ਹਾਈਵੇਅ ''ਤੇ ਲੱਗਾ ਸਟ੍ਰਿਪ ਕਲੱਬ ਦਾ ਪੋਸਟਰ ਬਣਿਆ ਡਰਾਈਵਰਾਂ ਲਈ ਰਿਸਕ

04/23/2018 10:42:33 PM

ਟੋਲੈਂਡ— ਕਨੈਕਟਿਕਟ ਦੇ ਇਕ ਅਡਲਟ ਕਲੱਬ ਨੇ ਕਈ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਆਪਣੇ ਇਕ ਪੋਸਟਰ ਨੂੰ ਬਦਲਣ ਲਈ ਸਹਿਮਤ ਹੋ ਗਿਆ, ਜੋ ਕਿ ਇੰਟਰਸਟੇਟ ਹਾਈਵੇਅ 'ਤੇ ਲਾਇਆ ਗਿਆ ਸੀ। ਟੋਲੈਂਡ 'ਚ ਇਲੈਕਟ੍ਰਿਕ ਬਲੂ ਕੈਫੇ ਵਲੋਂ ਲਾਏ ਪੋਸਟਰ 'ਚ ਦੋ ਘੱਟ ਕੱਪੜੇ ਪਹਿਨੇ ਡਾਂਸਰਾਂ ਦੀ ਤਸਵੀਰ ਛਾਪੀ ਗਈ ਸੀ। 
ਜਾਣਕਾਰੀ ਮੁਤਾਬਕ ਇਹ ਪੋਸਟਰ ਰਾਸ਼ਟਰੀ ਰਾਜਮਾਰਗ 84 'ਤੇ ਦੋ ਹਫਤਿਆਂ ਪਹਿਲਾਂ ਲਾਇਆ ਗਿਆ ਸੀ। ਟੋਲੈਂਡ ਟਾਊਨ ਦੇ ਮੈਨੇਜਰ ਸਟੀਵਨ ਵਰਬਨਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਸਥਾਨਕ ਲੋਕਾਂ ਤੇ ਉਥੋਂ ਲੰਘਣ ਵਾਲੇ ਕਈ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਸਨ। ਲੋਕਾਂ ਦਾ ਕਹਿਣਾ ਸੀ ਕਿ ਹਾਈਵੇਅ 'ਤੇ ਲੱਗੇ ਅਜਿਹੇ ਪੋਸਟਰ ਹਾਦਸੇ ਦਾ ਕਰਾਨ ਬਣ ਸਕਦੇ ਹਨ ਕਿਉਂਕਿ ਇਨ੍ਹਾਂ ਨੂੰ ਦੇਖ ਡਰਾਈਵਰ ਦਾ ਧਿਆਨ ਭਟਕ ਜਾਂਦਾ ਹੈ। ਵਰਬਨਰ ਨੇ ਕਿਹਾ ਕਿ ਉਹ ਕਲੱਬਾਂ ਦੇ ਅਧਿਕਾਰਾਂ ਤੋਂ ਜਾਣੂ ਹਨ ਤੇ ਉਹ ਇਹ ਵੀ ਜਾਣਦੇ ਹਨ ਕਿ ਕਲੱਬਾਂ ਨੂੰ ਪੋਸਟਰ ਹੇਠਾਂ ਲਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸ ਲਈ ਉਨ੍ਹਾਂ ਨੇ ਪੋਸਟਰ ਬਦਲਣ ਸਬੰਧੀ ਕਲੱਬ ਦੇ ਮਾਲਕ ਕੈਨ ਡੈਨਿੰਗ ਨੂੰ ਕਿਹਾ। ਜਿਸ 'ਤੇ ਡੈਨਿੰਗ ਪੋਸਟਰ ਬਦਲਣ 'ਤੇ ਸਹਿਮਤ ਹੋ ਗਏ ਹਨ। 
ਡੈਨਿੰਗ ਦਾ ਕਹਿਣਾ ਹੈ ਕਿ ਉਸ ਦਾ ਸ਼ਹਿਰ ਨਾਲ ਚੰਗਾ ਰਿਸ਼ਤਾ ਹੈ ਤੇ ਉਹ ਇਸ ਨੂੰ ਵਿਗਾੜਨਾ ਨਹੀਂ ਚਾਹੁੰਦਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੋਸਟਰ ਨੂੰ ਬਦਲਣ 'ਚ ਇਕ ਮਹੀਨੇ ਦਾ ਸਮਾਂ ਲੱਗੇਗਾ।


Related News