ਪ੍ਰਿੰਸ ਹੈਰੀ ਦੇ ਵਿਆਹ ''ਤੇ ਮਾਂ ਡਾਇਨਾ ਦੇ ਪਸੰਦੀਦਾ ਫੁੱਲਾਂ ਨਾਲ ਹੋਵੇਗੀ ਸਜਾਵਟ

Monday, Apr 02, 2018 - 10:07 AM (IST)

ਲੰਡਨ(ਬਿਊਰੋ)— ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਮੰਗੇਤਰ ਮੇਗਨ ਮਰਕਲੇ ਨੇ ਆਪਣੇ ਵਿਆਹ ਵਿਚ ਫੁੱਲਾਂ ਦੀ ਸਜਾਵਟ ਲਈ ਚਿੱਟੇ ਗੁਲਾਬ ਦੇ ਫੁੱਲਾਂ ਨੂੰ ਵਿਸ਼ੇਸ਼ ਰੂਪ ਨਾਲ ਚੁਣਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪ੍ਰਿੰਸ ਹੈਰੀ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾਂ ਦੇ ਪਸੰਦੀਦਾ ਫੁੱਲ ਸਨ। ਕੇਨਸਿੰਗਟਨ ਪੈਲੇਸ ਨੇ ਇਹ ਜਾਣਕਾਰੀ ਦਿੱਤੀ ਹੈ। ਲੰਡਨ ਸਥਿਤ ਫੁੱਲਾਂ ਦੇ ਡਿਜ਼ਾਇਨਰ ਫਿਲਿਪਾ ਕ੍ਰੈਡਾਕ ਇਸ ਸ਼ਾਹੀ ਜੋੜੇ ਦੇ ਵਿਆਹ 'ਤੇ ਫੁੱਲਾਂ ਦੀ ਸਜਾਵਟ ਦਾ ਕੰਮ ਕਰਨਗੇ। ਇਨ੍ਹਾਂ ਵਿਚ ਰਾਜਕੁਮਾਰੀ ਡਾਇਨਾਂ ਦੇ ਪਸੰਦੀਦਾ ਚਿੱਟੇ ਗੁਲਾਬ ਅਤੇ ਮੇਗਨ ਦੇ ਪਸੰਦੀਦਾ ਲਾਲ ਰੰਗ ਫੁੱਲ ਸ਼ਾਮਲ ਕੀਤੇ ਜਾਣਗੇ।
ਦੋਵਾਂ ਦਾ ਵਿਆਹ 19 ਮਈ ਨੂੰ ਲੰਡਨ ਦੇ ਵਿੰਡਸਰ ਕੈਸਲ ਵਿਚ ਸੈਂਟ ਜੌਰਜ ਚੈਪਲ ਵਿਚ ਹੋਵੇਗਾ ਅਤੇ ਭੋਜਨ ਸੈਂਟ ਜੌਰਜ ਹਾਲ ਵਿਚ ਆਯੋਜਿਤ ਹੋਵੇਗਾ। ਕ੍ਰੈਡਾਕ ਸੈਂਟ ਜੌਰਜ ਚੈਪਲ ਅੰਦਰ ਉਸ ਜਗ੍ਹਾ 'ਤੇ ਫੁੱਲਾਂ ਦੀ ਸਜਾਵਟ ਕਰਨਗੇ, ਜਿੱੱਥੇ ਸ਼ਾਹੀ ਜੋੜਾ ਵਿਆਹ ਦੇ ਬੰਧਨ ਵਿਚ ਬੱਝੇਗਾ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਅਧਿਕਾਰਤ ਆਵਾਸ ਨੇ ਦੱਸਿਆ ਕਿ ਸੈਂਟ ਜੋਰਜ ਚੈਪਲ ਵਿਚ ਡਿਸਪਲੇ ਜਿਨ੍ਹਾਂ ਫੁੱਲਾਂ ਨਾਲ ਤਿਆਰ ਕੀਤੀ ਜਾਏਗੀ, ਉਹ ਸ਼ਾਹੀ ਮਹਿਲ ਅਤੇ ਵਿੰਡਸਰ ਗ੍ਰੇਟ ਪਾਰਕ ਤੋਂ ਆਉਣਗੇ।


Related News