ਸਿੱਧੂ ਦੇ ਫੈਨਜ਼ ਲਈ ਖ਼ੁਸ਼ਖ਼ਬਰੀ, ਸੰਨੀ ਮਾਲਟਨ ਨਾਲ ਨਵੇਂ ਗੀਤ '410' ਦਾ ਪੋਸਟਰ ਹੋਇਆ ਰਿਲੀਜ਼

04/07/2024 9:11:45 PM

ਐਂਟਰਟੇਨਮੈਂਟ ਡੈਸਕ- ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਖੁਸ਼ੀ ਵਾਲੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦਾ ਨਵਾਂ ਗੀਤ ਆਉਣ ਵਾਲਾ ਹੈ, ਜਿਸ ਦੀ ਖ਼ਬਰ ਸੰਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਪੋਸਟ ਕਰ ਕੇ ਦਿੱਤੀ ਸੀ। 

ਸੰਨੀ ਨੇ ਲਿਖਿਆ ਸੀ ਕਿ ਜੇਕਰ ਉਸ ਦੀ ਪੋਸਟ 'ਤੇ ਇਕ ਲੱਖ ਕੁਮੈਂਟ ਆ ਜਾਣ ਤਾਂ ਉਹ ਗੀਤ ਦਾ ਪੋਸਟਰ ਰਿਲੀਜ਼ ਕਰ ਦੇਣਗੇ। ਹੁਣ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਪੇਜ 'ਤੇ ਗੀਤ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ, ਜਿਸ 'ਚ ਸਿੱਧੂ ਤੇ ਸੰਨੀ ਦੋਵੇਂ ਦਿਖਾਈ ਦੇ ਰਹੇ ਹਨ। ਗੀਤ ਦਾ ਨਾਂ '410' ਹੈ, ਜੋ ਕਿ 10 ਅਪ੍ਰੈਲ (4/10) ਨੂੰ ਰਿਲੀਜ਼ ਹੋਵੇਗਾ। 

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਂ ਚਰਨ ਕੌਰ ਨੇ ਆਈ.ਵੀ.ਐੱਫ. ਰਾਹੀਂ ਪੁੱਤਰ ਨੂੰ ਜਨਮ ਦਿੱਤਾ ਸੀ, ਜਿਸ ਕਾਰਨ ਸਿੱਧੂ ਦੇ ਫੈਨਜ਼ ਬੇਹੱਦ ਖੁਸ਼ ਹਨ। ਉਸ ਨਵਜੰਮੇ ਦਾ ਨਾਂ ਵੀ ਸ਼ੁੱਭਦੀਪ ਸਿੰਘ ਸਿੱਧੂ ਰੱਖਿਆ ਗਿਆ ਹੈ। ਹੁਣ ਨਵੇਂ ਗੀਤ ਦੀ ਐਨਾਉਂਸਮੈਂਟ ਨਾਲ ਉਸ ਦੇ ਫੈਨਜ਼ ਹੋਰ ਵੀ ਜ਼ਿਆਦਾ ਖੁਸ਼ ਹੋ ਗਏ ਹਨ। 

 
 
 
 
 
 
 
 
 
 
 
 
 
 
 
 

A post shared by Sidhu Moosewala (ਮੂਸੇ ਆਲਾ) (@sidhu_moosewala)

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News