ਕੈਨੇਡਾ ''ਚ ਲਾਪਤਾ ਪੰਜਾਬੀ ਮੁਟਿਆਰ ਦਾ ਮਾਮਲਾ; ਪੁਲਸ ਨੇ ਜਤਾਇਆ ਕਤਲ ਦਾ ਖਦਸ਼ਾ
Friday, Mar 29, 2024 - 02:40 PM (IST)
 
            
            ਸਰੀ : ਕੈਨੇਡਾ ਵਿਚ ਲਾਪਤਾ ਹੋਈ ਪੰਜਾਬੀ ਮੁਟਿਆਰ ਬਾਰੇ ਚਿੰਤਾਜਨਕ ਜਾਣਕਾਰੀ ਸਾਹਮਣੇ ਆਈ ਹੈ। ਇੱਥੇ ਪੰਜਾਬੀ ਮੁਟਿਆਰ ਦਾ ਕਤਲ ਕੀਤੇ ਜਾਣ ਦਾ ਖਦਸਾ ਜਾਹਰ ਕੀਤਾ ਜਾ ਰਿਹਾ ਹੈ। 28 ਸਾਲ ਦੀ ਨਵਦੀਪ ਕੌਰ ਬੀਤੀ 23 ਫਰਵਰੀ ਤੋਂ ਲਾਪਤਾ ਸੀ ਅਤੇ ਉਸ ਦੀ ਭਾਲ ਵਿਚ ਜੁਟੀ ਸਰੀ ਆਰ.ਸੀ.ਐਮ.ਪੀ. ਵੱਲੋਂ ਲੋਕਾਂ ਤੋਂ ਮਦਦ ਵੀ ਮੰਗੀ ਗਈ ਪਰ ਕੁਝ ਸਬੂਤ ਸਾਹਮਣੇ ਆਉਣ ਮਗਰੋਂ ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ। ਆਈ.ਐੱਚ.ਆਈ.ਟੀ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰਭਾਵਤ ਤੌਰ ’ਤੇ ਨਵਦੀਪ ਕੌਰ ਦੀ ਹੱਤਿਆ ਕੀਤੀ ਗਈ ਅਤੇ ਇਸ ਗੁੱਥੀ ਨੂੰ ਸੁਲਝਾਉਣ ਲਈ ਆਰ.ਸੀ.ਐਮ.ਪੀ., ਬੀ.ਸੀ. ਕੌਰੋਨਰਜ਼ ਸਰਵਿਸ ਅਤੇ ਫੌਰੈਂਸਿਕ ਟੀਮਾਂ ਦੀ ਮਦਦ ਲਈ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਉੱਘੇ ਗਣਿਤ-ਵਿਗਿਆਨੀ ਭਾਰਤੀ ਮੂਲ ਦੇ ਡਾ. ਟੀ.ਐਨ. ਸੁਬਰਾਮਨੀਅਮ ਦਾ ਦੇਹਾਂਤ
ਨਵਦੀਪ ਕੌਰ 23 ਫਰਵਰੀ ਤੋਂ ਸੀ ਲਾਪਤਾ
ਜਾਂਚਕਰਤਾਵਾਂ ਨੇ ਫਿਲਹਾਲ ਇਹ ਨਹੀਂ ਦੱਸਿਆ ਕਿ ਨਵਦੀਪ ਕੌਰ ਦੀ ਲਾਸ਼ ਮਿਲ ਚੁੱਕੀ ਹੈ ਜਾਂ ਨਹੀਂ। ਨਵਦੀਪ ਕੌਰ ਨੂੰ ਆਖਰੀ ਵਾਰ 22 ਫਰਵਰੀ ਨੂੰ ਸਰੀ ਦੇ ਸਟ੍ਰਾਬਰੀ ਹਿਲ ਇਲਾਕੇ ਵਿਚ 78ਵੇਂ ਐਵੇਨਿਊ ਨੇੜੇ 123 ਸਟ੍ਰੀਟ ’ਤੇ ਦੇਖਿਆ ਗਿਆ। ਜਾਂਚਕਰਤਾ ਉਸ ਦੇ ਲਾਪਤਾ ਹੋਣ ਤੋਂ ਪਹਿਲਾਂ ਵਾਪਰੇ ਘਟਨਾਕ੍ਰਮ ਦਾ ਸਹੀ ਅੰਦਾਜ਼ਾ ਲਾਉਣ ਦਾ ਯਤਨ ਕਰ ਰਹੇ ਹਨ ਤਾਂਕਿ ਬਿਲਕੁਲ ਸਹੀ ਨਤੀਜੇ ’ਤੇ ਪੁੱਜਿਆ ਜਾ ਸਕੇ। ਆਈ.ਐੱਚ.ਆਈ.ਟੀ. ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੀਤੇ ਸਮੇਂ ਦੌਰਾਨ ਕਿਸੇ ਦਾ ਨਵਦੀਪ ਕੌਰ ਨਾਲ ਕੋਈ ਸੰਪਰਕ ਹੋਇਆ ਹੋਵੇ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਤੁਰੰਤ 1877 551 ਆਈ ਹਿਟ 4448 ’ਤੇ ਸੰਪਰਕ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            