਤੀਨ ਅਤੇ ਇਜ਼ਰਾਇਲ ਵਿਚ ਛਿੜੀ ਜੰਗ ਦੌਰਾਨ ਉਨ੍ਹਾਂ ਨੂੰ ਵੀ ਡਰ ਲੱਗਾ ਰਹਿੰਦਾ ਸੀ, ਉਨ੍ਹਾਂ 'ਤੇ ਵੀ ਕਿਧਰੇ ਬੰਬ ਨਾ ਡਿੱਗ ਪਏ। ਜਦੋਂ ਉਸ ਨੇ ਵਾਪਸ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉੱਧਰ ਫੜਿਆ ਗਿਆ ਸੀ ਕਿਉਂਕਿ ਉਸ ਕੋਲੋਂ ਪਾਸਪੋਰਟ ਨਹੀਂ ਸੀ। ਉਸ ਨੇ ਦੱਸਿਆ ਕਿ ਪੁਲਸ ਵੱਲੋਂ ਉਸ ਨੂੰ ਬਦਲ-ਬਦਲ ਕਿ ਜੇਲ੍ਹਾਂ ਚ ਰੱਖਿਆ ਜਾਂਦਾ ਸੀ, ਜਿੱਥੇ ਉਸ ਨੂੰ ਇਕ ਟਾਈਮ ਦੀ ਰੋਟੀ ਵੀ ਸਹੀ ਤਰ੍ਹਾਂ ਨਾਲ ਨਹੀਂ ਸੀ ਦਿੱਤੀ ਜਾਂਦੀ। ਹਰਪ੍ਰੀਤ ਸਿੰਘ ਨੇ ਹੈਰਾਨੀਜਨਕ ਖ਼ੁਲਾਸਾ ਕਰਦਿਆਂ ਕਿਹਾ ਕਿ ਉਧਰ ਰਹਿੰਦੇ ਪੰਜਾਬੀ ਇਕ ਦੂਜੇ ਦੇ ਵੈਰੀ ਬਣੇ ਹੋਏ ਹਨ, ਭਾਰਤ ਆਉਣ ਲਈ ਇਕ ਦੂਜੇ ਦੇ ਪਾਸਪੋਰਟ ਵਰਤ ਲੈਂਦੇ ਹਨ ਅਤੇ ਦਿੱਲੀ ਜਾਂ ਬੰਬੇ ਆ ਕੇ ਫੜ੍ਹੇ ਜਾਂਦੇ ਹਨ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ, ਮੁਠਭੇੜ ਮਗਰੋਂ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੋਰੀਆ ਗੈਂਗ ਦੇ 4 ਸਾਥੀ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਤ ਸੀਚੇਵਾਲ ਦੇ ਯਤਨਾ ਸਦਕਾ ਸੁਲਤਾਨਪੁਰ ਲੋਧੀ ਦੇ ਹੀ ਰਹਿਣ ਵਾਲੇ ਪੰਜਾਬੀ ਨੌਜਵਾਨ ਭਰਤ ਜਾਰਡਨ ਤੋਂ ਵਾਪਸ ਘਰ ਆਇਆ ਸੀ। ਉਹ ਇਥੋਂ ਆਪਣੇ ਮਿੱਤਰ ਦੇ ਕਹਿਣ 'ਤੇ ਜਾਰਡਨ ਗਿਆ ਸੀ ਪਰ ਉੱਥੇ ਪਹੁੰਚਦਿਆਂ ਹੀ ਉਸ ਦਾ ਮਿੱਤਰ ਉਸ ਦੇ ਪਾਸਪੋਰਟ 'ਤੇ ਵਾਪਸ ਪੰਜਾਬ ਆ ਗਿਆ ਸੀ ਅਤੇ ਭਰਤ ਨੂੰ ਉੱਥੇ ਪੁਲਸ ਨੇ ਫੜ੍ਹ ਲਿਆ ਸੀ।
 

ਇਹ ਵੀ ਪੜ੍ਹੋ: ਬੰਗਾ 'ਚ ਟਰੱਕ ਹੇਠਾਂ ਆਉਣ ਨਾਲ ਟੋਲ ਕਰਮਚਾਰੀ ਦੀ ਦਰਦਨਾਕ ਮੌਤ, ਤਸਵੀਰਾਂ ਵੇਖ ਹੋ ਜਾਣਗੇ ਰੌਂਗਟੇ ਖੜ੍ਹੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News